
ਰੇਲਵੇ ਐਕਟ ਅਧੀਨ ਕੀਤੀ ਗਈ ਕਾਰਵਾਈ
ਰਾਏਪੁਰ : ਛੱਤੀਸਗੜ੍ਹ ਦੇ ਕੋਰਬਾ ਵਿਚ ਇਕ ਵਿਅਕਤੀ ਨੂੰ ਟਿਕ-ਟੋਕ ਵੀਡੀਓ ਬਣਾਉਣ ਦਾ ਸ਼ੋਕ ਮਹਿੰਗਾ ਪੈ ਗਿਆ। ਦਰਅਸਲ ਵਿਅਕਤੀ ਟਿਕ ਟੋਕ ਬਣਾਉਣ ਵੇਲੇ ਚੱਲਦੀ ਟਰੇਨ ਦੇ ਦਰਵਾਜ਼ੇ 'ਤੇ ਖੜ੍ਹਾ ਹੋ ਕੇ ਸਟੰਟ ਕਰ ਰਿਹਾ ਸੀ। ਇਸ ਕਦਮ ਨੂੰ ਅਸਰੁੱਖਿਅਤ ਮੰਨਦੇ ਹੋਏ ਆਰਪੀਐਫ ਨੇ ਵਿਅਕਤੀ ਦੇ ਵਿਰੁੱਧ ਰੇਲਵੇ ਐਕਟ ਦੇ ਅਧੀਨ ਕਾਰਵਾਈ ਕੀਤੀ ਹੈ। ਫਿਲਹਾਲ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ
Photo
ਦਰਅਸਲ ਇਕ ਵਿਅਕਤੀ ਨੂੰ ਕੋਰਬਾ ਵਿਖੇ ਰੇਲਵੇ ਸੁਰੱਖਿਆ ਬਲ ਦੀ ਟੀਮ ਨੇ ਫੜਿਆ ਹੈ। ਵਿਅਕਤੀ ਟਰੇਨ ਦੇ ਦਰਵਾਜੇ 'ਤੇ ਖੜ੍ਹਾ ਹੋ ਕੇ ਹੈਂਡਲ ਨਾਲ ਲਟਕ ਰਿਹਾ ਸੀ ਅਤੇ ਵਾਰ-ਵਾਰ ਇਸ ਤਰ੍ਹਾਂ ਕਰਦੇ ਹੋਏ ਵੀਡੀਓ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 23 ਸਾਲਾਂ ਰਾਏਪੁਰ ਵਾਸੀ ਨਰਿੰਦਰ ਸਿੰਘ ਸਾਹੂ ਆਪਣੇ ਦੋਸਤਾਂ ਨਾਲ ਕੋਰਬਾ ਆ ਰਿਹਾ ਸੀ। ਸਫ਼ਰ ਦੇ ਦੌਰਾਨ ਨਰਿੰਦਰ ਟਰੇਨ ਦੇ ਦਰਵਾਜੇ 'ਤੇ ਲਟਕ ਕੇ ਸਟੰਟ ਕਰ ਰਿਹਾ ਸੀ ਅਤੇ ਆਪਣੇ ਦੋਸਤ ਤੋਂ ਟਿਕ ਟੋਕ ਦੇ ਲਈ ਵੀਡੀਓ ਬਣਵਾ ਰਿਹਾ ਸੀ।
Photo
ਉੱਥੇ ਹੀ ਇਸ ਟਰੇਨ ਵਿਚ ਨਿਰੀਖਣ ਦੇ ਲਈ ਨਿਕਲੇ ਆਰਪੀਐਫ ਪੋਸਟ ਇੰਚਰਾਜ ਵਰਿੰਦਰ ਕੁਮਾਰ ਵੀ ਮੌਜੂਦ ਸਨ। ਜਿਨ੍ਹਾਂ ਨੇ ਇਸ ਸਲੀਪਰ ਕੋਚ ਵਿਚ ਇਸ ਵਿਅਕਤੀ ਨੂੰ ਇਸ ਤਰ੍ਹਾਂ ਸਟੰਟ ਕਰਦੇ ਹੋਏ ਵੇਖਿਆ ਅਤੇ ਵਿਅਕਤੀ ਦੁਆਰਾ ਟਰੇਨ ਦੇ ਗੇਟ ਸਟੰਟ ਕਰਨ ਦੀ ਹਰਕਤ ਨੂੰ ਕੈਮਰੇ ਵਿਚ ਕੈਦ ਕਰ ਲਿਆ। ਵਰਿੰਦਰ ਕੁਮਾਰ ਨੇ ਵਿਅਕਤੀ ਨੂੰ ਰੇਲਵੇ ਐਕਟ ਦੇ ਅਧੀਨ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਲੈ ਲਿਆ।
Photo
ਪੁਲਿਸ ਅਨੁਸਾਰ ਇਸ ਵਿਅਕਤੀ ਦੇ ਵਿਰੁੱਧ ਰੇਲ ਐਕਟ ਦੀ ਧਾਰਾ 156 ਦੇ ਤਹਿਤ ਕਾਰਵਾਈ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਇਸ ਹਰਕਤ ਨਾਲ ਜਾਨ ਵੀ ਜਾ ਸਕਦੀ ਸੀ।