ASER report: 14-18 ਸਾਲ ਦੀ ਉਮਰ ਵਰਗ ਦੇ 25 ਫੀ ਸਦੀ ਵਿਦਿਆਰਥੀ ਮਾਂ-ਬੋਲੀ ਨੂੰ ਵੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ : ਏ.ਐਸ.ਈ.ਆਰ. ਰੀਪੋਰਟ
Published : Jan 17, 2024, 8:00 pm IST
Updated : Jan 17, 2024, 8:00 pm IST
SHARE ARTICLE
25% teens in age group 14-18 can’t read grade 2 text fluently: ASER report
25% teens in age group 14-18 can’t read grade 2 text fluently: ASER report

ਭਾਰਤ ’ਚ 14-18 ਸਾਲ ਦੀ ਉਮਰ ਵਰਗ ਦੇ 86.8٪ ਤੋਂ ਵੱਧ ਨੌਜੁਆਨਾਂ ਨੇ ਵਿਦਿਅਕ ਸੰਸਥਾਵਾਂ ’ਚ ਦਾਖਲਾ ਲਿਆ

ASER report: 14 ਤੋਂ 18 ਸਾਲ ਦੀ ਉਮਰ ਦੇ 86.8 ਫੀ ਸਦੀ ਤੋਂ ਜ਼ਿਆਦਾ ਨੌਜੁਆਨ ਵਿਦਿਅਕ ਸੰਸਥਾਵਾਂ ’ਚ ਦਾਖਲ ਹਨ, ਜਿਨ੍ਹਾਂ ’ਚੋਂ ਅੱਧੇ ਤੋਂ ਜ਼ਿਆਦਾ ਹਿਊਮੈਨਟੀਜ਼ ਕੋਰਸਾਂ ’ਚ ਦਾਖਲ ਹਨ। ਇਹ ਜਾਣਕਾਰੀ ਬੁਧਵਾਰ ਨੂੰ ਸਿੱਖਿਆ ’ਤੇ ਸਾਲਾਨਾ ਸਥਿਤੀ ਰੀਪੋਰਟ (ਏ.ਐਸ.ਈ.ਆਰ.) ’ਚ ਦਿਤੀ ਗਈ।
ਰੀਪੋਰਟ ਵਿਚ ਇਹ ਵੀ ਦਸਿਆ ਗਿਆ ਹੈ ਕਿ 14-18 ਸਾਲ ਦੀ ਉਮਰ ਵਰਗ ਦੇ 25 ਫੀ ਸਦੀ ਵਿਦਿਆਰਥੀ ਅਪਣੀਆਂ ਮਾਂ-ਬੋਲੀ ਵਿਚ ਦੂਜੀ ਜਮਾਤ ਦੇ ਪੱਧਰ ਦੇ ਪਾਠ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ।

ਗਣਿਤ ਦੇ ਬੁਨਿਆਦੀ ਹੁਨਰਾਂ ਦੀ ਜਾਂਚ ਕਰਦੇ ਹੋਏ, ਰੀਪੋਰਟ ’ਚ ਇਹ ਵੀ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ ਲਗਭਗ 85 ਫ਼ੀ ਸਦੀ  ਬੱਚੇ ਇਕ ਪੈਮਾਨੇ ਦੀ ਵਰਤੋਂ ਕਰ ਕੇ ਲੰਬਾਈ ਮਾਪ ਸਕਦੇ ਹਨ ਜਦੋਂ ਸ਼ੁਰੂਆਤੀ ਬਿੰਦੂ 0 ਸੈਂਟੀਮੀਟਰ ਹੁੰਦਾ ਹੈ। ਪਰ ਜਦੋਂ ਸ਼ੁਰੂਆਤੀ ਬਿੰਦੂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਂਦਾ ਹੈ ਤਾਂ ਇਹ ਅਨੁਪਾਤ ਤੇਜ਼ੀ ਨਾਲ ਘਟ ਕੇ 39 ਫ਼ੀ ਸਦੀ  ਹੋ ਜਾਂਦਾ ਹੈ। ਕੁਲ ਮਿਲਾ ਕੇ, ਲਗਭਗ 50 ਫ਼ੀ ਸਦੀ ਨੌਜੁਆਨ ਹੋਰ ਆਮ ਗਣਨਾਵਾਂ ਕਰ ਸਕਦੇ ਹਨ ਜਿਵੇਂ ਕਿ ਸਮੇਂ ਦੀ ਗਣਨਾ ਕਰਨਾ, ਭਾਰ ਜੋੜਨਾ ਅਤੇ ਯੂਨਿਟਰੀ ਵਿਧੀ ਨੂੰ ਲਾਗੂ ਕਰਨਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੀਪੋਰਟ ’ਚ ਕਿਹਾ ਗਿਆ ਹੈ, ‘‘ਅੱਧੇ ਤੋਂ ਵੱਧ ਬੱਚੇ ਵੰਡ (3 ਅੰਕਾਂ ਤੋਂ 1 ਅੰਕ) ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। 14-18 ਸਾਲ ਦੇ ਸਿਰਫ 43.3 ਫ਼ੀ ਸਦੀ ਬੱਚੇ ਅਜਿਹੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਕਰਨ ਦੇ ਯੋਗ ਹੁੰਦੇ ਹਨ। ਇਹ ਹੁਨਰ ਸਿਖਣ ਦੀ ਆਮ ਤੌਰ ’ਤੇ  ਤੀਜੀ ਅਤੇ ਚੌਥੀ ਜਮਾਤ ’ਚ ਉਮੀਦ ਕੀਤੀ ਜਾਂਦੀ ਹੈ।’’ ਰੀਪੋਰਟ ’ਚ ਵਿਦਿਅਕ ਸੰਸਥਾਵਾਂ ’ਚ ਦਾਖਲੇ ’ਚ ਘੱਟ ਲਿੰਗ ਫ਼ਰਕ ਦਾ ਜ਼ਿਕਰ ਕੀਤਾ ਗਿਆ ਹੈ ਪਰ ਇਸ ਨੇ ਵੱਖ-ਵੱਖ ਉਮਰ ਸਮੂਹਾਂ ਵਿਚਕਾਰ ਮਹੱਤਵਪੂਰਨ ਫ਼ਰਕ ਨੂੰ ਦਰਸਾਇਆ ਹੈ। ਇਸ ’ਚ ਕਿਹਾ ਗਿਆ ਹੈ, ‘‘ਵੱਧ ਉਮਰ ਦੇ ਨੌਜੁਆਨਾਂ ਦੇ ਦਾਖ਼ਲ ਨਾ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। 14 ਸਾਲ ਦੀ ਉਮਰ ਦੇ 3.9 ਫ਼ੀ ਸਦੀ ਵਿਦਿਆਰਥੀ ਅਤੇ 18 ਸਾਲ ਦੀ ਉਮਰ ਦੇ 32.6 ਫ਼ੀ ਸਦੀ ਵਿਦਿਆਰਥੀਆਂ ਨੇ ਦਾਖ਼ਲਾ ਨਹੀਂ ਕਰਵਾਇਆ।’’

ਪਿਛਲੇ ਸਾਲ ਦੀ ਰੀਪੋਰਟ ਮੁਤਾਬਕ 6 ਤੋਂ 14 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਦੇ ਦਾਖ਼ਲੇ ਦਾ ਪੱਧਰ 2010 ’ਚ 96.6 ਫੀ ਸਦੀ, 2014 ’ਚ 96.7 ਫੀ ਸਦੀ ਅਤੇ 2018 ’ਚ 97.2 ਫੀ ਸਦੀ ਤੋਂ ਵਧ ਕੇ 2022 ’ਚ 98.4 ਫੀ ਸਦੀ ਹੋ ਗਿਆ। ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 11ਵੀਂ ਅਤੇ 12ਵੀਂ ਜਮਾਤ ਦੇ 55 ਫੀ ਸਦੀ ਤੋਂ ਵੱਧ ਵਿਦਿਆਰਥੀਆਂ ਨੇ ਹਿਊਮੈਨਟੀਜ਼ ਕੋਰਸਾਂ ਵਿਚ ਦਾਖਲਾ ਲਿਆ, ਜਿਸ ਤੋਂ ਬਾਅਦ ਸਾਇੰਸ ਅਤੇ ਕਾਮਰਸ ਨਾਲ ਜੁੜੇ ਕੋਰਸਾਂ ਵਿਚ ਦਾਖਲਾ ਲਿਆ ਗਿਆ।

ਇਸ ਵਿਚ ਇਹ ਵੀ ਦਸਿਆ ਗਿਆ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਗਣਿਤ ਦੇ ਕੋਰਸਾਂ ਵਿਚ ਘੱਟ ਦਾਖਲਾ ਲੈਣ ਦੀ ਸੰਭਾਵਨਾ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਰੋਜ਼ੀ-ਰੋਟੀ ਦੇ ਸਾਧਨਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੇ ਸਕੂਲ ਛੱਡਣ ਦਾ ਡਰ ਬੇਬੁਨਿਆਦ ਪਾਇਆ ਗਿਆ। ਇਸ ’ਚ ਦਸਿਆ ਗਿਆ ਹੈ ਕਿ ਇਸ ਸਮੇਂ ਸਿਰਫ 5.6 ਫ਼ੀ ਸਦੀ ਨੌਜੁਆਨ ਕਿੱਤਾਮੁਖੀ ਸਿਖਲਾਈ ਲੈ ਰਹੇ ਹਨ ਜਾਂ ਸਬੰਧਤ ਕੋਰਸਾਂ ’ਚ ਪੜ੍ਹ ਰਹੇ ਹਨ।

ਪਹਿਲੀ ਵਾਰ 2005 ’ਚ ਲਾਗੂ ਕੀਤਾ ਗਿਆ, ‘ਬੁਨਿਆਦੀ’ ਏ.ਐਸ.ਈ.ਆਰ. ਸਰਵੇਖਣ 2014 ਤਕ  ਸਾਲਾਨਾ ਕੀਤਾ ਗਿਆ ਸੀ ਅਤੇ 2016 ’ਚ ਇਕ ਬਦਲਵੇਂ ਸਾਲ ਦੇ ਚੱਕਰ ’ਚ ਬਦਲ ਗਿਆ ਸੀ।     ‘ਬੁਨਿਆਦੀ’ ਏ.ਐਸ.ਈ.ਆਰ. ਤਿੰਨ ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰੀ-ਸਕੂਲ ਅਤੇ ਸਕੂਲ ’ਚ ਦਾਖਲੇ ਬਾਰੇ ਜਾਣਕਾਰੀ ਇਕੱਤਰ ਕਰਦਾ ਹੈ, ਅਤੇ ਪੰਜ ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਦਾ ਮੁਲਾਂਕਣ ਕਰਦਾ ਹੈ ਤਾਂ ਜੋ ਉਨ੍ਹਾਂ ਦੀ ਬੁਨਿਆਦੀ ਪੜ੍ਹਨ ਅਤੇ ਗਣਿਤ ਦੀਆਂ ਯੋਗਤਾਵਾਂ ਨੂੰ ਸਮਝਿਆ ਜਾ ਸਕੇ।

(For more Punjabi news apart from 25% teens in age group 14-18 can’t read grade 2 text fluently: ASER report, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement