Apple 'ਤੇ ਲੱਗਿਆ ਫੀਚਰ ਚੋਰੀ ਦਾ ਇਲਜ਼ਾਮ, ਮਾਮਲਾ ਦਰਜ
Published : Oct 8, 2019, 12:55 pm IST
Updated : Oct 8, 2019, 12:55 pm IST
SHARE ARTICLE
apple
apple

ਸਮਾਰਟਫੋਨ ਕੰਪਨੀਆਂ ਤੇ ਅਕਸਰ ਦੂਜੇ ਡਿਵਾਈਸਿਸ ਜਾਂ ਸਰਵਿਸਿਸ ਦੇ ਫੀਚਰ ਕਾਪੀ ਕਰਨ ਦੇ ਇਲਜ਼ਾਮ ਲੱਗਦੇ ਹਨ। ਫੀਚਰ ਕਾਪੀ

ਨਵੀਂ ਦਿੱਲੀ : ਸਮਾਰਟਫੋਨ ਕੰਪਨੀਆਂ ਤੇ ਅਕਸਰ ਦੂਜੇ ਡਿਵਾਈਸਿਸ ਜਾਂ ਸਰਵਿਸਿਸ ਦੇ ਫੀਚਰ ਕਾਪੀ ਕਰਨ ਦੇ ਇਲਜ਼ਾਮ ਲੱਗਦੇ ਹਨ। ਫੀਚਰ ਕਾਪੀ ਕਰਨ ਵਾਲੀ ਕੰਪਨੀਆਂ 'ਚ ਨਵਾਂ ਨਾਮ Apple ਦਾ ਹੈ। ਬਲੂਮੇਲ ਬਣਾਉਣ ਵਾਲੀ ਕੰਪਨੀ Blix ਨੇ ਇਲਜ਼ਾਮ ਲਗਾਇਆ ਹੈ ਕਿ ਐਪਲ ਨੇ iOS 13 'ਚ ਦਿੱਤੇ ਗਏ Sign in with Apple ਫੀਚਰ ਨੂੰ ਕਾਪੀ ਕੀਤਾ ਹੈ। ਬਲਿਕਸ ਦਾ ਇਲਜ਼ਾਮ ਹੈ ਕਿ ਐਪਲ ਦਾ ਫੀਚਰ ਉਸਦੇ ਦੁਆਰਾ ਫਾਇਲ ਕੀਤੇ ਗਏ ਇੱਕ ਪੇਟੈਂਟ ਨਾਲ ਕਾਫ਼ੀ ਹੱਦ ਤੱਕ ਮਿਲਦਾ - ਜੁਲਦਾ ਹੈ। ਐਪਲ ਨੇ ਇਸ ਫੀਚਰ ਨੂੰ ਸਭ ਤੋਂ ਪਹਿਲਾਂ WWDC 2019 ਵਿੱਚ ਪੇਸ਼ ਕੀਤਾ ਸੀ।

appleapple

iOS 13 ਨੂੰ ਖਾਸ ਬਣਾਉਂਦਾ ਹੈ ਇਹ ਫੀਚਰ
ਆਈ.ਓ.ਐੱਸ. 13 ’ਚ ਦਿੱਤੇ ਗਏ ਇਸ ਫੀਚਰ ਦੀ ਖਾਸ ਗੱਲ ਹੈ ਕਿ ਯੂਜ਼ਰਜ਼ ਇਸ ਨਾਲ ਬਿਨਾਂ ਆਪਣੀ ਅਸਲੀ ਈਮੇਲ ਆਈ.ਡੀ. ਐਂਟਰ ਕੀਤੇ ਐਪਸ ’ਚ ਸਾਈਨ ਇਨ ਕਰ ਸਕਦੇ ਹਨ। ਇਹ ਫੀਚਰ ਯੂਜ਼ਰਜ਼ ਨੂੰ ਐਪਲ ਆਈ.ਡੀ. ਰਾਹੀਂ ਸਿਰਫ ਇਕ ਟੱਚ ਨਾਲ ਐਪਸ ਅਤੇ ਸਰਵਿਸਿਸ ਨੂੰ ਇਸਤੇਮਾਲ ਕਰਨ ਦੀ ਸਹੂਲਤ ਦਿੰਦਾ ਹੈ। ਇਸ ਵਿਚ ਲਾਗ ਇਨ ਨੂੰ ਫੇਸ ਆਈ.ਡੀ./ਟੱਚ ਆਈ.ਡੀ. ਨਾਲ ਵੈਰੀਫਾਈ ਕੀਤਾ ਜਾਂਦਾ ਹੈ। ਇਸ ਵਿਚ ਯੂਜ਼ਰਜ਼ ਨੂੰ ਈਮੇਲ ਜਾਂ ਦੂਜੀ ਕੋਈ ਨਿੱਜੀ ਜਾਣਕਾਰੀ ਦੇਣ ਦੀ ਲੋੜ ਨਹੀਂ ਪੈਂਦੀ। ਉਥੇ ਹੀ ਜੇਕਰ ਕੋਈ ਐਪ ਬਿਨਾਂ ਯੂਜ਼ਰ ਦੇ ਈਮੇਲ ਐਕਸੈਸ ਨਹੀਂ ਕੀਤਾ ਜਾ ਸਕਦਾ ਤਾਂ ਇਹ ਫੀਚਰ ਯੂਜ਼ਰ ਨੂੰ ਇਕ ਟੈਂਪਰਰੀ ਆਈ.ਡੀ. ਬਣਾ ਕੇ ਦਿੰਦਾ ਹੈ। 

appleapple

ਚੋਰੀ ਕਰਨ ਦਾ ਲੱਗਾ ਦੋਸ਼
ਬਲਿਕਸ ਨੇ ਐਪਲ ਖਿਲਾਫ ਇਕ ਅਮਰੀਕੀ ਅਦਾਲਤ ’ਚ ਮਾਮਲਾ ਦਰਜ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐਪਲ ਨੇ ਸਾਈਨ ਇਨ ਫੀਚਰ ਨੂੰ ਉਸ ਦੇ 'Share email' ਤੋਂ ਕਾਪੀ ਕੀਤਾ ਹੈ। ਬਲਿਕਸ ਦਾ ਕਹਿਣਾ ਹੈ ਕਿ ਉਸ ਨੇ ਇਸ ਤਕਨੀਕ ਦਾ ਪੇਟੈਂਟ ਸਾਲ 2017 ’ਚ ਕਰਵਾਇਆ ਸੀ। 

appleapple

ਪਹਿਲਾਂ ਵੀ ਲਗਾਇਆ ਸੀ ਦੋਸ਼
ਪੇਟੈਂਟ ਚੋਰੀ ਕਰਨ ਤੋਂ ਇਲਾਵਾ ਬਲਿਕਸ ਨੇ ਐਪਲ ’ਤੇ ਇਕ ਹੋਰ ਦੋਸ਼ ਲਗਾਇਆ ਸੀ। ਬਲਿਕਸ ਦਾ ਕਹਿਣਾ ਸੀ ਕਿ ਐਪਲ ਆਪਣੇ ਐਪ ਸਟੋਰ ’ਤੇ ਉਸ ਦੇ ਈਮੇਲ ਕਲਾਇੰਟ ਨੂੰ ਦਬਾ ਰਹੀ ਹੈ। ਬਲਿਕਸ ਨੇ ਕਿਹਾ ਕਿ ਐਪਲ ਸਰਚ ਰਿਜਲਟ ’ਚ ਇਸ ਦੇ ਐਪਸ ਨੂੰ ਸਰਚ ਰਿਜਲਟ ’ਚ ਟਾਪ ’ਤੇ ਨਹੀਂ ਆਉਣ ਦਿੰਦੀ। ਹਾਲਾਂਕਿ, ਐਪਲ ਨੇ ਹੁਣ ਆਪਣੇ ਐਲਗੋਰਿਦਮ ਨੂੰ ਫਿਕਸ ਕਰ ਦਿੱਤਾ ਹੈ ਅਤੇ ਐਪ ਸਟੋਰ ’ਤੇ ਬਲਿਕਸ ਦੇ ਐਪ 143ਵੇਂ ਸਥਾਨ ਤੋਂ 13ਵੇਂ ਸਥਾਨ ’ਤੇ ਪਹੁੰਚ ਗਏ ਹਨ। 

appleapple

ਬਲਿਕਸ ਨੇ ਐਪਲ ’ਤੇ ਪੇਟੈਂਟ ਕਾਪੀ ਕਰਨ ਨਾਲ ਹੋਏ ਨੁਕਸਾਨ ਦੀ ਭਰਾਈ ਅਤੇ ਲੀਗਲ ਫੀਸ ਦੀ ਮੰਗ ਕੀਤੀ ਹੈ। ਐਪਲ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ। ਬਲਿਕਸ ਦੁਆਰਾ ਲਗਾਏ ਗਏ ਦੋਸ਼ ਜੇਕਰ ਸਹੀ ਸਾਬਤ ਹੁੰਦੇ ਹਨ ਅਤੇ ਐਪਲ ਉਨ੍ਹਾਂ ਫੀਚਰਜ਼ ਨੂੰ ਅੱਗੇ ਵੀ ਇਸਤੇਮਾਲ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਬਲਿਕਸ ਨੂੰ ਭਾਰੀ ਭੁਗਤਾਨ ਕਰਨਾ ਹੋਵੇਗਾ। ਅਜਿਹਾ ਨਾ ਕਰਨ ’ਤੇ ਐਪਲ ਕੋਲ ‘ਸਾਈਨ ਇਨ ਵਿਦ ਐਪਲ’ ਫੀਚਰ ਨੂੰ ਮੋਡੀਫਾਈ ਕਰਨ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement