ਕੋਰੋਨਾ ਨੂੰ ਲੈ ਕੇ ਵਿਗਿਆਨੀਆਂਂ ਨੇ ਕੀਤਾ ਚਮਗਿੱਦੜਾਂ 'ਤੇ ਟੈਸਟ, ਸਾਹਮਣੇ ਆਈ ਹੈਰਾਨ ਕਰਨ ਵਾਲੀ...
Published : Apr 16, 2020, 8:10 am IST
Updated : Apr 16, 2020, 8:23 am IST
SHARE ARTICLE
Photo
Photo

ਚਮਗਿੱਦੜ ਤੋਂ ਮਨੁੱਖ ਵਿਚ ਕੋਰੋਨਾ ਵਾਇਰਸ ਆਉਣ ਦੀ ਘਟਨਾ ਹਜ਼ਾਰ ਸਾਲ ਵਿਚ ਇਕ-ਅੱਧੀ ਵਾਰ, ਵੱਡੀ ਗੱਲ ਨਹੀਂ : ਆਈਸੀਐਮਆਰ

ਨਵੀਂ ਦਿੱਲੀ: ਵਿਗਿਆਨੀਆਂ ਨੇ ਮਿਆਂਮਾਰ ਵਿਚ ਚਮਗਿੱਦੜਾਂ ਅੰਦਰ ਛੇ ਨਵੇਂ ਕੋਰੋਨਾ ਜੀਵਾਣੂ ਲੱਭੇ ਹਨ। ਦੁਨੀਆਂ ਵਿਚ ਇਹ ਪਹਿਲੀ ਵਾਰ ਹੈ ਜਦ ਕਿਤੇ ਇਹ ਵਾਇਰਸ ਮਿਲੇ ਹਨ। ਰਸਾਲੇ 'ਪੀਐਲਓਐਸ ਵਨ' ਵਿਚ ਛਪੀ ਖੋਜ ਰੀਪੋਰਟ ਚਮਗਿੱਦੜਾਂ ਵਿਚ ਕੋਰਨਾ ਜੀਵਾਣੂਆਂ ਦੀ ਵੰਨ-ਸੁਵੰਨਤਾ ਨੂੰ ਸਮਝਣ ਅਤੇ ਕੋਵਿਡ-19 ਮਹਾਮਾਰੀ ਕਾਰਨ ਲਾਗ ਦੇ ਰੋਗ ਦਾ ਪਤਾ ਲਾਉਣ, ਇਸ ਨੂੰ ਰੋਕਣ ਅਤੇ ਇਸ ਦਾ ਇਲਾਜ ਲੱਭਣ ਦੇ ਯਤਨਾਂ ਵਿਚ ਮਦਦ ਕਰੇਗੀ।

Corona VirusPhoto

ਸਿਮਥਸੋਨੀਐਂਸ ਨੈਸ਼ਨਲ ਜ਼ੂ ਅਤੇ ਅਮਰੀਕਾ ਦੀ ਕੰਜ਼ਰਵੇਸ਼ਨ ਬਾਇਉਲੋਜੀ ਇੰਸਟੀਚਿਊਟ ਦੇ ਖੋਜਕਾਰਾਂ ਦਾ ਇਹ ਅਧਿਐਨ ਮਨੁੱਖੀ ਸਿਹਤ ਪ੍ਰਤੀ ਜੋਖਮ ਨੂੰ ਬਿਹਤਰ ਰੂਪ ਵਿਚ ਸਮਝਣ ਲਈ ਤਮਾਮ ਨਸਲਾਂ ਵਿਚ ਪਸਾਰ ਦੀ ਸੰਭਾਵਨਾ ਦੇ ਵਿਸ਼ਲੇਸ਼ਣ ਵਿਚ ਸਹਾਇਤਾ ਕਰੇਗਾ। ਖੋਜਕਾਰਾਂ ਨੇ ਕਿਹਾ ਕਿ ਖੋਜੇ ਗਏ ਕੋਰੋਨਾ ਵਾਇਰਸ ਸਾਰਸ ਕੋਵ-1, ਮਿਡਲ ਈਸਟ ਰੈਸਪੀਰੇਟਰੀ ਸਿੰਡਰਮ ਯਾਨੀ ਐਮਈਆਰਐਸ ਅਤੇ ਸਾਰਸ ਕੋਵ 2 ਸਬੰਧੀ ਕੋਰੋਨਾ ਜੀਵਾਣੂਆਂ ਦੇ ਕਰੀਬੀ ਸਬੰਧੀ ਨਹੀਂ ਹਨ।

Bat Photo

ਸੰਸਥਾ ਦੇ ਮਾਰਕ ਵੈਲੇਟੁਟੋ ਨੇ ਕਿਹਾ, 'ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੀ ਮਹਾਮਾਰੀ ਸਾਨੂੰ ਯਾਦ ਕਰਾਉਂਦੀ ਹੈ ਕਿ ਇਨਸਾਨੀ ਸਿਹਤ ਕਿੰਨੀ ਨੇੜਿਉਂ ਜਾਨਵਰਾਂ ਦੀ ਸਿਹਤ ਅਤੇ ਵਾਤਾਰਵਣ ਨਾਲ ਜੁੜੀ ਹੋਈ ਹੈ। ਖੋਜਕਾਰਾਂ ਨੂੰ ਇਨ੍ਹਾਂ ਜੀਵਾਣੂਆਂ ਬਾਰੇ ਉਦੋਂ ਪਤਾ ਲੱਗਾ ਜਦ ਉਹ ਬੀਮਾਰੀ ਦੀਆਂ ਹਾਲਤਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਮਨੁੱਖ ਅਤੇ ਜਾਨਵਰਾਂ ਨਾਲ ਸਬੰਧਤ ਨਿਗਰਾਨੀ ਕਾਰਜ ਕਰ ਰਹੇ ਸਨ।

corona patients increased to 170 in punjab mohali 53 Photo

ਵਿਗਿਆਨੀਆਂ ਦੀ ਟੀਮ ਨੇ ਅਪਣੀ ਖੋਜ ਉਨ੍ਹਾਂ ਖੇਤਰਾਂ 'ਤੇ ਕੇਂਦਰਤ ਕੀਤੀ ਜਿਥੇ ਜ਼ਮੀਨ ਵਰਤੋਂ ਵਿਚ ਤਬਦੀਲੀ ਅਤੇ ਵਿਕਾਸ ਕਾਰਨ ਮਨੁੱਖਾਂ ਦੇ ਸਥਾਨਕ ਵਣ ਜੀਵਾਂ ਦੇ ਸੰਪਰਕ ਵਿਚ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਮਈ 2016 ਤੋਂ ਅਗੱਸਤ 2018 ਤਕ ਇਨ੍ਹਾਂ ਜੰਗਲੀ ਖੇਤਰਾਂ ਵਿਚ ਚਮਗਿੱਦੜਾਂ ਦੀ ਲਾਰ ਅਤੇ ਮਲ ਦੇ 750 ਤੋਂ ਵੱਧ ਨਮੂਨੇ ਲਏ ਗਏ। ਮਾਹਰਾਂ ਦਾ ਮੰਨਣਾ ਹੈ ਕਿ ਚਮਗਿੱਦੜਾਂ ਅੰਦਰ ਹਜ਼ਾਰਾਂ ਤਰ੍ਹਾਂ ਦੇ ਕੋਰੋਨਾ ਵਾਇਰਸ ਹੁੰਦੇ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਖੋਜ ਹੋਣੀ ਹਾਲੇ ਬਾਕੀ ਹੈ। ਪਹਿਲੀ ਵਾਰ ਛੇ ਨਵੇਂ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਗਈ ਹੈ।       

