
ਨੀਤੀ ਆਯੋਗ ਨੇ ਭਾਰਤ ਵਿਚ ਪਾਣੀ ਦੀ ਘਾਟ ਬਾਰੇ ਅਜਿਹੀ ਰਿਪੋਰਟ ਜਾਰੀ ਕੀਤੀ ਹੈ, ਜੋ ਕਿ ਪੂਰੇ ਦੇਸ਼ ਲਈ ਚਿੰਤਾਜਨਕ ਹੈ।
ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਉੱਤੇ ਦਿੱਤੇ ਆਪਣੇ ਭਾਸ਼ਣ ਵਿਚ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਸਰਕਾਰ ਦਾ ਟੀਚਾ ਹਰ ਘਰ ਨੂੰ ਪਾਣੀ ਪਹੁੰਚਾਉਣਾ ਹੈ। ਸਰਕਾਰ ਇਸ ਸੰਬੰਧੀ ਜਲ ਜੀਵਨ ਮਿਸ਼ਨ 'ਤੇ ਕੰਮ ਕਰੇਗੀ। ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਇਸ ਦਿਸ਼ਾ ਵਿਚ ਕਦਮ ਚੁੱਕਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਰਕਾਰ ਇਸ ਮਿਸ਼ਨ ’ਤੇ 3.5 ਲੱਖ ਕਰੋੜ ਰੁਪਏ ਖਰਚ ਕਰੇਗੀ।
Niti Aayog
ਦੱਸ ਦਈਏ ਕਿ ਹਾਲ ਹੀ ਵਿਚ, ਨੀਤੀ ਆਯੋਗ ਨੇ ਭਾਰਤ ਵਿਚ ਪਾਣੀ ਦੀ ਘਾਟ ਬਾਰੇ ਅਜਿਹੀ ਰਿਪੋਰਟ ਜਾਰੀ ਕੀਤੀ ਹੈ, ਜੋ ਕਿ ਪੂਰੇ ਦੇਸ਼ ਲਈ ਚਿੰਤਾਜਨਕ ਹੈ। ਰਿਪੋਰਟ ਦੇ ਅਨੁਸਾਰ ਸਾਲ 2030 ਤੱਕ ਦੇਸ਼ ਦੀ 40 ਪ੍ਰਤੀਸ਼ਤ ਆਬਾਦੀ ਨੂੰ ਪੀਣ ਵਾਲਾ ਪਾਣੀ ਨਹੀਂ ਮਿਲੇਗਾ। ਇਨ੍ਹਾਂ ਵਿਚ ਦੇਸ਼ ਦੇ 21 ਸ਼ਹਿਰ ਸ਼ਾਮਲ ਹਨ ਜਿਨ੍ਹਾਂ ਵਿਚ ਦਿੱਲੀ, ਬੰਗਲੁਰੂ, ਚੇਨਈ ਅਤੇ ਹੈਦਰਾਬਾਦ ਸ਼ਾਮਲ ਹਨ। ਪਾਣੀ ਦਾ ਇਹ ਸੰਕਟ ਦੇਸ਼ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਇਸ ਨਾਲ ਜੀਡੀਪੀ ਨੂੰ 6 ਪ੍ਰਤੀਸ਼ਤ ਦਾ ਨੁਕਸਾਨ ਹੋਵੇਗਾ।
Pm Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਦੇਸ਼ ਵਿਚ ਅੱਧੇ ਤੋਂ ਵੱਧ ਘਰ ਉਹ ਹਨ ਜਿਨ੍ਹਾਂ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ। ਇਸ ਦੇ ਨਾਲ, ਉਨ੍ਹਾਂ ਦੇ ਜੀਵਨ ਦਾ ਇੱਕ ਵੱਡਾ ਹਿੱਸਾ ਪਾਣੀ ਲਿਆਉਣ ਵਿਚ ਬੀਤ ਜਾਂਦਾ ਹੈ। ਇਸ ਲਈ ਸਰਕਾਰ ਨੇ ਘਰ ਵਿਚ ਪੀਣ ਵਾਲਾ ਪਾਣੀ ਲਿਆਉਣ ਦਾ ਵਾਅਦਾ ਕੀਤਾ ਹੈ। ਜਲਦੀ ਹੀ ਸਰਕਾਰ ਜਲ ਜੀਵਨ ਮਿਸ਼ਨ ਦੇ ਸੰਬੰਧ ਵਿਚ ਹੋਰ ਕਦਮ ਚੁੱਕੇਗੀ। ਕੇਂਦਰ ਅਤੇ ਰਾਜ ਮਿਲ ਕੇ ਇਸ ਯੋਜਨਾ ‘ਤੇ ਕੰਮ ਕਰਨਗੇ। ਇਸ ਯੋਜਨਾ 'ਤੇ 3.5 ਲੱਖ ਕਰੋੜ ਰੁਪਏ ਖਰਚ ਕਰਨ ਦੀ ਤਿਆਰੀ ਹੈ।