ਚਾਹ ਵੇਚਣ ਵਾਲੇ ਦੇ ਮੁੰਡੇ ਨੇ ਕਰਾਤੀ ਧੰਨ-ਧੰਨ, ਸਖ਼ਤ ਮਿਹਨਤ ਕਰ ਬਣਿਆ ਸਭ ਤੋਂ ਘੱਟ ਉਮਰ ਦਾ ਆਈਪੀਐਸ!
Published : Dec 15, 2019, 6:01 pm IST
Updated : Dec 16, 2019, 7:49 pm IST
SHARE ARTICLE
file photo
file photo

ਮਾਤਾ ਪਿਤਾ ਦਾ ਸੰਘਰਸ਼ ਹੀ ਬਣਿਆ ਰਾਹ ਦਸੇਰਾ

ਨਵੀਂ ਦਿੱਲੀ : ਜੇਕਰ ਇਨਸਾਨ ਸਖ਼ਤ ਮਿਹਨਤ, ਲਗਨ ਅਤੇ ਹੌਂਸਲੇ ਨਾਲ ਮਿਹਨਤ ਕਰਦਿਆਂ ਅੱਗੇ ਵਧਦਾ ਰਹੇ ਤਾਂ ਇਕ ਨਾ ਦਿਨ ਮਨਚਾਹੀ ਮੰਜ਼ਿਲ ਮਿਲ ਹੀ ਜਾਂਦੀ ਹੈ। ਜ਼ਿਆਦਾਤਰ ਲੋਕ ਅੱਗੇ ਵਧਣ ਲਈ, ਪੈਸਾ, ਸ਼ੋਹਰਤ ਅਤੇ ਸਾਧਨਾਂ ਦਾ ਹੋਣਾ ਜ਼ਰੂਰੀ ਸਮਝਦੇ ਹਨ। ਦੂਜੇ ਪਾਸੇ ਕੁੱਝ ਦ੍ਰਿੜ੍ਹ ਇਰਾਦੇ ਤੇ ਸੱਚੀ ਲਗਨ ਵਾਲੇ ਅਜਿਹੇ ਲੋਕ ਵੀ ਹੁੰਦੇ ਹਨ ਜੋ ਇਨ੍ਹਾਂ ਤੱਥਾਂ ਨੂੰ ਗ਼ਲਤ ਸਾਬਤ ਕਰ ਦਿੰਦੇ ਹਨ।

PhotoPhotoਅਜਿਹੀ ਹੀ ਕਹਾਣੀ ਹੈ ਗੁਜਰਾਤ ਦੇ 23 ਸਾਲਾ ਨੌਜਵਾਨ ਸਾਫ਼ਿਨ ਹਸਨ ਦੀ ਜਿਸ ਨੇ ਇਕ ਆਮ ਪਰਵਾਰ ਵਿਚ ਪੈਦਾ ਹੋਣ ਦੇ ਬਾਵਜੂਦ ਸਭ ਤੋਂ ਘੱਟ ਉਮਰ ਦਾ ਆਈਪੀਐਸ ਅਧਿਕਾਰੀ ਬਣਨ ਦਾ ਮਾਣ ਹਾਸਿਲ ਕੀਤਾ ਹੈ।PhotoPhotoਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਵਾਸੀ ਸਾਫਿਨ ਹਸਨ ਦੀ ਉਮਰ ਇਸ ਸਮੇਂ 23 ਸਾਲ ਹੈ। ਉਸ ਸਾਲ 2017 ਵਿਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਇਮਤਿਹਾਨ ਦਿਤਾ ਸੀ। ਇਸ ਇਮਤਿਹਾਨ ਵਿਚੋਂ ਉਸ ਦਾ 570 ਰੈਂਕ ਆਇਆ ਸੀ। ਇਕ ਮੀਡੀਆ ਰਿਪੋਰਟ ਅਨੁਸਾਰ ਹਸਨ ਦੇ ਮਾਤਾ-ਪਿਤਾ ਮੁਸਤਫ਼ਾ ਹਸਨ ਅਤੇ ਨਸੀਮਬਾਣੂ ਸੂਰਤ ਵਿਖੇ ਇਕ ਹੀਰੇ ਦੀ ਯੂਨਿਟ ਵਿਚ ਨੌਕਰੀ ਕਰਦੇ ਸਨ। ਕਿਸੇ ਕਾਰਨਵੱਸ ਉਨ੍ਹਾਂ ਦੀ ਇਹ ਨੌਕਰੀ ਛੁਟ ਗਈ।

