
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾਈ ਹੋਈ ਹੈ। ਵਾਇਰਸ ਦੀ ਚਪੇਟ ਵਿਚ ਆਉਣ ਨਾਲ ਪੂਰੀ ਦੁਨੀਆ ਵਿਚ ਹੁਣ ਤੱਕ 6517 ਲੋਕਾਂ ਦੀ ਮੌਤ
ਨਵੀਂ ਦਿੱਲੀ- ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾਈ ਹੋਈ ਹੈ। ਵਾਇਰਸ ਦੀ ਚਪੇਟ ਵਿਚ ਆਉਣ ਨਾਲ ਪੂਰੀ ਦੁਨੀਆ ਵਿਚ ਹੁਣ ਤੱਕ 6517 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 1,69, 484 ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ। ਦੁਨੀਆਂ ਵਿਚ ਕੋਰੋਨਾ ਵਾਇਰਸ ਦਾ ਨਾਮ ਚਾਹੇ ਤੁਸੀਂ ਹੁਣ ਸੁਣਿਆ ਹੋਵੇਗਾ
File Photo
ਪਰ ਇਸ ਦੀ ਜਾਣਕਾਰੀ ਸਾਲ 2013 ਵਿਚ ਹੀ ਇਕ ਵਿਅਕਤੀ ਵੱਲੋਂ ਦੇ ਦਿੱਤੀ ਗਈ ਸੀ। ਦਰਅਸਲ ਮਾਰਕ ਨਾਮ ਦੇ ਵਿਅਕਤੀ ਦੇ ਅਕਾਊਂਟ ਤੋਂ ਇਕ ਟਵੀਟ ਵਾਇਰਲ ਹੋ ਰਿਹਾ ਹੈ। @Marco_Acortes ਤੋਂ ਵਾਇਰਲ ਹੋ ਰਹੇ ਟਵਿੱਟਰ ਅਕਾਊਂਟ ਤੋਂ 3 ਜੂਨ 2013 ਨੂੰ ਇਹ ਟਵੀਟ ਕੀਤਾ ਗਿਆ ਸੀ ਕਿ Corona Virus.....its Coming। ਸੱਤ ਸਾਲ ਪਹਿਲਾਂ ਕੀਤੀ ਗਈ ਇਹ ਭਵਿੱਖਬਾਣੀ ਲੋਕਾਂ ਨੂੰ ਹੁਣ ਹੈਰਾਨ ਕਰ ਰਹੀ ਹੈ। ਇਸ ਪੋਸਟ ਨੂੰ ਕਰੀਬ 67 ਹਜ਼ਾਰ ਵਾਰ ਰੀ ਟਵੀਟ ਕੀਤਾ ਜਾ ਚੁੱਕਾ ਹੈ।
File Photo
ਦੱਸ ਦਈਏ ਕਿ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇਸ਼ ਵਿਚ ਹੁਣ ਤਕ 110 ਵਿਅਕਤੀਆਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ। 110 ਮਾਮਲਿਆਂ ਵਿਚੋਂ 17 ਮਰੀਜ਼ ਵਿਦੇਸ਼ੀ ਨਾਗਰਿਕ ਹਨ। ਇਸ ਤੋਂ ਇਲਾਵਾ ਦੋ ਵਿਅਕਤੀ ਬਿਮਾਰੀ ਕਾਰਨ ਮਰ ਗਏ ਹਨ, ਇਕ ਮੌਤ ਕਰਨਾਟਕ ਦੇ ਕਲਬੁਰਗੀ ਵਿਚ ਹੋਈ ਹੈ ਅਤੇ ਦੂਜੀ ਮੌਤ ਦਿੱਲੀ ਵਿਚ ਹੋਈ ਹੈ। ਨੌਂ ਮਰੀਜ਼ਾਂ ਨੂੰ ਵੀ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।