TIK TOK ਤੇ ਮਸ਼ਹੂਰ ਹੋਣ ਲਈ ਦੋਸਤਾਂ ਨੇ ਦੋਸਤ ਨੂੰ ਟੰਗਿਆ ਸੂਲੀ, ਮਸਾ ਬਚੀ ਜਾਨ
Published : Nov 5, 2019, 9:45 am IST
Updated : Nov 5, 2019, 9:45 am IST
SHARE ARTICLE
Tiktok
Tiktok

ਟਿਕਟਾਕ 'ਤੇ ਵੀਡੀਓ ਬਣਾਉਣ ਦਾ ਜਾਦੂ ਨੌਜਵਾਨਾਂ ਦੇ ਸਿਰ 'ਤੇ ਚੜ੍ਹਕੇ ਬੋਲ ਰਿਹਾ ਹੈ। ਜਿਸਦੇ ਖ਼ਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਕਿਤੇ ਰਸਤੇ ਚਲਦੀਆਂ ਲੜਕੀਆਂ

ਨਰਵਾਨਾ :  ਟਿਕਟਾਕ 'ਤੇ ਵੀਡੀਓ ਬਣਾਉਣ ਦਾ ਜਾਦੂ ਨੌਜਵਾਨਾਂ ਦੇ ਸਿਰ 'ਤੇ ਚੜ੍ਹਕੇ ਬੋਲ ਰਿਹਾ ਹੈ। ਜਿਸਦੇ ਖ਼ਤਰਨਾਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਕਿਤੇ ਰਸਤੇ ਚਲਦੀਆਂ ਲੜਕੀਆਂ ਦਾ ਟਿਕਟਾਕ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਇਆ ਜਾ ਰਿਹਾ ਹੈ ਤੇ ਕਿਤੇ ਖਤਰਨਾਕ ਸਟੰਟ ਦੇ ਨਾਲ ਜ਼ਿੰਦਗੀ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਦਰ ਥਾਣਾ ਨਰਵਾਨਾ  ਦੇ ਪਿੰਡ ਖਰੜਵਾਲ ਵਿੱਚ ਸਾਹਮਣੇ ਆਇਆ ਹੈ। ਜਦੋਂ ਟਿਕਟਾਕ 'ਤੇ ਵੀਡੀਓ ਬਣਾਉਣ ਲਈ ਨੌਜਵਾਨ ਨੂੰ ਦਰਖਤ 'ਤੇ ਫ਼ਾਂਸੀ 'ਤੇ ਲਟਕਾ ਦਿੱਤਾ।

TiktokTiktok

ਗਨੀਮਤ ਰਹੀ ਕੀ ਰੱਸੀ ਕਮਜ਼ੋਰ ਨਿਕਲੀ ਤੇ ਉਹ ਟੁੱਟ ਗਈ। ਜਿਸ ਨਾਲ ਉਸਦੀ ਜਾਨ ਬਚ ਗਈ। ਹਾਲਾਂਕਿ ਰੱਸੀ ਟੁੱਟਣ ਨਾਲ ਨੌਜਵਾਨ ਹੇਠਾਂ ਡਿੱਗ ਕੇ ਜਖ਼ਮੀ ਹੋ ਗਿਆ।ਪਰਿਵਾਰ ਦੁਆਰਾ ਹਾਲਤ ਖਰਾਬ ਹੋਣ 'ਤੇ ਉਸਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨੌਜਵਾਨ ਦੇ ਚਾਚੇ ਦੀ ਸ਼ਿਕਾਇਤ 'ਤੇ ਸਦਰ ਥਾਣਾ ਨਰਵਾਨਾ ਪੁਲਿਸ ਨੇ ਇੱਕ ਨੌਜਵਾਨ ਦੇ ਖਿਲਾਫ ਜਾਨ ਲੈਣ ਦੀ ਕੋਸ਼ਿਸ਼ ਕਰਨ ਅਤੇ ਐਸਸੀ ਐਸਟੀ ਐਕਟ ਸਮੇਤ ਵੱਖਰੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

TiktokTikto

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਅਨੁਸਾਰ ਸਤਿਅਵਾਨ ਪੁੱਤਰ ਮਾਂਗੇਰਾਮ ਨਾਮ ਦਾ ਇੱਕ ਵਿਅਕਤੀ ਜੋ ਖੰਡਵਾਲ ਦਾ ਰਹਿਣ ਵਾਲਾ ਹੈ, ਉਨ੍ਹਾਂ ਨੇ ਥਾਣਾ ਨਰਵਾਨਾ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਭਤੀਜੇ ਵਿਕਾਸ ਨੂੰ ਰਮਨ ਵਾਸੀ ਨੇਹਿਰਾ ਪਿੰਡ ਨੇ ਖੇਤਾਂ ਵਿੱਚ ਬੁਲਾ ਕੇ ਇਹ ਕਹਿ ਕੇ ਫ਼ਾਂਸੀ 'ਤੇ ਲਮਕਾਇਆ ਕੀ ਅਸੀਂ ਟਿਕਟਾਕ 'ਤੇ ਵੀਡੀਓ ਪਾਵਾਂਗੇ।  

TiktokTiktok

ਵੀਡਿਆ ਬਣਾਉਣ ਵਾਲੇ ਨੌਜਵਾਨ ਨੇ ਰੱਸੀ ਦੇ ਕੇ ਵਿਕਾਸ ਨੂੰ ਦਰੱਖਤ 'ਤੇ ਚੜ੍ਹਾ ਦਿੱਤਾ, ਜਦੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਗਈ ਤਾਂ ਨੌਜਵਾਨ ਦੇ ਗਲੇ 'ਚ ਪਾਈ ਰੱਸੀ ਕਮਜ਼ੋਰ ਹੋਣ ਦੇ ਚਲਦੇ ਟੁੱਟ ਗਈ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਜਿਸ ਨਾਲ ਉਸਦੀ ਜਾਨ ਬੱਚ ਗਈ ਪਰ ਉਹ ਗੰਭੀਰ ਜ਼ਖਮੀ ਹੋ ਗਿਆ। ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਡੀਐਸਪੀ ਜਗਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਤੱਕ ਕੋਈ ਵੀਡੀਓ ਸਾਹਮਣੇ ਨਹੀਂ ਆਇਆ ਹੈ। ਵੀਡੀਓ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement