
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੋਇਆ ਫਰਾਰ
ਆਜ਼ਮਗੜ੍ਹ: ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ 'ਚ ਐਤਵਾਰ ਇਕ ਲੜਕੇ ਨੇ ਆਪਣੇ ਪਿਤਾ ਦੀ ਝੜਕ ਤੋਂ ਨਾਰਾਜ਼ ਹੋ ਕੇ ਆਪਣੇ ਸੁੱਤੇ ਪਏ ਪਰਿਵਾਰ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੀ ਮਾਂ, ਪਿਓ ਤੇ ਭੈਣ ਤਿੰਨਾਂ ਨੂੰ ਕੁਹਾੜੀ ਨਾਲ ਵੱਢ ਦਿੱਤਾ। ਪਿਤਾ ਦੀ ਲਾਸ਼ ਵਰਾਂਡੇ 'ਚ, ਮਾਂ ਦੀ ਦਰਵਾਜ਼ੇ 'ਤੇ ਅਤੇ ਭੈਣ ਦੀ ਲਾਸ਼ ਖੇਤ 'ਚ ਮਿਲੀ। ਮੰਨਿਆ ਜਾ ਰਿਹਾ ਹੈ ਕਿ ਬੇਟੇ ਨੇ ਪਹਿਲਾਂ ਪਿਤਾ ਨੂੰ ਮਾਰਿਆ ਹੋਵੇਗਾ, ਫਿਰ ਦਰਵਾਜ਼ੇ 'ਤੇ ਉਸ ਨੂੰ ਬਚਾਉਣ ਆਈ ਮਾਂ ਨੂੰ ਮਾਰਿਆ ਹੋਵੇਗਾ। ਫਿਰ ਭੈਣ ਭੱਜੀ ਹੋਵੇਗੀ, ਫਿਰ ਉਸ ਨੂੰ ਦੌੜਦੇ ਹੋਏ ਖੇਤ ਵਿੱਚ ਲਿਜਾ ਕੇ ਮਾਰਿਆ ਹੋਵੇਗਾ।
ਇਹ ਵੀ ਪੜ੍ਹੋ: ਬਾਈਕ ਸਵਾਰ ਨੂੰ ਬਚਾਉਂਦੇ ਸਮੇਂ ਦਰਖੱਤ ਨਾਲ ਟਕਰਾਈ ਕਾਰ, ਮਾਂ-ਪੁੱਤ ਤੇ ਧੀ ਦੀ ਹੋਈ ਦਰਦਨਾਕ ਮੌਤ
ਘਟਨਾ ਤੋਂ ਬਾਅਦ ਮੁਲਜ਼ਮ ਪੁੱਤਰ ਮੌਕੇ ਤੋਂ ਫਰਾਰ ਹੋ ਗਿਆ। ਸਵੇਰੇ ਜਦੋਂ ਪਿੰਡ ਵਾਸੀ ਸੈਰ ਕਰਨ ਲਈ ਨਿਕਲੇ ਤਾਂ ਉਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਪਈਆਂ ਦੇਖੀਆਂ। ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਆਈਜੀ ਅਖਿਲੇਸ਼ ਕੁਮਾਰ, ਐਸਪੀ ਅਨੁਰਾਗ ਆਰੀਆ ਸਮੇਤ ਕਈ ਥਾਣਿਆਂ ਦੀ ਫੋਰਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਕਪਤਾਨਗੰਜ ਦੇ ਢਾਂਧਾਰੀ ਪਿੰਡ ਦੀ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨ ਦਾ ਨਾਂ ਰਾਜਨ ਸਿੰਘ (20) ਹੈ। ਉਸ ਨੇ ਸ਼ਨੀਵਾਰ ਨੂੰ ਘਰੋਂ ਕਣਕ ਦੀ ਬੋਰੀ ਚੋਰੀ ਕਰ ਲਈ ਸੀ। ਜਦੋਂ ਉਸ ਦੇ ਪਿਤਾ ਭਾਨੂ ਪ੍ਰਤਾਪ ਸਿੰਘ (48) ਅਤੇ ਮਾਂ ਸੁਨੀਤਾ ਦੇਵੀ (45) ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਜਨ ਨੂੰ ਕਾਫੀ ਝੜਕਿਆਂ। ਇਸ ਤੋਂ ਨਾਰਾਜ਼ ਹੋ ਕੇ ਰਾਜਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ਪਹਿਲੀ ਕਲਾਸ ਦੇ ਵਿਦਿਆਰਥੀ ਨੇ 3 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ, ਸਕੂਲ ਦੀ ਛੱਤ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ
ਘਟਨਾ ਸਬੰਧੀ ਗੁਆਂਢੀ ਅਨੁਰਾਗ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਤੋਂ ਗੁੱਸੇ 'ਚ ਆ ਕੇ ਰਾਜਨ ਨੇ ਸਵੇਰੇ 3 ਵਜੇ ਵਰਾਂਡੇ 'ਚ ਮੰਜੇ 'ਤੇ ਸੌਂ ਰਹੇ ਪਿਤਾ ਦੇ ਸਿਰ ਅਤੇ ਗਰਦਨ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮਾਂ ਜਾਗ ਪਈ। ਜਿਵੇਂ ਹੀ ਮਾਂ ਜਾਗ ਪਈ ਹੋਵੇਗੀ ਅਤੇ ਦਰਵਾਜ਼ੇ 'ਤੇ ਆਈ ਹੋਵੇਗੀ, ਰਾਜਨ ਨੇ ਉਸ ਦੇ ਸਿਰ ਅਤੇ ਗਰਦਨ 'ਤੇ ਕੁਹਾੜੀ ਨਾਲ ਵਾਰ ਕੀਤਾ ਹੋਵੇਗਾ। ਇਸ ਵਿੱਚ ਮਾਂ ਦੀ ਵੀ ਮੌਤ ਹੋ ਗਈ। ਮਾਤਾ-ਪਿਤਾ ਦੀਆਂ ਚੀਕਾਂ ਸੁਣ ਕੇ ਭੈਣ ਭੱਜੀ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ।
ਪਿਤਾ ਦੀ ਲਾਸ਼ ਵਰਾਂਡੇ ਵਿਚ ਮੰਜੇ 'ਤੇ ਪਈ ਸੀ ਅਤੇ ਮਾਂ ਦੀ ਲਾਸ਼ ਦਰਵਾਜ਼ੇ ਦੇ ਸਾਹਮਣੇ ਪਈ ਸੀ। ਜਦੋਂਕਿ ਭੈਣ ਦੀ ਲਾਸ਼ ਨੇੜਲੇ ਬਾਜਰੇ ਦੇ ਖੇਤ ਵਿੱਚੋਂ ਮਿਲੀ।
ਐਸਪੀ ਅਨੁਰਾਗ ਆਰੀਆ ਨੇ ਦੱਸਿਆ ਕਿ ਘਟਨਾ ਵਿੱਚ ਭਾਨੂ ਪ੍ਰਤਾਪ, ਉਸਦੀ ਪਤਨੀ ਸੁਨੀਤਾ ਦੇਵੀ ਅਤੇ ਧੀ ਰਾਸ਼ੀ ਸਿੰਘ (12) ਦੀ ਮੌਤ ਹੋ ਗਈ। ਭਾਨੂ ਪ੍ਰਤਾਪ ਦੀ ਧੀ ਰਾਣੀ ਸਿੰਘ (15) ਘਟਨਾ ਸਮੇਂ ਮੌਜੂਦ ਨਹੀਂ ਸੀ। ਉਹ ਆਪਣੇ ਤਾਏ ਘਰ ਗਈ ਹੋਈ ਸੀ। ਜਿਸ ਕਾਰਨ ਉਹ ਬਚ ਗਈ। ਭਾਨੂ ਪ੍ਰਤਾਪ ਪਿੰਡ ਵਿੱਚ ਰਹਿ ਕੇ ਹੀ ਖੇਤੀ ਕਰਦਾ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।