ਹਾਦਸੇ 'ਚ ਗਾਂ ਦਾ ਵੱਛੜਾ ਮਰਨ 'ਤੇ ਪੰਚਾਇਤ ਨੇ ਸੁਣਾਈ ਅਨੋਖੀ ਸਜ਼ਾ
Published : Feb 17, 2020, 1:21 pm IST
Updated : Feb 18, 2020, 5:04 pm IST
SHARE ARTICLE
File
File

ਹਾਦਸੇ ‘ਚ ਗਾਂ ਦੇ ਮਰਣ ‘ਤੇ ਪੰਚਾਇਤ ਨੇ ਸੁਣਾਇਆ ਅਜੀਬੋ-ਗਰੀਬ ਫ਼ਰਮਾਨ

ਮੱਧ ਪ੍ਰਦੇਸ਼ ਦਾ ਵਿਦੀਸ਼ਾ ਜ਼ਿਲ੍ਹਾ, ਜਿਥੇ ਪੰਚਾਇਤ ਦੇ ਫ਼ਰਮਾਨ ਤੋਂ ਇਕ ਵਿਅਕਤੀ ਆਪਣੀ ਨਾਬਾਲਗ ਕੁੜੀ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ। ਪਰ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਸਮੇਂ ਸਿਰ ਇਸ ਵਿਆਹ ਨੂੰ ਰੋਕ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਪੰਚਾਇਤ ਨੇ ਨਾਬਾਲਗ ਕੁੜੀ ਨੂੰ ਵੱਛੇ ਨੂੰ ਮਾਰਨ ਦੀ ਸਜ਼ਾ ਵਜੋਂ ਵਿਆਹ ਕਰਾਉਣ ਦੇ ਆਦੇਸ਼ ਦਿੱਤੇ ਸਨ।

FileFile

ਮੀਡੀਆ ਰਿਪੋਰਟ ਅਨੁਸਾਰ ਇਹ ਆਦਮੀ ਕੁਝ ਮਹੀਨੇ ਪਹਿਲਾਂ ਆਪਣੀ ਮੋਟਰਸਾਈਕਲ ਤੋਂ ਬਾਹਰ ਜਾ ਰਿਹਾ ਸੀ। ਇਸ ਸਮੇਂ ਦੌਰਾਨ, ਇੱਕ ਵੱਛਾ ਉਸ ਦੀ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਦੇ ਬਦਲੇ ਵਿਚ ਉਸਨੇ ਗੰਗਾ ਵਿਚ ਡੁੱਬਕੀ ਲਗਾਈ ਅਤੇ ਪਿੰਡ ਵਾਸੀਆਂ ਨੂੰ ਦਾਵਤ ਲਈ ਬੁਲਾਇਆ। ਪਿੰਡ ਵਾਸੀਆਂ ਨੇ ਰਾਤ ਦੇ ਖਾਣੇ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਕੁੜੀ ਦਾ ਵਿਆਹ ਕਰਵਾਉਣ ਲਈ ਕਿਹਾ।

FileFile

ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਅੱਜ ਵੀ ਇਹ ਅੰਧ ਵਿਸ਼ਵਾਸ ਜਾਰੀ ਹੈ ਕਿ ਜੇ ਗਲਤੀ ਨਾਲ ਗਾਂ ਨੂੰ ਮਾਰਿਆ ਜਾਂਦਾ ਹੈ ਤਾਂ ਪਰਿਵਾਰ 'ਤੇ ਸਮਾਜਿਕ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਦੋਸ਼ੀ ਨੂੰ ਗੰਗਾ ਵਿਚ ਡੁੱਬਕੀ ਲਗਾਉਣੀ ਪੈਂਦਾ ਹੈ ਅਤੇ ਸਾਰੇ ਪਿੰਡ ਨੂੰ ਦਾਵਤ ਦੀ ਪੇਸ਼ਕਸ਼ ਕਰਨੀ ਪੈਂਦੀ ਹੈ। ਕਈ ਵਾਰ ਦੋਸ਼ੀ ਨੂੰ ਉਸਦੀ ਧੀ ਦਾ ਵਿਆਹ ਕਰਵਾਉਣ ਲਈ ਕਿਹਾ ਜਾਂਦਾ ਹੈ।

FileFile

ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ‘ਕੰਨਿਆਦਾਨ’ ਹੀ ਗਾਂ ਹੱਤਿਆ ਦੇ ਪਾਪ ਤੋਂ ਬਾਹਰ ਨਿਕਲਣ ਦਾ ਰਸਤਾ ਹੈ। ਇਸ ਵਿਅਕਤੀ ਨੇ ਵੀ ਉਸੇ ਪ੍ਰਥਾ ਦਾ ਪਾਲਣ ਕੀਤਾ ਸ਼ੀ। ਜਦੋਂ ਸੂਬੇ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਇਸ ਵਿਆਹ ਦੀ ਜਾਣਕਾਰੀ ਮਿਲੀ। ਤਾਂ ਵਿਭਾਗ ਦੇ ਅਦਿਕਾਰੀ ਪੁਲਿਸ ਦੇ ਨਾਲ ਪਿੰਡ ਵਿਚ ਪਹੁੰਚੇ। ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ।

FileFile

ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਨਾਬਾਲਗ ਮੰਨਣ ਤੋਂ ਇਨਕਾਰ ਕਰ ਦਿੱਤਾ। ਜਦੋਂ ਲੜਕੀ ਦਾ ਆਧਾਰ ਕਾਰਡ ਲਿਆਂਦਾ ਗਿਆ ਤਾਂ ਉਹ ਸਿਰਫ 13 ਸਾਲ ਦੀ ਸੀ। ਅਧਿਕਾਰੀਆਂ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਤੋਂ ਲਿਖਵਾਇਆ ਹੈ ਕਿ ਉਹ 18 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਉਸ ਦਾ ਵਿਆਹ ਨਹੀਂ ਕਰਣਗੇ। ਹਾਲਾਂਕਿ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement