
70 ਸਾਲ ਬਾਅਦ ਇਸ ਵਾਰ ਖ਼ਾਸ ਯੋਗ ਬਣਨ ਜਾ ਰਿਹੈ...
ਨਵੀਂ ਦਿੱਲੀ: ਹਿੰਦੂ ਧਰਮ 'ਚ ਕਰਵਾ ਚੌਥ ਦਾ ਵਰਤ ਸੁਹਾਗਣਾਂ ਲਈ ਕਾਫ਼ੀ ਮਹੱਤਵ ਰੱਖਦਾ ਹੈ। ਕਰਵਾ ਚੌਥ ਇਕ ਪਤੀ-ਪਤਨੀ ਦੇ ਖਾਸ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਖਾਸ ਮੌਕੇ ਔਰਤਾਂ ਕਾਫ਼ੀ ਉਤਸ਼ਾਹਿਤ ਰਹਿੰਦੀਆਂ ਹਨ ਤੇ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ 'ਚ ਜੁੱਟ ਜਾਂਦੀਆਂ ਹਨ।
Karva Chouth
ਇਸ ਪੁਰਬ 'ਤੇ ਔਰਤਾਂ ਹੱਥਾਂ 'ਚ ਮਹਿੰਦੀ ਲਗਾ ਕੇ, ਚੂੜੀਆਂ ਪਹਿਨ ਕੇ, ਸੋਲ਼ਾ ਸ਼ਿੰਗਾਰ ਕਰ ਕੇ ਆਪਣੀ ਪਤੀ ਦੀ ਪੂਜਾ ਕਰ ਕੇ ਵਰਤ ਸੰਪੂਰਨ ਕਰਦੀਆਂ ਹਨ। ਕਰਵਾ ਚੌਥ ਦੇ ਵਰਤ ਨੂੰ ਵੱਖ-ਵੱਖ ਖੇਤਰਾਂ 'ਚ ਉੱਥੋਂ ਦੀ ਪ੍ਰਚੱਲਿਤ ਮਾਨਤਾਵਾਂ ਮੁਤਾਬਿਕ ਰੱਖਿਆ ਜਾਂਦਾ ਹੈ ਪਰ ਇਨ੍ਹਾਂ ਮਾਨਤਾਵਾਂ 'ਚ ਅੰਤਰ ਥੋੜ੍ਹਾ-ਬਹੁਤ ਹੀ ਹੁੰਦਾ ਹੈ। ਸਾਰ ਤਾਂ ਸਾਰਿਆਂ ਦਾ ਇੱਕੋ ਹੁੰਦਾ ਹੈ ਪਤੀ ਦੀ ਲੰਬੀ ਉਮਰ।
Karva Chouth
ਇਸ ਦਿਨ ਕਰਵਾ ਮਾਤਾ ਤੇ ਗਣੇਸ਼ ਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਜੇਕਰ ਸੁਹਾਗਣ ਔਰਤਾਂ ਵਰਤ ਰੱਖਣ ਤਾਂ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੁੰਦੀ ਹੈ ਤੇ ਉਨ੍ਹਾਂ ਗ੍ਰਹਿਸਥ ਜੀਵਨ ਸੁਖਮਈ ਹੁੰਦਾ ਹੈ। ਇਸ ਵਾਰ ਕਰਵਾ ਚੌਥ 'ਤੇ ਖਾਸ ਸੰਯੋਗ ਬਣ ਰਿਹਾ ਹੈ। ਕੱਤਕ ਮਹੀਨੇ ਦੀ ਚੌਥ ਨੂੰ ਮਨਾਇਆ ਜਾਣ ਵਾਲਾ ਕਰਵਾ ਚੌਥ ਇਸ ਸਾਲ 17 ਅਕਤੂਬਰ ਨੂੰ ਮਨਾਇਆ ਜਾਵੇਗਾ।
Karva Chouth
ਜੋਤਿਸ਼ੀਆਂ ਅਨੁਸਾਰ ਇਸ ਵਾਰ ਖਾਸ ਯੋਗ ਬਣਨ ਕਾਰਨ ਕਰਵਾ ਚੌਥ ਦਾ ਤਿਉਹਾਰ ਹੋਰ ਵੀ ਸ਼ੁੱਭ ਹੋ ਗਿਆ ਹੈ। ਇਹ ਯੋਗ ਬੜਾ ਹੀ ਮੰਗਲਕਾਰੀ ਹੈ। ਇਸ ਦਿਨ ਵਰਤ ਕਰਨ ਨਾਲ ਸੁਹਾਗਣਾਂ ਨੂੰ ਇਸ ਦਾ ਫਲ਼ ਮਿਲੇਗਾ। ਇਸ ਵਾਰ 70 ਸਾਲ ਬਾਅਦ ਰੋਹਿਣੀ ਨਕਸ਼ੱਤਰ ਨਾਲ ਮੰਗਲ ਦਾ ਯੋਗ ਬਣ ਰਿਹਾ ਹੈ।