
ਮਹਾਰਾਸ਼ਟਰ ਦੇ ਨਾਗਪੁਰ ਦੀ ਇਕ ਪਰਵਾਰਿਕ ਅਦਾਲਤ ਨੇ ਇਕ ਬਹੁਤ ਹੀ ਵੱਖਰੇ ਮਾਮਲੇ ਵਿਚ ਇਕ ਜੋੜੇ ਨੂੰ ਤਲਾਕ ਦੇ ਦਿਤਾ ਹੈ। ਅਦਾਲਤ ਨੇ ਪਤਨੀ ਦੇ ਪੱਖ ਨੂੰ ਵਾਟਸਐਪ ....
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਦੀ ਇਕ ਪਰਵਾਰਿਕ ਅਦਾਲਤ ਨੇ ਇਕ ਬਹੁਤ ਹੀ ਵੱਖਰੇ ਮਾਮਲੇ ਵਿਚ ਇਕ ਜੋੜੇ ਨੂੰ ਤਲਾਕ ਦੇ ਦਿਤਾ ਹੈ। ਅਦਾਲਤ ਨੇ ਪਤਨੀ ਦੇ ਪੱਖ ਨੂੰ ਵਾਟਸਐਪ ਕਾਲ ਦੇ ਜਰੀਏ ਰਿਕਾਰਡ ਕੀਤਾ ਸੀ। 35 ਸਾਲ ਦੀ ਪਤਨੀ ਅਮਰੀਕਾ ਦੇ ਮਿਸ਼ਿਗਨ ਵਿਚ ਵਿਦਿਆਰਥੀ ਵੀਜ਼ਾ 'ਤੇ ਪੜਾਈ ਕਰ ਰਹੀ ਹੈ। ਉਸ ਨੇ ਸੁਣਵਾਈ ਦੇ ਦੌਰਾਨ ਗੈਰਹਾਜ਼ਰੀ ਰਹਿਣ ਦਾ ਕਾਰਨ ਦੱਸਿਆ ਕਿ ਉਸ ਨੂੰ ਵਿਦਿਅਕ ਸੰਸਥਾ ਜ਼ਿਆਦਾ ਲੰਮੀ ਛੁੱਟੀ ਦੇਣ ਦੀ ਇਜਾਜਤ ਨਹੀਂ ਦੇ ਰਿਹਾ ਹੈ।
Divorce
ਔਰਤ ਨੇ ਕੋਰਟ ਨੂੰ ਬੇਨਤੀ ਕੀਤੀ ਕਿ ਉਸ ਦੀ ਸੁਣਵਾਈ ਵਟਸਐਪ ਵੀਡੀਓ ਕਾਲ ਦੇ ਜਰੀਏ ਕੀਤੀ ਜਾਵੇ। 37 ਸਾਲ ਦਾ ਪਤੀ ਨਾਗਪੁਰ ਦੇ ਖਾਮਲਾ ਦਾ ਰਹਿਣ ਵਾਲਾ ਹੈ ਅਤੇ ਮਿਸ਼ਿਗਨ ਵਿਚ ਕੰਮ ਕਰਦਾ ਹੈ। ਜਦੋਂ ਦੋਵਾਂ ਨੂੰ ਆਪਸੀ ਸਹਿਮਤੀ ਨਾਲ ਤਲਾਕ ਮਿਲਿਆ ਉਸ ਸਮੇਂ ਉਹ ਅਪਣੇ ਇਲਾਕੇ ਵਿਚ ਮੌਜੂਦ ਸਨ। ਦੋਨਾਂ ਪੱਖਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਨਾਗਪੁਰ ਦੀ ਪਰਵਾਰਿਕ ਅਦਾਲਤ ਦੀ ਜੱਜ ਸਵਾਤੀ ਚੌਹਾਨ ਨੇ ਦੋਨਾਂ ਨੂੰ ਇਸ ਸ਼ਰਤ 'ਤੇ ਤਲਾਕ ਦੇ ਦਿਤਾ ਕਿ ਪਤੀ ਅਪਣੀ ਪਤਨੀ ਨੂੰ 10 ਲੱਖ ਰੁਪਏ ਦੀ ਮੇਹਰ ਰਾਸ਼ੀ ਦੇਵੇਗਾ।
Video Call
ਦੋਨਾਂ ਦਾ ਤਲਾਕ ਇਸ ਸਾਲ 14 ਜਨਵਰੀ ਨੂੰ ਫਾਈਨਲ ਹੋ ਗਿਆ ਸੀ। ਅਦਾਲਤ ਦੇ ਆਦੇਸ਼ 'ਤੇ ਪਤਨੀ ਦੀ ਸਹਿਮਤੀ ਵਟਸਐਪ ਵੀਡੀਓ ਕਾਲ ਦੇ ਜਰੀਏ ਮਿਲੀ ਸੀ। 11 ਅਗਸਤ 2013 ਨੂੰ ਸਿਕੰਦਰਾਬਾਦ ਵਿਚ ਜੋੜੇ ਦਾ ਅਰੇਂਜ ਵਿਆਹ ਹੋਇਆ ਸੀ। ਪਤੀ ਅਤੇ ਪਤਨੀ ਦੋਵੇਂ ਇੰਜੀਨੀਅਰ ਹਨ। ਦੋਵੇਂ ਅਮਰੀਕਾ ਦੇ ਆਟੋਮੋਬਾਈਲ ਕੰਪਨੀ ਵਿਚ ਨੌਕਰੀ ਕਰਦੇ ਹਨ।
ਹਾਲਾਂਕਿ ਦੋਵਾਂ ਦੇ ਵਿਚ ਮੱਤਭੇਦ ਉਦੋਂ ਪੈਦਾ ਹੋ ਗਏ ਜਦੋਂ ਔਰਤ ਅਮਰੀਕੀ ਵੀਜ਼ਾ ਖਤਮ ਹੋਣ ਤੋਂ ਬਾਅਦ ਅਪਣੇ ਸੱਸ - ਸਹੁਰੇ ਦੇ ਕੋਲ ਰਹਿਣ ਲਈ ਨਾਗਪੁਰ ਪਹੁੰਚੀ। ਹਾਲਾਂਕਿ ਬਾਅਦ ਵਿਚ ਉਹ ਵਿਦਿਆਰਥੀ ਵੀਜ਼ਾ 'ਤੇ ਦੁਬਾਰਾ ਮਿਸ਼ਿਗਨ ਪਰਤ ਗਈ। ਸਮੇਂ ਦੇ ਨਾਲ ਦੋਵਾਂ ਦੇ ਵਿਚ ਮਤਭੇਦ ਵੱਧਦੇ ਗਏ ਅਤੇ ਪਤੀ ਨੇ ਨਾਗਪੁਰ ਦੀ ਪਰਵਾਰਿਕ ਅਦਾਲਤ ਵਿਚ ਤਲਾਕ ਦੀ ਮੰਗ ਦਰਜ ਕੀਤੀ। ਅਦਾਲਤ ਨੇ ਉਨ੍ਹਾਂ ਦੇ ਮਾਮਲੇ ਨੂੰ ਨਿਯਮਾਂ ਦੇ ਅਨੁਸਾਰ ਸਲਾਹਕਾਰ ਦੇ ਕੋਲ ਭੇਜਿਆ ਪਰ ਕੁੱਝ ਸਮੇਂ ਤੱਕ ਕੋਈ ਸੁਣਵਾਈ ਨਹੀਂ ਹੋ ਸਕੀ ਕਿਉਂਕਿ ਦੋਵੇਂ ਵਿਦੇਸ਼ ਵਿਚ ਰਹਿੰਦੇ ਸਨ।