
ਕਿਹਾ ਕਿ ਅਸੀਂ ਸਰਕਾਰ ਤੋਂ ਡਰਨ ਵਾਲੇ ਨਹੀਂ, ਜੇਕਰ ਸਰਕਾਰ ਸਾਨੂੰ ਡਰਾ ਕੇ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੇ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਵੇ ।
ਨਵੀਂ ਦਿੱਲੀ , (ਚਰਨਜੀਤ ਸਿੰਘ , ਸੁਰਖ਼ਾਬ) : NIA ਨੋਟਿਸਾਂ ਤੋਂ ਭੜਕੇ ਬਲਵੰਤ ਸਿੰਘ ਬਹਿਰਾਮਕੇ ਨੇ ਕੇਂਦਰ ਸਰਕਾਰ ਨੂੰ ਸਿੱਧੀ ਤੇ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਸਰਕਾਰ ਤੋਂ ਡਰਨ ਵਾਲੇ ਨਹੀਂ, ਜੇਕਰ ਸਰਕਾਰ ਸਾਨੂੰ ਡਰਾ ਕੇ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੇ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਵੇ । ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਸੰਘਰਸ਼ ਨੂੰ ਨਾ ਤਾਂ ਹੀ ਖਤਮ ਹੋਵੇਗਾ ਨਾ ਹੀ ਇਸ ਨੂੰ ਦਬਾਇਆ ਜਾ ਸਕੇਗਾ । ਉਨ੍ਹਾਂ ਕਿਹਾ ਕਿ ਅਸੀਂ ਬਹੁਤ ਸਬਰ ਨਾਲ ਬੈਠੇ ਹਾਂ ਅਤੇ ਸਬਰ ਦਾ ਫਲ ਮਿੱਠਾ ਹੁੰਦਾ ਹੈ ।
pm modi and ambaniਬਲਵੰਤ ਸਿੰਘ ਬਹਿਰਾਮਕੇ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪਹਾੜ ਜਿੱਡਾ ਜੇਰਾ ਹੈ, ਜੇਕਰ ਅਸੀ 56 ਦਿਨ ਬਾਰਡਰਾਂ ‘ਤੇ ਧਰਨੇ ਲਾ ਕੇ ਬੈਠ ਸਕਦੇ ਹਾਂ ਤਾਂ ਇੱਥੇ ਭਾਵੇਂ ਸਾਡੀਆਂ ਦਸ ਲੋਹੜੀਆਂ ਲੰਘ ਜਾਣ, ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਸੰਘਰਸ਼ ਵਾਪਸ ਲਵਾਂਗੇ । ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਸਰਕਾਰ ਵਿੱਚ ਬਹੁਤ ਸਾਰੀਆਂ ਕਮੀਆਂ ਹਨ, ਕੱਲ੍ਹ ਅਸੀਂ ਮੀਟਿੰਗ ਵਿੱਚ ਨਰਿੰਦਰ ਤੋਮਰ ਨੂੰ ਇਹ ਗੱਲ ਕਹੀ ਸੀ , ਤੁਹਾਡੇ ਵਿਚ ਬਹੁਤ ਜ਼ਿਆਦਾ ਦੀਆਂ ਕਮੀਆਂ ਹਨ ਜਿਸ ਕਰਕੇ ਤੁਸੀਂ ਲੀਡਰ ਬੌਖਲਾਹਟ ਵਿਚ ਆ ਚੁੱਕੇ ਹੋ ।
photoਉਨ੍ਹਾਂ ਕਿਹਾ ਕਿ ਈਡੀ ਦੇ ਛਾਪੇ ਮਰਵਾਉਣੇ ਪੱਤਰਕਾਰਾਂ ‘ਤੇ ਕਾਰਵਾਈਆਂ ਕਰਨੀਆਂ , ਅਜਿਹੀਆਂ ਕੋਝੀਆਂ ਤੇ ਛੋਟੀਆਂ ਗੱਲਾਂ ਕਰਨੀਆਂ ਦੇਸ਼ ਦੇ ਪ੍ਰਧਾਨਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ । ਉਹ ਪ੍ਰਧਾਨਮੰਤਰੀ ਹਨ ਨਿੱਕੀਆਂ – ਨਿੱਕੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ । ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ ਵਿੱਚ ਕੇਂਦਰੀ ਮੰਤਰੀ ਨੂੰ ਦੱਸ ਚੁੱਕੇ ਹਾਂ ਕਿ ਚੱਲਦੇ ਅੰਦੋਲਨ ਵਿਚ ਕਿਸੇ ‘ਤੇ ਕੋਈ ਕਾਰ ਵੀ ਨਾ ਕੀਤੀ ਜਾਵੇ । ਜੇਕਰ ਸਰਕਾਰ ਅਜਿਹਾ ਕੁਝ ਕਰੇਗੀ ਤਾਂ ਅਸੀਂ ਇਸ ਦਾ ਤਿੱਖੇ ਸੰਘਰਸ਼ ਨਾਲ ਮੂੰਹ ਤੋੜਵਾਂ ਜਵਾਬ ਦੇਵਾਂਗੇ ।
Farmer protestਬਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਭੇਜੇ ਗਏ ਨੋਟਿਸ ਨੂੰ ਸਮੁੱਚਾ ਕਿਸਾਨ ਮੋਰਚਾ ਮੀਟਿੰਗ ਵਿਚ ਵਿਚਾਰ ਕਰੇਗਾ, ਵਿਚਾਰਨ ਉਪਰੰਤ ਜੋ ਵੀ ਸਹੀ ਲੱਗੇਗਾ ਉਹੀ ਫ਼ੈਸਲਾ ਕੀਤਾ ਜਾਵੇਗਾ । ਜੇਕਰ ਕਿਸਾਨ ਲੀਡਰਾਂ ਨੂੰ ਘੇਰਨ ਦੀ ਨੀਤ ਨਾਲ ਨੋਟਿਸ ਭੇਜੇਗੇ ਤਾਂ ਇਸ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਕੇਂਦਰ ਸਰਕਾਰ ਰੋਕ ਨਹੀਂ ਸਕਦੀ ।