ਵਿੱਤ ਮੰਤਰਾਲੇ ਦਾ ਹੁਕਮ : ਪਿੰਡਾਂ 'ਚ 15 ਹਜ਼ਾਰ ਬਰਾਂਚਾਂ ਖੋਲ੍ਹਣ ਬੈਂਕ!
Published : Jan 16, 2020, 9:42 pm IST
Updated : Jan 16, 2020, 9:42 pm IST
SHARE ARTICLE
file photo
file photo

15 ਕਿਲੋਮੀਟਰ 'ਤੇ ਹੋਵੇਗੀ ਇਕ ਸ਼ਾਖਾ

ਨਵੀਂ ਦਿੱਲੀ : ਛੇਤੀ ਹੀ ਦੇਸ਼ ਭਰ 'ਚ ਬੈਂਕ ਲਗਭਗ 14-15 ਹਜ਼ਾਰ ਬ੍ਰਾਂਚਾਂ ਖੋਲ੍ਹਣ ਜਾ ਰਹੇ ਹਨ। ਸਰਕਾਰ ਨੇ ਨਿੱਜੀ ਤੇ ਸਰਕਾਰੀ ਖੇਤਰ ਦੇ ਬੈਂਕਾਂ ਨੂੰ ਇਕ ਲਿਸਟ ਸੌਂਪੀ ਹੈ, ਜਿਸ 'ਚ ਸਥਾਨ ਵਾਰ ਬ੍ਰਾਂਚ ਖੋਲ੍ਹਣ ਦੀ ਹਦਾਇਤ ਦਿਤੀ ਗਈ ਹੈ। ਸੂਤਰਾਂ ਮੁਤਾਬਕ, ਵਿੱਤ ਮੰਤਰਾਲੇ ਦਾ ਹੁਕਮ ਪਿੰਡਾਂ ਦੇ 15 ਕਿਲੋਮੀਟਰ ਘੇਰੇ 'ਚ ਇਕ ਸ਼ਾਖਾ ਖੋਲ੍ਹਣ ਦਾ ਹੈ, ਜਿੱਥੇ ਕੋਈ ਬੈਂਕਿੰਗ ਸਹੂਲਤਾਂ ਉਪਲੱਬਧ ਨਹੀਂ ਹਨ।

PhotoPhoto

ਸਰਕਾਰ ਦੇ ਨਿਰਦੇਸ਼ਾਂ ਮੁਤਾਬਕ, ਭਾਰਤੀ ਸਟੇਟ ਬੈਂਕ (ਐਸ. ਬੀ. ਆਈ.), ਐਚ. ਡੀ. ਐਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਵਪਾਰਕ ਬੈਂਕ ਆਉਣ ਵਾਲੇ ਸਾਲ 'ਚ 14,000-15,000 ਬ੍ਰਾਂਚਾਂ ਖੋਲ੍ਹਣਗੇ। ਨਵੀਂ ਬ੍ਰਾਂਚ ਵਿੱਤ ਮੰਤਰਾਲਾ ਵਲੋਂ ਦੱਸੇ ਗਏ ਇਲਾਕੇ 'ਚ ਖੁੱਲ੍ਹੇਗੀ। ਭਾਰਤੀ ਸਟੇਟ ਬੈਂਕ ਵਰਗੇ ਵੱਡੇ ਬੈਂਕਾਂ ਨੂੰ ਲਗਭਗ 1,500 ਬ੍ਰਾਂਚਾਂ, ਜਦੋਂ ਕਿ ਹਰ ਨਿੱਜੀ ਵਪਾਰਕ ਬੈਂਕਾਂ ਨੂੰ 600-700 ਸ਼ਾਖਾਵਾਂ ਖੋਲ੍ਹਣ ਲਈ ਹੁਕਮ ਦਿਤੇ ਗਏ ਹਨ।

PhotoPhoto

ਸੂਤਰਾਂ ਮੁਤਾਬਕ, ਸੂਚੀ 'ਚ ਉਹ ਪਿੰਡ ਤੇ ਪੰਚਾਇਤ ਖੇਤਰ ਸ਼ਾਮਲ ਹਨ ਜਿੱਥੇ ਕੋਈ ਬੈਂਕ ਸ਼ਾਖਾਵਾਂ ਨਹੀਂ ਹਨ। ਇਸ ਤਰ੍ਹਾਂ ਦੇ ਪੇਂਡੂ ਖੇਤਰਾਂ 'ਚ ਤਕਰੀਬਨ 15 ਕਿਲੋਮੀਟਰ ਦੇ ਇਲਾਕੇ 'ਚ ਇਕ ਨਵੀਂ ਬੈਂਕ ਬ੍ਰਾਂਚ ਖੁੱਲ੍ਹਣ ਨਾਲ ਕਿਸਾਨਾਂ ਨੂੰ ਸਸਤਾ ਕਰਜ਼ਾ ਮਿਲਣ 'ਚ ਆਸਾਨੀ ਹੋ ਜਾਵੇਗੀ।

PhotoPhoto

ਜ਼ਿਕਰਯੋਗ ਹੈ ਕਿ ਸਰਕਾਰ ਕਿਸਾਨਾਂ ਸਬਸਿਡੀ 'ਤੇ ਬੈਂਕਾਂ ਜ਼ਰੀਏ ਸਸਤਾ ਲੋਨ ਦਿੰਦੀ ਹੈ। ਕਿਸਾਨਾਂ ਨੂੰ 7 ਫ਼ੀ ਸਦੀ ਵਿਆਜ 'ਤੇ 3 ਲੱਖ ਰੁਪਏ ਤਕ ਦਾ ਸ਼ਾਰਟ ਟਰਮ (ਥੋੜ੍ਹੇ ਸਮੇਂ ਦਾ) ਖੇਤੀਬਾੜੀ ਕਰਜ਼ਾ ਮਿਲਦਾ ਹੈ ਅਤੇ ਜੋ ਕਿਸਾਨ ਸਮੇਂ 'ਚ ਕਿਸ਼ਤਾਂ ਚੁਕਾ ਦਿੰਦੇ ਹਨ ਉਨ੍ਹਾਂ ਨੂੰ 3 ਫੀਸਦੀ ਦੀ ਵਾਧੂ ਛੋਟ ਮਿਲਦੀ ਹੈ।

PhotoPhoto

ਇਸ ਤਰ੍ਹਾਂ ਸਮੇਂ 'ਤੇ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਲਈ 4 ਫੀਸਦੀ ਦਰ ਹੀ ਪ੍ਰਭਾਵੀ ਰਹਿ ਜਾਂਦੀ ਹੈ, ਯਾਨੀ ਨਜ਼ਦੀਕ 'ਚ ਬ੍ਰਾਂਚ ਖੁੱਲ੍ਹਣ ਨਾਲ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ। ਮਾਰਚ 2019 ਤੱਕ ਦਾ ਡਾਟਾ ਦੇਖੀਏ ਤਾਂ ਭਾਰਤ 'ਚ 120,000 ਤੋਂ ਵੱਧ ਸ਼ਾਖਾਵਾਂ ਤੇ 2 ਲੱਖ ਤੋਂ ਥੋੜ੍ਹੇ ਵੱਧ ਏ. ਟੀ. ਐਮਜ਼. ਹਨ ਤੇ ਇਨ੍ਹਾਂ 'ਚੋਂ ਸਿਰਫ 35,649 ਸ਼ਾਖਾਵਾਂ ਪੇਂਡੂ ਖੇਤਰਾਂ 'ਚ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM
Advertisement