
ਕਿਹਾ ਕਿ ਇਸ ਧਰਨੇ ਵਿੱਚ ਆ ਕੇ ਏਦਾਂ ਲੱਗ ਰਿਹਾ ਹੈ ਕਿ ਜਿਵੇਂ ਪੂਰਾ ਦੇਸ਼ ਇੱਥੇ ਵਸ ਗਿਆ ਹੋਵੇ ।
ਨਵੀਂ ਦਿੱਲੀ , (ਅਰਪਨ ਕੌਰ ) : ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਦਿੱਲੀ ਧਰਨੇ ਦੀ ਖੂਬਸੂਰਤੀ ਤੇ ਮਨਮੋਹਕ ਨਜ਼ਾਰੇ ਨੂੰ ਬਿਆਨ ਕਰਦਿਆਂ ਕਿਹਾ ਕਿ ਇਸ ਕਿਸਾਨ ਮੋਰਚੇ ਵਿੱਚ ਸਰਬ ਸਾਂਝੀ ਭਾਈਵਾਲਤਾ ਦੇ ਦਰਸ਼ਨ ਹੋ ਰਹੇ ਹਨ , ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਇਸ ਧਰਨੇ ਵਿੱਚ ਆ ਕੇ ਏਦਾਂ ਲੱਗ ਰਿਹਾ ਹੈ ਕਿ ਜਿਵੇਂ ਪੂਰਾ ਦੇਸ਼ ਇੱਥੇ ਵਸ ਗਿਆ ਹੋਵੇ । ਇਸ ਕਿਸਾਨੀ ਮੋਰਚੇ ਵਿਚ ਸਰਬ ਸਾਂਝੀਵਾਲਤਾ ਦਾ ਦ੍ਰਿਸ਼ ਆਮ ਦੇਖਣ ਨੂੰ ਮਿਲ ਰਿਹਾ ਹੈ , ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਵਾਰ ਇਸੇ ਧਰਨੇ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਆ ਕੇ ਇਸ ਸਰਬ ਪੱਖੀ ਰੰਗ ਨੂੰ ਜ਼ਰੂਰ ਵੇਖਣ ।
photoਭਾਈ ਰੰਗੀਲਾ ਕਿਹਾ ਕਿ ਇਸ ਇਹ ਕਿਸਾਨੀ ਮੋਰਚੇ ਵਾਲ਼ਾ ਸਥਾਨ ਬਹੁਤ ਮਹਾਨ ਹੈ , ਇਸ ਦੇ ਇੱਕ ਪਾਸੇ ਮੁੱਲਾ ਨਮਾਜ਼ ਅਦਾ ਕਰ ਰਹੇ ਹਨ, ਪਾਸੇ ਦੂਸਰੇ ਪਾਸੇ ਸਿੱਖ ਭਾਈ ਕੀਰਤਨ ਕਰ ਰਹੇ ਹਨ , ਅਜਿਹਾ ਮਾਹੌਲ ਕੀਤੀ ਹੋਰ ਦੇਖਣ ਨੂੰ ਨਹੀਂ ਮਿਲ ਸਕਦਾ । ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹਾਂਗਾ ਇਸ ਧਰਨੇ ਵਿਚ ਆਪਣੇ ਦੇਸ਼ ਦੇ ਹੀ ਲੋਕ ਬੈਠੇ ਹਨ ਬਿਗਾਨੇ ਨਹੀਂ ਬੈਠੇ ।
photoਭਾਈ ਰੰਗੀਲਾ ਕਿਹਾ ਕਿ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਜਾਂ ਹਰਿਆਣੇ ਦੇ ਕਿਸਾਨਾਂ ਦਾ ਨਹੀਂ ਇਹ ਸੰਘਰਸ਼ ਪੂਰੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਹੈ । ਉਨ੍ਹਾਂ ਕਿਹਾ ਕਿ ਜਿਸ ਦੇਸ਼ ਦਾ ਕਿਸਾਨ ਖੁਸ਼ਹਾਲ ਹੈ , ਉਸ ਦੇਸ਼ ਦੇ ਲੋਕ ਵੀ ਖੁਸ਼ਹਾਲ ਹੁੰਦੇ ਹਨ , ਇਸ ਦਾ ਫ਼ਾਇਦਾ ਦੇਸ਼ ਨੂੰ ਹੀ ਹੋਵੇਗਾ ਕਿਉਂਕਿ ਜੇਕਰ ਕਿਸਾਨ ਖੁਸ਼ਹਾਲ ਹੈ , ਉਹ ਵੱਧ ਫ਼ਸਲਾਂ ਨੂੰ ਉਗਾਉਂਦਾ ਹੈ ਤਾਂ ਦੇਸ਼ ਦੀ ਤਰੱਕੀ ਵਿਚ ਵੱਧ ਯੋਗਦਾਨ ਪਾਵੇਂਗਾ । ਇਸੇ ਕਰਕੇ ਜੇਕਰ ਕਿਸਾਨ ਕੁਝ ਮੰਗਦਾ ਹੈ ਤਾਂ ਸਰਕਾਰ ਨੂੰ ਖੁੱਲ੍ਹੇ ਮਨ ਨਾਲ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ।
pm modiਉਨ੍ਹਾਂ ਕਿਹਾ ਕਿ ਦੇਣ ਵਾਲੇ ਨੂੰ ਹਮੇਸ਼ਾਂ ਹੀ ਵੱਡੇ ਹੋਣ ਦਾ ਦਰਜਾ ਮਿਲਦਾ ਹੈ, ਇਸ ਲਈ ਵੱਡੇ ਬਣੋ । ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਬਜ਼ੁਰਗ ਮਾਤਾਵਾਂ ਧਰਨੇ ਵਿਚ ਬੈਠੀਆਂ ਹਨ ਜਿਨ੍ਹਾਂ ਨੂੰ ਆਪਣੇ ਘਰਾਂ ਨੂੰ ਹੋਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਵਜ਼ੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰਧਾਨਮੰਤਰੀ ਨੂੰ ਕਹਿਣ ਤਾਂ ਜੋ ਕਿਸਾਨਾਂ ਦਾ ਮਸਲਾ ਹੱਲ ਹੋ ਸਕੇ ।