File PhotoFile Photo

ਚਮਗਿੱਦੜ ਤੋਂ ਮਨੁੱਖ ਵਿਚ ਕੋਰੋਨਾ ਵਾਇਰਸ ਆਉਣ ਦੀ ਘਟਨਾ ਹਜ਼ਾਰ ਸਾਲ ਵਿਚ ਇਕ-ਅੱਧੀ ਵਾਰ, ਵੱਡੀ ਗੱਲ ਨਹੀਂ : ਆਈਸੀਐਮਆਰ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਵਿਗਿਆਨੀ ਰਮਨ ਗੰਗਾਖੇੜਕਰ ਨੇ ਦਸਿਆ ਕਿ ਚੀਨ ਵਿਚ ਹੋਏ ਅਧਿਐਨ ਵਿਚ ਵੇਖਿਆ ਗਿਆ ਹੈ ਕਿ ਕੋਰੋਨਾ ਵਾਇਰਸ ਚਮਗਿੱਦੜਾਂ ਵਿਚ ਮਿਲਦਾ ਹੈ ਪਰ ਇਹ ਚਮਗਿੱਦੜਾਂ ਦਾ ਹੀ ਵਾਇਰਸ ਹੁੰਦਾ ਹੈ, ਇਨਸਾਨਾਂ ਵਿਚ ਨਹੀਂ ਆ ਸਕਦਾ।

Icmr study finds presence of bat coronavirus in two indian bat speciesPhoto

ਚਮਗਿੱਦੜ ਤੋਂ ਇਹ ਪੈਂਗੁਲਿਨ ਵਿਚ ਜਾ ਸਕਦਾ ਸੀ। ਪੈਗੁਲਿਨ ਤੋਂ ਇਹ ਮਨੁੱਖਾਂ ਵਿਚ ਤਬਦੀਲ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਗਰਾਨੀ ਕੀਤੀ ਹੈ ਜਿਸ ਵਿਚ ਵੇਖਿਆ ਕਿ ਚਮਗਿੱਦੜ ਦੋ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਮਿਲਦਾ ਹੈ ਪਰ ਇਹ ਮਨੁੱਖਾਂ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਨਹੀਂ ਹੁੰਦੇ ਸਨ। ਇਹ ਇਨਸਾਨ ਵਿਚ ਨਹੀਂ ਆ ਸਕਦਾ। ਇਹ ਦੁਰਲੱਭ ਹੈ।

CORONA VIRUSPhoto

ਚਮਗਿੱਦੜਾਂ ਤੋਂ ਇਨਸਾਨ ਵਿਚ ਕੋਰੋਨਾ ਵਾਇਰਸ ਆਉਣ ਦੀ ਘਟਨਾ ਹਜ਼ਾਰ ਸਾਲ ਵਿਚ ਇਕ-ਅੱਧੀ ਵਾਰ ਹੋ ਜਾਵੇ ਤਾਂ ਇਹ ਬਹੁਤ ਵੱਡੀ ਗੱਲ  ਨਹੀਂ। ਆਈਸੀਐਮਆਰ ਨੇ ਦਸਿਆ ਕਿ ਚਮਗਿੱਦੜ ਦੇ ਵਾਇਰਸ ਵਿਚ ਅਜਿਹੀ ਤਬਦੀਲੀ ਹੋਈ ਜਿਸ ਨਾਲ ਉਸ ਅੰਦਰ ਇਨਸਾਨ ਵਿਚ ਜਾਣ ਦੀ ਸਮਰੱਥਾ ਪੈਦਾ ਹੋਈ। ਇਹ ਅਜਿਹਾ ਵਿਸ਼ਾਣੂ ਬਣ ਗਿਆ ਹੋਵੇਗਾ ਜਿਹੜਾ ਇਨਸਾਨਾਂ ਵਿਚ ਆ ਕੇ ਬੀਮਾਰੀ ਕਰਨ ਦੇ ਸਮਰੱਥ ਹੋ ਗਿਆ ਸੀ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement