
ਐਮਬੀਏ ਸਮੇਤ ਇਹਨਾਂ ਕੋਰਸਾਂ ਦੇ ਵਿਦਿਆਰਥੀਆਂ ਨੂੰ ਰਾਹਤ
ਨਵੀਂ ਦਿੱਲੀ: ਇੰਜੀਨੀਅਰਿੰਗ, ਐਮਬੀਏ, ਆਰਕੀਟੈਕਚਰ, ਫਾਰਮੇਸੀ, ਹੋਟਲ ਮੈਨੇਜਮੈਂਟ, ਅਪਲਾਈਡ ਆਰਟ ਐਂਡ ਕਰਾਫਟ ਆਦਿ ਪ੍ਰੋਫੈਸ਼ਨਲ ਕੋਰਸਾਂ ਦੀ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀਆਂ ਨੂੰ ਇਹ ਖ਼ਬਰ ਰਾਹਤ ਦੇਣ ਵਾਲੀ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਦੋਂ ਤੱਕ ਲੌਕਡਾਊਨ ਖਤਮ ਨਹੀਂ ਹੋ ਜਾਂਦਾ, ਉਦੋਂ ਤੱਕ ਵਿਦਿਆਰਥੀਆਂ ਤੋਂ ਫੀਸ ਨਹੀਂ ਮੰਗੀ ਜਾਵੇਗੀ।
File Photo
ਇਸ ਦੌਰਾਨ ਉਹ ਅਧਿਆਪਕਾਂ ਦੀ ਤਨਖ਼ਾਹ ਵੀ ਨਹੀਂ ਰੋਕਣਗੇ। ਇਹੀ ਨਹੀਂ ਇਸ ਦੌਰਾਨ ਅਧਿਆਪਕਾਂ ਦੀ ਨੌਕਰੀ ਵੀ ਨਹੀਂ ਜਾਵੇਗੀ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤਹਿਤ ਕੰਮ ਕਰਨ ਵਾਲੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰੀਸ਼ਦ (ਏਆਈਸੀਟੀਈ) ਦੇ ਮੈਂਬਰ ਸਕੱਤਰ ਪ੍ਰੋਫੈਸਰ ਰਾਜੀਵ ਕੁਮਾਰ ਨੇ ਸਾਰੇ ਕਾਲਜਾਂ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
File Photo
ਸੰਗਠਨ ਨੇ ਕਿਹਾ ਹੈ ਕਿ ਜਦੋਂ ਤੱਕ ਲੌਕਡਾਊਨ ਖਤਮ ਨਹੀਂ ਹੁੰਦਾ ਹੈ ਜਾਂ ਹਾਲਾਤ ਆਮ ਦੀ ਤਰ੍ਹਾਂ ਨਹੀਂ ਹੁੰਦੇ ਹਨ, ਉਦੋਂ ਤੱਕ ਉਹ ਵਿਦਿਆਰਥੀਆਂ ਤੋਂ ਫੀਸ ਨਹੀਂ ਮੰਗਣਗੇ। ਫੀਸ ਕਦੋਂ ਲਈ ਜਾਵੇਗੀ, ਇਸ ਸਬੰਧੀ ਦੁਬਾਰਾ ਗਾਈਡਲਾਈਨ ਜਾਰੀ ਕੀਤੀ ਜਾਵੇਗੀ। ਤਨਖਾਹ ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਲੌਕਡਾਊਨ ਦੌਰਾਨ ਕਿਸੇ ਵੀ ਟੀਚਿੰਗ ਜਾਂ ਨਾਨ-ਟੀਚਿੰਗ ਸਟਾਫ ਦੀ ਨੌਕਰੀ ਨਹੀਂ ਜਾਵੇਗੀ।
File Photo
ਏਆਈਸੀਟੀਈ ਨੂੰ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸ਼ਿਕਾਇਤ ਭੇਜੀ ਗਈ ਸੀ। ਇਸ ਲਈ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਏਆਈਸੀਟੀਈ ਨੇ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਤਕਨੀਕੀ ਕਾਲਜ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਫਿਰ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ, ਜਿਸ ਦੇ ਤਹਿਤ ਮਾਨਤਾ ਵੀ ਰੱਦ ਹੋ ਸਕਦੀ ਹੈ। ਇਸ ਸਮੇਂ ਏਆਈਸੀਟੀਈ ਤੋਂ ਮਾਨਤਾ ਪ੍ਰਾਪਤ ਦੇਸ਼ ਭਰ ਵਿਚ 10,487 ਕਾਲਜ ਚੱਲ ਰਹੇ ਹਨ।