ਕੁਝ ਪਾਰਟੀਆਂ ਦੇ ਲੀਡਰ ਹਨ ਜੋ ਕਿਸਾਨੀ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ- ਹਰਜੀਤ ਗਰੇਵਾਲ
Published : Jan 17, 2021, 10:31 pm IST
Updated : Jan 17, 2021, 10:31 pm IST
SHARE ARTICLE
Harjit grewal
Harjit grewal

ਕਿਹਾ ਕਿ ਬਾਦਲ ਪਰਿਵਾਰ ਪਹਿਲਾਂ ਤਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਜਦੋਂ ਵਿਰੋਧ ਹੋਇਆ ਤਾਂ ਉਨ੍ਹਾਂ ਉਲਟੀ ਛਲਾਂਗ ਲਾ ਕੇ ਗੱਠਜੋੜ ਦੇ ਧਰਮ ਨੂੰ ਤੋੜਿਆ ਹੈ ।

ਚੰਡੀਗਡ਼੍ਹ  : ਕੇਂਦਰ ਸਰਕਾਰ ਨੇ ਖੇਤੀਬਾੜੀ ਕਨੂੰਨਾਂ ਵਿਚ 99ਵੇਂ ਫੀਸੀਦੀ ਸੋਧ ਕਰ ਦਿੱਤੀ ਹੈ ਬੱਸ ਹੁਣ ਇਹ ਕਹਿਣਾ ਹੀ ਬਾਕੀ ਹੈ ਕਿ ਕਾਨੂੰਨ ਰੱਦ ਕੀਤੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਆਗੂ ਹਰਜੀਤ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਦਿੱਲੀ ਸਰਹੱਦ ‘ਤੇ ਬੈਠੇ ਕਿਸਾਨ, ਬਜ਼ੁਰਗ, ਕਿਸਾਨ ਔਰਤਾਂ ਸਰਕਾਰ ਦੇ ਬੱਚੇ ਹੀ ਹਨ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਦੀ ਗੱਲ ਅਲੱਗ ਚੀਜ਼ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੜਕਾਂ ‘ਤੇ ਬੈਠੇ ਹਨ, ਉਹ ਸੱਚੇ ਹਨ ਜਾਂ ਫਿਰ ਗਲਤ ਹਨ ਪਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਖਦਸ਼ੇ ਦੂਰ ਕਰੇ । ਕੇਂਦਰ ਸਰਕਾਰ ਨੇ ਇਹੋ ਸੋਚ ਕੇ ਕਿਸਾਨਾਂ ਦੇ ਖਦਸ਼ੇ ਦੂਰ ਕਰ ਰਹੀ ਹੈ । 

FARMERFARMERਹਰਜੀਤ ਗਰੇਵਾਲ ਨੇ ਕਿਹਾ ਕਿ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਗ਼ਲਤ ਜਚਾਇਆ ਗਿਆ ਕਿ ਥੋਡੀਆਂ ਜ਼ਮੀਨਾਂ ਉੱਤੇ ਕਬਜ਼ੇ ਕਰ ਲਏ ਜਾਣਗੇ । ਇਸੇ ਕਰਕੇ ਉਹ ਕਾਨੂੰਨ ਰੱਦ ਕਰਨ ਦੀ ਗੱਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿਸਾਨ ਵੀ ਆਪਣੀ ਜਗ੍ਹਾ ਠੀਕ ਹਨ ਦੂਜੇ ਪਾਸੇ ਸਰਕਾਰ ਵੀ ਆਪਣੀ ਜਗ੍ਹਾ ਠੀਕ ਹੈ । ਹਰਜੀਤ ਗਰੇਵਾਲ ਨੇ ਕਿਹਾ ਕਿ ਸਰਹੱਦਾਂ ‘ਤੇ ਬੈਠੇ ਕਿਸਾਨ ਅਤਿਵਾਦੀ ਨਕਸਲੀ ਵੱਖਵਾਦੀ ਨਹੀਂ ਹਨ ਉਹ ਤਾਂ ਸਿਰਫ਼ ਕਿਸਾਨ ਹੀ ਹਨ ਜੋ ਆਪਣੀਆਂ ਮੰਗਾਂ ਲਈ ਬੈਠੇ ਹਨ ਪਰ ਕਿਸਾਨਾਂ ਦੀ ਲੀਡਰਸ਼ਿਪ ਵਿੱਚ ਕੁਝ ਆਗੂ ਇਨ੍ਹਾਂ ਵਿਚਾਰਧਾਰਾਵਾਂ ਨਾਲ ਸਬੰਧਤ ਹਨ । ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਕਰਨਾ ਕਿਸਾਨਾਂ ਦਾ ਹੱਕ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ । ਇਹੀ ਭਾਰਤ ਦੇ ਲੋਕਤੰਤਰ ਦੀ ਪ੍ਰਪੱਕਤਾ ਹੈ ।

photophotoਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਪਹਿਲਾਂ ਤਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਜਦੋਂ ਕਿਸਾਨਾਂ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਉਲਟੀ ਛਲਾਂਗ ਲਾ ਕੇ ਗੱਠਜੋੜ ਦੇ ਧਰਮ ਨੂੰ ਤੋੜਿਆ ਹੈ । ਉਨ੍ਹਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ । ਭਾਜਪਾ ਆਗੂ ਨੇ ਕਿਹਾ ਕਿ NIA ਵੱਲੋਂ ਭੇਜੇ ਗਏ ਨੋਟਸ ਕਿਸੇ ਵੀ ਕਿਸਾਨ ਆਗੂ ਨੂੰ ਨਹੀਂ ਆਏ ਜੇਕਰ ਕਿਸੇ ਨੂੰ ਆਏ ਹਨ ਤਾਂ ਉਨ੍ਹਾਂ ਨੇ ਜ਼ਰੂਰ ਕੋਈ ਨਾ ਕੋਈ ਅਜਿਹਾ ਗਲਤ ਕੰਮ ਕੀਤਾ ਹੋਵੇਗਾ ।

Bjp LeadershipBjp Leadershipਗਰੇਵਾਲ ਨੇ ਕਿਹਾ ਕਿ ਕੰਗਨਾ ਰਨੌਤ ਵੱਲੋਂ ਕਿਸਾਨਾਂ ‘ਤੇ ਕੁਮੈਂਟ ਕਰਨਾ ਕੋਈ ਚੰਗੀ ਗੱਲ ਨਹੀਂ ,ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਵੀ ਕਿਸਾਨਾਂ ਬਾਰੇ ਸਮਝ ਨਹੀਂ ਹੈ ਸ਼ਾਇਦ ਇਸੇ ਲਈ ਉਸ ਨੇ ਇਹ ਪ੍ਰਤੀਕਰਮ ਕੀਤਾ । ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਪ੍ਰਤੀ ਚਿੰਤਤ ਹੈ ਇਸ ਲਈ ਅਜਿਹੀਆਂ ਬਹੁਤ ਸਾਰੀਆਂ ਕਟੋਤੀਆਂ ਸਰਕਾਰ ਨੇ ਬਿੱਲ ਵਿੱਚ ਕੀਤੀਆਂ ਹਨ ਜਿਹੜੀਆਂ ਸਰਕਾਰ ਨਹੀਂ ਸੀ ਕਰਨਾ ਚਾਹੁੰਦੀ । ਕੁਝ ਪਾਰਟੀਆਂ ਦੇ ਲੀਡਰ ਹਨ ਜੋ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement