
ਕੋਰਟ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਔਰਤ ਵਿਆਹਤਾ ਨਹੀਂ ਹੈ ਤਾਂ ਵੀ ਘਰੇਲੂ ਹਿੰਸਾ ਕਾਨੂੰਨ ਅਧੀਨ ਔਰਤ ਭੱਤੇ ਦੀ ਹੱਕਦਾਰ ਹੋ ਸਕਦੀ ਹੈ।
ਨਵੀਂ ਦਿੱਲੀ, ( ਭਾਸ਼ਾ ) : ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਔਰਤ ਅਪਣੇ ਸਹਿਭਾਗੀ ਵਿਰੁਧ ਘਰੇਲੂ ਹਿੰਸਾ ਕਾਨੂੰਨ ਅਧੀਨ ਗੁਜਾਰੇ ਭੱਤੇ ਲਈ ਅਦਾਲਤ ਦਾ ਦਰਵਾਜਾ ਖਟਖਟਾ ਸਕਦੀ ਹੈ। ਸੁਪਰੀਮ ਕੋਰਟ ਨੇ ਲਿਵ-ਇਨ ਦੇ ਇਕ ਮਾਮਲੇ ਵਿਚ ਅਪਣਾ ਫੈਸਲਾ ਦਿੰਦੇ ਹੋਏ ਕਿਹਾ ਕਿ ਘਰੇਲੂ ਹਿੰਸਾ ਵਿਚ ਨਾ ਸਿਰਫ ਸਰੀਰਕ, ਮਾਨਸਿਕ ਸਗੋਂ ਆਰਥਿਕ ਤੌਰ ਤੇ ਦਬਾਅ ਪਾਉਣ ਦੇ ਮਾਮਲੇ ਵਿਚ ਲਿਵ-ਇਨ ਵਿਚ ਰਹਿ ਚੁੱਕੀ ਔਰਤ ਅਪਣੇ ਪਾਰਟਨਰ ਵਿਰੁਧ ਕਾਨੂੰਨੀ ਸਹਾਰਾ ਲੈ ਸਕਦੀ ਹੈ। ਇਸ ਕਾਨੂੰਨ ਅਧੀਨ ਉਹ ਗੁਜਾਰ ਭੱਤੇ ਦੀ ਵੀ ਹੱਕਦਾਰ ਹੈ।
Live in relationship
ਅਸਲ ਵਿਚ ਲਿਵ ਇਨ ਦਾ ਇਹ ਮਾਮਲਾ ਇਕ ਔਰਤ ਨਾਲ ਜੁੜਿਆ ਹੈ ਜਿਸ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਇਕ ਬੇਟੇ ਨੂੰ ਜਨਮ ਦਿਤਾ ਸੀ। ਔਰਤ ਅਤੇ ਉਸ ਦੇ ਬੇਟੇ ਨੂੰ ਫੈਮਿਲੀ ਕੋਰਟ ਨੇ 2010 ਵਿਚ ਗੁਜਾਰਾ ਭੱਤਾ ਦਿਤੇ ਜਾਣ ਦਾ ਹੁਕਮ ਦਿਤਾ ਸੀ। ਇਸ ਦੇ ਵਿਰੁਧ ਔਰਤ ਦੇ ਪਾਰਟਨਰ ਨੇ ਝਾਰਖੰਡ ਹਾਈ ਕੋਰਟ ਦੀ ਸ਼ਰਨ ਲਈ ਸੀ। ਹਾਈ ਕੋਰਟ ਨੇ ਅਪਣੇ ਫੈਸਲੇ ਵਿਚ ਕਿਹਾ ਸੀ ਕਿ ਜੋ ਔਰਤ ਵਿਆਹਤਾ ਹੈ ਉਸ ਨੂੰ ਹੀ ਸੀਆਰਪਸੀ ਦੀ ਧਾਰਾ-125 ਅਧੀਨ ਗੁਜਾਰਾ ਭੱਤਾ ਦਿਤਾ ਜਾ ਸਕਦਾ ਹੈ। ਇਸ ਤੇ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ।
ਕੋਰਟ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਔਰਤ ਵਿਆਹਤਾ ਨਹੀਂ ਹੈ ਤਾਂ ਵੀ ਘਰੇਲੂ ਹਿੰਸਾ ਕਾਨੂੰਨ ਅਧੀਨ ਔਰਤ ਭੱਤੇ ਦੀ ਹੱਕਦਾਰ ਹੋ ਸਕਦੀ ਹੈ। ਕਿਉਂਕਿ ਔਰਤ ਵਿਆਹਤਾ ਨਹੀਂ ਹੈ ਅਜਿਹੇ ਵਿਚ ਸੀਆਰਪੀਸੀ ਦੀ ਧਾਰਾ-125 ਅਧੀਨ ਗੁਜਾਰਾ ਭੱਤੇ ਦੀ ਹੱਕਦਾਰ ਹੋ ਸਕਦੀ ਹੈ। ਘਰੇਲੂ ਹਿੰਸਾ ਵਿਚ ਆਰਥਿਕ ਤੱਸ਼ਦਦ ਵੀ ਸ਼ਾਮਲ ਹੈ। ਜੇਕਰ ਕਿਸੇ ਨੂੰ ਆਰਥਿਕ ਸਰੋਤ ਤੋਂ ਵੀ ਵਾਂਝਿਆ ਕੀਤਾ ਜਾਂਦਾ ਹੈ ਤਾਂ ਉਹ ਇਸ ਦਾਇਰੇ ਵਿਚ ਆਉਂਦਾ ਹੈ।