
ਭਇਯੂ ਮਹਾਰਾਜ ਦੇ ਵਕੀਲ ਨਿਵੇਸ਼ ਉਰਫ਼ ਰਾਜਾ ਬੜਜਾਤਿਆ ਨੂੰ ਪੰਜ ਕਰੋਡ਼ ਰੁਪਏ ਲਈ ਧਮਕਾਉਣ ਵਾਲੇ ਭਇਯੂ ਮਹਾਰਾਜ ਦੇ ਡ੍ਰਾਈਵਰ ਕੈਲਾਸ਼ ਪਾਟਿਲ ਨੇ ਵਡਾ ..
ਇੰਦੌਰ : (ਭਾਸ਼ਾ) ਭਇਯੂ ਮਹਾਰਾਜ ਦੇ ਵਕੀਲ ਨਿਵੇਸ਼ ਉਰਫ਼ ਰਾਜਾ ਬੜਜਾਤਿਆ ਨੂੰ ਪੰਜ ਕਰੋਡ਼ ਰੁਪਏ ਲਈ ਧਮਕਾਉਣ ਵਾਲੇ ਭਇਯੂ ਮਹਾਰਾਜ ਦੇ ਡ੍ਰਾਈਵਰ ਕੈਲਾਸ਼ ਪਾਟਿਲ ਨੇ ਵਡਾ ਖੁਲਾਸਾ ਕੀਤਾ ਹੈ। ਕੈਲਾਸ਼ ਪਾਟਿਲ (44) ਅਤੇ ਉਸ ਦੇ ਦੋ ਸਾਥੀ ਸੁਮਿਤ ਚੌਧਰੀ (23) ਅਤੇ ਅਨੁਰਾਗ ਰੋਜਿਆ (28) ਨੂੰ ਪੁਲਿਸ ਨੇ ਸ਼ੁਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਨੂੰ 18 ਦਸੰਬਰ ਤੱਕ ਰਿਮਾਂਡ ਉਤੇ ਭੇਜ ਦਿਤਾ ਹੈ।
ਪੁੱਛਗਿਛ ਵਿਚ ਪਾਟਿਲ ਨੇ ਕਿਹਾ ਕਿ ਜਿਸ ਕੁੜੀ ਦੇ ਸੰਪਰਕ ਵਿਚ ਮਹਾਰਾਜ ਸਨ ਉਹ ਕੁੜੀ ਉਨ੍ਹਾਂ ਨੂੰ ਧਮਕਾ ਰਹੀ ਸੀ। ਉਹ ਕਿਸੇ ਗੱਲ ਨੂੰ ਦਬਾਉਣ ਲਈ ਭਇਯੂ ਮਹਾਰਾਜ ਤੋਂ ਢਾਈ ਲੱਖ ਰੁਪਏ ਮਹੀਨੇ ਮੰਗਦੀ ਸੀ। ਇਸ ਗੱਲ ਦੀ ਜਾਣਕਾਰੀ ਸੇਵਾਦਾਰ ਵਿਨਾਯਕ ਅਤੇ ਸ਼ਰਦ ਦੇਸ਼ਮੁਖ ਨੂੰ ਵੀ ਸੀ। ਮਹਾਰਾਜ ਦੇ ਨਿਜੀ ਅਤੇ ਕਰੀਬੀ ਲੋਕਾਂ ਦੇ ਜੋ ਫੋਨ ਕਾਲ ਆਉਂਦੀਆਂ ਸਨ, ਉਹ ਸ਼ਰਦ ਦੇਸ਼ਮੁਖ ਅਟੈਂਡ ਕਰਦਾ ਸੀ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਫਿਰ ਤੋਂ ਇਸ ਕੇਸ ਵਿਚ ਇਸ ਬਿੰਦੁਆਂ ਉਤੇ ਜਾਂਚ ਕਰ ਰਹੀ ਹੈ।
ਸੂਤਰਾਂ ਦੀਆਂ ਮੰਨੀਏ ਤਾਂ ਡ੍ਰਾਈਵਰ ਨੇ ਮਹਾਰਾਜ ਦੇ ਕੁੱਝ ਖਾਸ ਸੇਵਾਦਾਰਾਂ ਉਤੇ ਇਲਜ਼ਾਮ ਲਗਾਏ ਹਨ ਕਿ ਮਹਾਰਾਜ ਨੇ ਜਿਨ੍ਹਾਂ ਉਤੇ ਵਿਸ਼ਵਾਸ ਕੀਤਾ ਉਹ ਹੀ ਮਹਾਰਾਜ ਨੂੰ ਨੁਕਸਾਨ ਪਹੁੰਚਾਣ ਵਿਚ ਲੱਗੇ ਸਨ। ਜਿਸ ਮਹਿਲਾ ਤੋਂ ਮਹਾਰਾਜ ਪਰੇਸ਼ਾਨ ਸਨ, ਉਸ ਦੀ ਜਾਣਕਾਰੀ ਆਉਸ਼ੀ, ਨਿਵੇਸ਼ ਬੜਜਾਤਿਆ ਅਤੇ ਮਨਮੀਤ ਨੂੰ ਵੀ ਸੀ। ਇਹਨਾਂ ਵਿਚੋਂ ਹੀ ਕੁੱਝ ਲੋਕ ਮਹਾਰਾਜ ਨੂੰ ਮਹਿਲਾ ਨਾਲ ਮਿਲ ਕੇ ਬਲੈਕਮੇਲ ਕਰ ਰਹੇ ਸਨ। ਡ੍ਰਾਈਵਰ ਦੇ ਬਿਆਨ 'ਤੇ ਪੁਲਿਸ ਨੇ ਕੁੱਝ ਲੋਕਾਂ ਨੂੰ ਸ਼ੱਕ ਵਿਚ ਲੈ ਲਿਆ ਹੈ। ਉਸ ਮਹਿਲਾ ਦੀ ਵੀ ਪੁਲਿਸ ਤਲਾਸ਼ ਕਰ ਰਹੀ ਹੈ।