
ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਇਥੇ ਗੋਲਗੱਪੇ ਵੇਚਦਾ ਸੀ।
ਸ੍ਰੀਨਗਰ : ਜੰਮੂ -ਕਸ਼ਮੀਰ ਵਿੱਚ ਅਤਿਵਾਦੀ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਸਿਲਸਿਲੇ ਵਿੱਚ ਅਤਿਵਾਦੀਆਂ ਨੇ ਸਨਿਚਰਵਾਰ ਨੂੰ ਪੁਰਾਣੇ ਸ੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਇੱਕ ਗ਼ੈਰ-ਕਸ਼ਮੀਰੀ ਨੂੰ ਗੋਲੀ ਮਾਰ ਦਿੱਤੀ।
death
ਦੱਸ ਦਈਏ ਕਿ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਇਥੇ ਗੋਲਗੱਪੇ ਵੇਚਦਾ ਸੀ। ਘਟਨਾ ਤੋਂ ਬਾਅਦ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜਿਸ ਕਾਰਨ ਉਸ ਦਾ ਬਹੁਤ ਖੂਨ ਵਹਿ ਜਾਨ ਕਾਰਨ ਉਸ ਦੀ ਮੌਤ ਹੋ ਗਈ।