
ਮਿਸ਼ਰਾ ਨੇ 2017 ਵਿਚ 75 ਸਾਲ ਦੀ ਉਮਰ ਪੂਰੀ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਿਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਦਕਿ ਆਚਾਰਿਆ ਦੇਵਵਰਤ ਨੂੰ ਗੁਜਰਾਤ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਦੁਆਰਾ ਜਾਰੀ ਬਿਆਨ ਮੁਤਾਬਕ ਮਿਸ਼ਰਾ ਅਤੇ ਦੇਵਵਰਤ ਜਿਸ ਦਿਨ ਤੋਂ ਕਾਰਜਭਾਰ ਸਾਂਭਣਗੇ, ਉਸੇ ਦਿਨ ਤੋਂ ਦੋਹਾਂ ਦਾ ਕਾਰਜਕਾਲ ਸ਼ੁਰੂ ਹੋਵੇਗਾ।
Modi
ਮਿਸ਼ਰਾ ਨੇ 2017 ਵਿਚ 75 ਸਾਲ ਦੀ ਉਮਰ ਪੂਰੀ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਿਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। 78 ਸਾਲਾ ਮਿਸ਼ਰਾ ਉਸ ਵਕਤ ਸੂਖਮ, ਲਘੂ ਅਤੇ ਦਰਮਿਆਨਾ ਉਦਯੋਗ ਮੰਤਰੀ ਸਨ। ਮਿਸ਼ਰਾ ਨੇ 2019 ਲੋਕ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ। 60 ਸਾਲਾ ਦੇਵਵਰਤ ਨੂੰ 2015 ਵਿਚ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਹੁਣ ਉਹ ਗੁਜਰਾਤ ਦੇ ਰਾਜਪਾਲ ਓ ਪੀ ਕੋਹਲੀ ਦੀ ਜਗ੍ਹਾ ਲੈਣਗੇ। ਕੋਹਲੀ ਸੋਮਵਾਰ ਨੂੰ ਸੇਵਾਮੁਕਤ ਹੋ ਰਹੇ ਹਨ।