PhotoPhotoਇਹ ਤੋਂ ਬਾਅਦ ਉਨ੍ਹਾਂ ਨੂੰ ਅਪਣੇ ਬੇਟੇ ਦੀ ਪੜ੍ਹਾਈ ਵਿਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬੇਟੇ ਦੀ ਪੜ੍ਹਾਈ ਨੂੰ ਜ਼ਰੂਰੀ ਸਮਝਦਿਆਂ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸੰਘਰਸ਼ ਜਾਰੀ ਰਖਿਆ। ਉਸ ਦੇ ਪਿਤਾ ਨੇ ਇਲੈਕਟ੍ਰੀਸ਼ਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ। ਉਸ ਦੀ ਮਾਂ ਵੀ ਪਰਵਾਰ ਦੀ ਸਹਾਇਤਾ ਲਈ ਰੈਸਟੋਰੈਟਾਂ ਅਤੇ ਮੈਰਿਜ ਪੈਲੇਸ ਵਿਚ ਰੋਟੀ ਪਕਾਉਣ ਦਾ ਕੰਮ ਕਰਦੀ ਸੀ। ਇਸੇ ਦੌਰਾਨ ਉਸ ਦਾ ਪਿਉ ਨੌਕਰੀ ਦੇ ਨਾਲ ਨਾਲ ਸਰਦੀ ਦੇ ਮਹੀਨਿਆਂ ਦੌਰਾਨ ਚਾਹ ਅਤੇ ਅੰਡਿਆਂ ਦੀ ਰੇਹੜੀ ਵੀ ਲਾਉਂਦਾ ਰਿਹਾ। ਕਿਸਮਤ ਨਾਲ ਹਸਨ ਨੂੰ ਇਕ ਕਾਰੋਬਾਰੀ ਅਤੇ ਸਮਾਜ ਦਾ ਸਮਰਥਨ ਵੀ ਮਿਲਦਾ ਰਿਹਾ।

PhotoPhotoਇਸ ਤਰ੍ਹਾਂ ਆਇਆ ਅਫ਼ਸਰ ਬਣਨ ਦਾ ਖਿਆਲ : ਸਾਫ਼ਿਨ ਨੇ ਇਕ ਵੀਡੀਓ ਇੰਟਰਵਿਊ 'ਚ ਦਸਿਆ ਕਿ ਕਿਸ ਤਰ੍ਹਾਂ ਉਸ ਨੇ ਪ੍ਰਾਇਮਰੀ ਸਕੂਲ ਵਿਚ ਵੇਖਿਆ ਸੀ ਕਿ ਕਲੈਕਟਰ ਸਰ ਦੇ ਆਉਣ 'ਤੇ ਲੋਕਾਂ ਨੇ ਉਨ੍ਹਾਂ ਨੂੰ ਬੜੀ ਇੱਜ਼ਤ ਦਿਤੀ ਸੀ। ਇਹ ਮੇਰੇ ਲਈ ਬਹੁਤ ਹੈਰਾਨੀਜਨਕ ਸੀ। ਮੈਂ ਇਸ ਸਬੰਧੀ ਅਪਣੀ ਮਾਸੀ ਨੂੰ ਪੁਛਿਆ ਜਿਸ ਨੇ ਦਸਿਆ ਕਿ ਕਲੈਕਟਰ ਪੂਰੇ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ। ਮੈਂ ਪੁਛਿਆ ਇਹ ਕਿਵੇਂ ਬਣਦੇ ਹਨ, ਤਾਂ ਉਸ ਨੇ ਦਸਿਆ ਕਿ ਕੋਈ ਵੀ ਚੰਗੀ ਪੜ੍ਹਾਈ ਕਰ ਕੇ ਕਲੈਕਟਰ ਬਣ ਸਕਦਾ ਹੈ। ਉਦੋਂ ਤੋਂ ਮੈਂ ਮੰਨ ਬਣਾ ਲਿਆ ਕਿ ਇਕ ਨਾ ਇਕ ਦਿਨ ਅਫ਼ਸਰ ਜ਼ਰੂਰ ਬਣਨਾ ਹੈ।

PhotoPhotoਆਪਣੇ ਪਰਵਾਰ ਦੇ ਸੰਘਰਸ਼ ਸਬੰਧੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਸਾਲ 2000 ਵਿਚ ਜਦੋਂ ਉਨ੍ਹਾਂ ਮਕਾਨ ਬਣ ਰਿਹਾ ਸੀ ਤਾਂ ਮਾਤਾ-ਪਿਤਾ ਦਿਨ ਵੇਲੇ ਮਜ਼ਦੂਰੀ ਕਰਦੇ ਸਨ ਅਤੇ ਰਾਤ ਨੂੰ ਘਰ ਬਣਾਉਣ ਲਈ ਇੱਟਾਂ ਢੌਂਦੇ ਹੁੰਦੇ ਸਨ। ਇਸ ਸਮੇਂ ਮੰਦੀ ਕਾਰਨ ਦੋਵਾਂ ਦੀ ਨੌਕਰੀ ਚਲੀ ਗਈ ਸੀ।ਪਿਤਾ ਜੀ ਮੈਨੂੰ ਪੜ੍ਹਾਉਣ ਖ਼ਾਤਰ ਆਸ ਪਾਸ ਦੇ ਘਰਾਂ ਵਿਚ ਬਿਜਲੀ ਦਾ ਕੰਮ ਵੀ ਕਰਦੇ ਸਨ। ਰਾਤ ਨੂੰ ਰੇਹੜੀ ਉਤੇ ਉਬਲੇ ਅੰਡੇ ਅਤੇ ਬਲੈਕ ਟੀ ਵੇਚਦੇ ਸਨ। ਮੇਰੀ ਮਾਂ ਵੱਡੇ ਵੱਡੇ ਸਮਾਗਮਾਂ ਦੌਰਾਨ ਰੋਟੀਆਂ ਪਕਾਉਂਦੀ ਸੀ। ਇਸ ਦੌਰਾਨ ਉਹ ਕਈ ਕਈ ਘੰਟਿਆਂ ਤਕ ਰੋਟੀਆਂ ਵੇਲਦੀ ਰਹਿੰਦੀ ਸੀ। ਮਾਂ ਸਵੇਰੇ 3 ਵਜੇ ਉਠ ਕੇ 20 ਤੋਂ 200 ਕਿਲੋ ਤਕ ਰੋਟੀਆਂ ਪਕਾਉਂਦੀ ਸੀ। ਇਸ ਕੰਮ ਬਦਲੇ ਉਹ ਮਹੀਨੇ ਦੇ 5 ਤੋਂ 8 ਹਜ਼ਾਰ ਕਮਾ ਲੈਂਦੀ ਸੀ। ਇਸ ਤੋਂ ਬਾਅਦ ਨੇੜਲੇ ਆਗਨਵਾੜੀ ਸੈਂਟਰ ਵਿਚ ਵੀ ਕੰਮ ਕਰਦੀ ਸੀ। ਮੇਰੇ ਮਾਪਿਆਂ ਦਾ ਸੰਘਰਸ਼ ਹੀ ਸੀ, ਜਿਸ ਨੇ ਮੇਰਾ ਹੌਂਸਲਾ ਨਹੀਂ ਟੁੱਟਣ ਦਿਤਾ। ਸਾਫਿਨ ਅਪਣੇ ਹੋਸਟਲ ਦੇ ਖ਼ਰਚ ਲਈ ਛੁੱਟੀਆਂ ਵਿਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਦੱਸ ਦਈਏ ਕਿ ਯੂਪੀਐਸਸੀ ਦਾ ਇਮਤਿਹਾਨ ਦੇਣ ਜਾਂਦੇ ਸਮੇਂ ਹਸਨ ਹਾਦਸੇ ਦਾ ਸ਼ਿਕਾਰ ਗਿਆ ਸੀ। ਇਮਤਿਹਾਨ ਦੇਣ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਵੀ ਹੋਣਾ ਪਿਆ ਸੀ। ਉਸਦਾ ਕਹਿਣਾ ਹੈ ਕਿ 23 ਦਸੰਬਰ 2019 ਦਾ ਦਿਨ ਮੇਰੇ ਅਤੇ ਮੇਰੇ ਮਾਤਾ-ਪਿਤਾ ਵਲੋਂ ਕੀਤੇ ਸੰਘਰਸ਼ ਦੀ ਭਰਪਾਈ ਕਰੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement