ਨਾਸਤਰੇਦਮਸ ਦੀ ਭਵਿੱਖਵਾਣੀ, 2019 'ਚ ਹੋਵੇਗੀ ਵੱਡੀ ਤਬਾਹੀ ! 
Published : Dec 16, 2018, 11:50 am IST
Updated : Dec 16, 2018, 11:50 am IST
SHARE ARTICLE
 Nostradamus
Nostradamus

ਸਾਲ 2019 ਦੀ ਸ਼ੁਰੂਆਤ ਭਿਆਨਕ ਕੁਦਰਤੀ ਆਫ਼ਤਾਂ ਜਿਵੇਂ ਹੜ੍ਹ ਅਤੇ ਭੂਚਾਲ ਨਾਲ ਹੋਵੇਗੀ। ਅਤਿਵਾਦ ਵਧੇਗਾ ਅਤੇ ਮਾਨਵੀ ਆਬਾਦੀ ਦਾ ਵੱਡਾ ਹਿੱਸਾ ਹੜ੍ਹ ਵਿਚ ਵਹਿ ...

ਨਵੀਂ ਦਿੱਲੀ (ਭਾਸ਼ਾ) :- ਸਾਲ 2019 ਦੀ ਸ਼ੁਰੂਆਤ ਭਿਆਨਕ ਕੁਦਰਤੀ ਆਫ਼ਤਾਂ ਜਿਵੇਂ ਹੜ੍ਹ ਅਤੇ ਭੂਚਾਲ ਨਾਲ ਹੋਵੇਗੀ। ਅਤਿਵਾਦ ਵਧੇਗਾ ਅਤੇ ਮਾਨਵੀ ਆਬਾਦੀ ਦਾ ਵੱਡਾ ਹਿੱਸਾ ਹੜ੍ਹ ਵਿਚ ਵਹਿ ਜਾਵੇਗਾ। ਅਜਿਹੀਆਂ ਕਈ ਭਵਿੱਖਵਾਣੀਆਂ ਫਰਾਂਸੀਸੀ ਕਵੀ ਨਾਸਤਰੇਦਮਸ ਨੇ 2019 ਨੂੰ ਲੈ ਕੇ ਕੀਤੀ ਸੀ। ਉਨ੍ਹਾਂ ਦੇ ਅਨੁਸਾਰ 2019 ਵਿਚ ਤੀਜਾ ਵਿਸ਼ਵ ਯੁੱਧ ਹੋਵੇਗਾ ਅਤੇ ਮਨੁੱਖ ਆਬਾਦੀ ਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪਵੇਗਾ।

EarthquakesEarthquakes

ਫ਼ਰਾਂਸ ਵਿਚ 16ਵੀਂ ਸ਼ਤਾਬਦੀ (1503 - 1566) ਵਿਚ ਜੰਮੇ ਨਾਸਤਰੇਦਮਸ ਨੇ 400 ਸਾਲ ਪਹਿਲਾਂ ਹੀ ਆਉਣ ਵਾਲੀਆਂ 20 ਸਦੀਆਂ ਦੀਆਂ ਭਵਿੱਖਬਾਣੀਆਂ ਕਰ ਦਿਤੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਜੋ ਵੀ ਭਵਿੱਖਵਾਣੀ ਕੀਤੀ ਸੀ, ਉਹ ਜ਼ਿਆਦਾਤਰ ਸਟੀਕ ਸਾਬਤ ਹੋ ਚੁੱਕੀ ਹੈ। ਜਿਵੇਂ ਬ੍ਰਿਟਿਸ਼ ਰਾਜਕੁਮਾਰੀ ਡਾਇਨਾ ਦੀ ਮੌਤ, ਜਰਮਨੀ ਦੇ ਸ਼ਾਸਕ ਐਡੋਲਫ ਹਿਟਲਰ ਦਾ ਉਦੈ, ਪ੍ਰਮਾਣੂ ਬੰਬ, ਦੂਸਰਾ ਵਿਸ਼ਵ ਯੁੱਧ ਅਤੇ 9/11 ਦੇ ਹਮਲੇ ਵਰਗੀਆਂ ਅਨੇਕ ਸਟੀਕ ਭਵਿੱਖਵਬਾਣੀਆਂ ਨਾਸਤਰੇਦਮਸ ਪਹਿਲਾਂ ਕਰ ਚੁੱਕੇ ਸਨ।

FloodFlood

ਉਨ੍ਹਾਂ ਨੇ 2019 ਦੇ ਬਾਰੇ ਵਿਚ ਵੀ ਭਵਿੱਖਵਾਣੀ ਕੀਤੀ ਸੀ। ਕਵਿਤਾਵਾਂ ਦੇ ਜ਼ਰੀਏ ਭਵਿੱਖਬਾਣੀ ਕਰਨ ਵਾਲੇ ਨਾਸਤਰੇਦਮਸ ਅਪਣੇ ਭਿਆਨਕ ਬਿਆਨ ਲਈ ਦੁਨਿਆਂਭਰ ਵਿਚ ਆਲੋਚਨਾ ਦਾ ਸ਼ਿਕਾਰ ਬਣਦੇ ਰਹੇ ਹਨ। ਅੱਜ ਵੀ ਵਿਦਵਾਨ ਉਨ੍ਹਾਂ ਦੀ ਆਲੋਚਨਾ ਕਰਨ ਤੋਂ ਨਹੀਂ ਰੁਕਦੇ ਹਨ। ਨਾਸਤਰੇਦਮਸ ਦੇ ਮੁਤਾਬਕ ਸਾਲ 2019 ਵਿਚ ਧਰਤੀ ਦੇ ਲੋਕਾਂ ਨੂੰ ਭਿਆਨਕ ਦੁੱਖ ਝੱਲਣਾ ਪਵੇਗਾ। ਉਨ੍ਹਾਂ ਦੀ ਗਿਣਤੀ ਵਿਚ ਕਿਹਾ ਗਿਆ ਸੀ ਕਿ 2019 ਵਿਚ ਸ਼ੁਰੂ ਹੋਣ ਵਾਲਾ ਦੁੱਖ 2046 ਤੱਕ ਬਣਿਆ ਰਹੇਗਾ।

Nostradamus PredictionNostradamus Prediction

1555 ਵਿਚ ਲਿਖੀ ਕਿਤਾਬ ‘ਲੀਸ ਪ੍ਰਾਪਰਟੀਜ’ ਵਿਚ ਨਾਸਤਰੇਦਮਸ ਨੇ ਕਿਹਾ ਸੀ ਕਿ ਸਾਲ 2019 ਵਿਚ ਪੂਰੀ ਦੁਨੀਆ ਦਾ ਸਰਵਨਾਸ਼ ਕਰ ਦੇਣ ਵਾਲਾ ਯੁੱਧ (ਵਿਸ਼ਵ ਯੁੱਧ 3) ਸ਼ੁਰੂ ਹੋਵੇਗਾ, ਜੋ ਕਰੀਬ 27 ਸਾਲ ਤੱਕ ਚੱਲੇਗਾ। 942 ਕਵਿਤਾਵਾਂ ਨਾਲ ਭਰੀ ਉਸ ਕਿਤਾਬ ਵਿਚ ਭਵਿੱਖ ਦੇ ਬਾਰੇ ਵਿਚ ਲਿਖਿਆ ਗਿਆ ਹੈ। ਉਸ ਦੇ ਮੁਤਾਬਕ ਯੂਰੋਪ ਵਿਚ ਭਿਆਨਕ ਹੜ੍ਹ ਆਵੇਗਾ, ਜੋ ਜੱਮ ਕੇ ਤਬਾਹੀ ਮਚਾਏਗਾ। ਇਕ ਵਿਨਾਸ਼ਕਾਰੀ ਭੂਚਾਲ ਵੀ ਆਵੇਗਾ, ਜੋ ਕੈਲੀਫੋਰਨੀਆ (ਅਮਰੀਕਾ) ਤੋਂ ਵੈਂਕੁਵਰ (ਕੇਨੇਡਾ) ਦੇ ਵਿਚ ਉੱਭਰ ਰਿਹਾ ਹੈ।

ਵਿਸ਼ਵ ਦੇ ਮੱਧ ਪੂਰਬੀ ਦੇਸ਼ਾਂ ਵਿਚ ਅਤਿਵਾਦ ਅਤੇ ਧਾਰਮਿਕ ਉਗਰਵਾਦ ਵੀ ਕਾਫ਼ੀ ਤੇਜੀ ਨਾਲ ਵਧੇਗਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਨਾਸਤਰੇਦਮਸ ਨੇ ਇਹ ਵੀ ਭਵਿੱਖਵਾਣੀ ਕੀਤੀ ਸੀ ਕਿ ਇਨਸਾਨ, ਜਾਨਵਾਰਾਂ ਨਾਲ ਗੱਲਬਾਤ ਕਰਨ ਦੀ ਸਮਰੱਥਾ ਵੀ ਵਿਕਸਿਤ ਕਰਨਗੇ। ਹਾਲਾਂਕਿ ਨਾਸਤਰੇਦਮਸ ਨੇ ਸਾਲ 1999 ਵਿਚ ਹੀ ਸੰਸਾਰ ਦੇ ਖਾਤਮੇ ਦੀ ਭਵਿੱਖਵਾਣੀ ਕੀਤੀ ਸੀ, ਜੋ ਬਿਲਕੁੱਲ ਗਲਤ ਸਾਬਤ ਹੋਈ। ਇਹੀ ਕਾਰਨ ਹੈ ਕਿ ਦੀ ਵਿਦਵਾਨ ਨਾਸਤਰੇਦਮਸ ਦੀਆਂ ਭਵਿਖ ਬਾਣੀਆਂ ਤੋਂ ਨਾ ਡਰਨ ਦੀਆਂ ਗੱਲਾਂ ਕਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement