
ਸੀਡੀਐਸ ਨੂੰ ਲੈ ਕੇ ਕੀਤਾ ਵੱਡਾ ਐਲਾਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਅਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿਚ ਇਕ ਵੱਡਾ ਐਲਾਨ ਕੀਤਾ ਹੈ। ਆਰਮੀ ਵਿਚ ਕੰਮ ਕਰਨ ਦੇ ਇਛੁੱਕ ਉਮੀਦਵਾਰਾਂ ਨੂੰ ਇਸ ਐਲਾਨ ਤੋਂ ਜ਼ਰੂਰ ਖੁਸ਼ੀ ਹੋਵੇਗੀ। ਪੀਐਮ ਨੇ ਇਕ ਚੀਫ ਆਫਿਸ ਡਿਫੈਂਸ ਸਟਾਫ, ਸੀਡੀਐਸ ਬਣਾਉਣ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਫ਼ੌਜ ਕੌਮ ਦਾ ਮਾਣ ਹੁੰਦੀ ਹੈ। ਤਿੰਨਾਂ ਫ਼ੌਜਾਂ ਵਿਚ ਬਰਾਬਰਤਾ ਬਣਾਉਣ ਲਈ ਭਾਰਤ ਕੋਲ ਚੀਫ ਆਫ ਡਿਫੈਂਸ ਸਟਾਫ, ਸੀਡੀਐਸ ਹੋਵੇਗਾ।
Job
ਇਸ ਨਾਲ ਫ਼ੌਜਾਂ ਹੋਰ ਵੀ ਪ੍ਰਭਾਵਿਤ ਹੋ ਜਾਣਗੀਆਂ। ਨਵਾਂ ਸੀਡੀਐਸ ਆਹੁਦਾ, ਤਿੰਨਾਂ ਫ਼ੌਜਾਂ ਵਿਚ ਹੋਵੇਗਾ। ਜਲਦ ਹੀ ਸਰਕਾਰ ਇਹਨਾਂ ਆਹੁਦਿਆਂ ਤੇ ਭਰਤੀ ਲਈ ਨੌਟੀਫਿਕੇਸ਼ਨ ਵੀ ਜਾਰੀ ਕਰ ਦੇਵੇਗੀ। ਪਰ ਉਸ ਤੋਂ ਪਹਿਲਾਂ ਚੀਫ ਆਫ ਡਿਫੈਂਸ ਸਟਾਫ, ਸੀਡੀਐਸ ਬਾਰੇ ਕੁਝ ਜ਼ਰੂਰੀ ਗੱਲਾਂ ਤੁਸੀਂ ਜਾਣ ਲਵੋ। ਇਹ ਕਿਵੇਂ ਕੰਮ ਕਰੇਗਾ ਅਤੇ ਇਸ ਦੀ ਭਰਤੀ ਕਿਵੇਂ ਹੋਵੇਗੀ ਆਦਿ। ਦਰਅਸਲ ਸੀਡੀਐਸ ਆਹੁਦੇ ਲਈ ਲੰਬੇ ਸਮੇਂ ਤੋਂ ਵਿਭਿੰਨ ਕਮੇਟੀਆਂ ਅਤੇ ਡਿਫੈਂਸ ਸਿਫਾਰਿਸ਼ ਕਰ ਰਹੇ ਸਨ।
Narendra Modi
ਨਵੇਂ ਸੀਡੀਐਸ ਆਹੁਦੇ ਫ਼ੌਜਾਂ ਦੀਆਂ ਤਿੰਨਾਂ ਸ਼ਾਖਾਵਾਂ ਵਿਚ ਹੋਵੇਗਾ। ਕਰਗਿਲ ਰਿਵਿਊ ਕਮੇਟੀ ਨੇ ਸੀਡੀਐਸ ਆਹੁਦੇ ਦੀ ਕਈ ਵਾਰ ਮੰਗ ਕੀਤੀ ਸੀ। ਲਾਲ ਕਿਲ੍ਹੇ ਤੋਂ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਦਸਿਆ ਕਿ ਸੀਡੀਐਸ, ਤਿੰਨਾਂ ਫ਼ੌਜਾਂ ਵਿਚ ਤਾਲਮੇਲ ਦਾ ਕੰਮ ਕਰੇਗਾ। ਸਰਕਾਰ ਨੇ 11 ਮੈਂਬਰੀ ਕਾਰਗਿਲ ਸਮੀਖਿਆ ਕਮੇਟੀ ਦਾ ਗਠਨ ਕੀਤਾ ਸੀ ਅਤੇ ਲੈਫਟੀਨੈਂਟ ਜਨਰਲ ਡੀ.ਬੀ. ਸ਼ੇਖਟਕਰ (ਸੇਵਾਮੁਕਤ) ਨੇ ਇਸ ਨੂੰ ਆਪਣਾ ਮੁਖੀ ਬਣਾਇਆ।
ਦਰਅਸਲ ਕਾਰਗਿਲ ਸਮੀਖਿਆ ਕਮੇਟੀ ਨੂੰ ਹਥਿਆਰਬੰਦ ਬਲਾਂ ਦੀ ਲੜਾਈ ਦੀ ਸਮਰੱਥਾ ਵਧਾਉਣ ਲਈ ਉਪਾਵਾਂ ਅਤੇ ਖਰਚਿਆਂ ਦਾ ਸੁਝਾਅ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਕਾਰਗਿਲ ਸਮੀਖਿਆ ਕਮੇਟੀ ਨੇ ਸੁਝਾਅ ਦਿੱਤਾ ਕਿ ਸੈਨਾ ਨੂੰ ਇੱਕ ਚਾਰ ਸਿਤਾਰਾ ਚੀਫ਼ ਆਫ਼ ਡਿਫੈਂਸ ਸਟਾਫ ਦੀ ਜ਼ਰੂਰਤ ਹੈ ਜੋ ਰੱਖਿਆ ਮੰਤਰੀ ਨੂੰ ਮੁੱਖ ਸੈਨਿਕ ਸਲਾਹਕਾਰ ਵਜੋਂ ਸਲਾਹ ਦੇਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦਾ ਸਾਬਕਾ ਫੌਜੀ ਜਨਰਲ ਵੇਦ ਪ੍ਰਕਾਸ਼ ਮਲਿਕ ਨੇ ਸਵਾਗਤ ਕੀਤਾ, ਜੋ ਕਾਰਗਿਲ ਯੁੱਧ ਦੌਰਾਨ ਸੈਨਾ ਦੇ ਮੁਖੀ ਸਨ। ਇਸ ਐਲਾਨ ਦਾ ਸਵਾਗਤ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਕਦਮ ਤਿੰਨੋਂ ਸੈਨਾਵਾਂ ਵਿਚ ਤਾਲਮੇਲ ਵਧਾਏਗਾ। ਇਸ ਨਾਲ ਦੇਸ਼ ਦੀ ਸੁਰੱਖਿਆ 'ਤੇ ਸਕਾਰਾਤਮਕ ਪ੍ਰਭਾਵ ਪਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।