ਪਾਣੀ ਦੂਸ਼ਿਤ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੋ ਜਾਓ ਸਾਵਧਾਨ ਨਹੀਂ ਤਾਂ...
Published : Feb 17, 2020, 4:50 pm IST
Updated : Feb 20, 2020, 2:55 pm IST
SHARE ARTICLE
Stern action against those who pollute water
Stern action against those who pollute water

ਪ੍ਰਸਤਾਵਿਤ ਕਾਨੂੰਨ ਮੁਤਾਬਕ 18 ਮਹੀਨੇ ਦੀ ਜੇਲ੍ਹ ਤੇ 1 ਲੱਖ ਰੁਪਏ ਜੁਰਮਾਨੇ...

ਮੱਧ ਪ੍ਰਦੇਸ਼: ਦੇਸ਼ ਵਿਚ ਪਾਣੀ ਦੂਸ਼ਿਤ ਦੀ ਸਮੱਸਿਆ ਆਮ ਹੋ ਗਈ ਹੈ। ਪਰ ਹੁਣ ਸਰਕਾਰ ਨੇ ਇਕ ਨਵਾਂ ਕਦਮ ਚੁੱਕਿਆ ਹੈ ਜਿਸ ਤਹਿਤ ਰਾਜ 'ਚ ਪ੍ਰਸਤਾਵਿਤ ਮੱਧ ਪ੍ਰਦੇਸ਼ ਰਾਈਟ ਟੂ ਵਾਟਰ (ਕੰਜ਼ਰਵੇਸ਼ਨ ਐਂਡ ਸਸਟੇਨੇਬਲ ਯੂਜ਼) ਐਕਟ ਦੇ ਗਠਨ ਤੋਂ ਬਾਅਦ, ਜਿਹੜੇ ਲੋਕ ਨਹਿਰ-ਛੱਪੜਾਂ, ਖੂਹਾਂ, ਦਰਿਆ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ, ਉਨ੍ਹਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ।

Pollute WaterPollute Water

ਪ੍ਰਸਤਾਵਿਤ ਕਾਨੂੰਨ ਮੁਤਾਬਕ 18 ਮਹੀਨੇ ਦੀ ਜੇਲ੍ਹ ਤੇ 1 ਲੱਖ ਰੁਪਏ ਜੁਰਮਾਨੇ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਜੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀਆਂ ਸੰਸਥਾਵਾਂ (ਨਗਰ ਨਿਗਮ ਜਾਂ ਗ੍ਰਾਮ ਪੰਚਾਇਤ) ਸਾਫ ਪੀਣ ਵਾਲੇ ਪਾਣੀ ਦੇ ਨਿਰਧਾਰਤ ਮਾਪਦੰਡਾਂ 'ਤੇ ਖਰਾ ਨਹੀਂ ਉੱਤਰਦੀਆਂ ਤਾਂ ਪੰਜ ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਹਰ ਵਾਰ ਕਰਨਾ ਪਏਗਾ।

Pollute WaterPollute Water

 ਇਸੇ ਤਰ੍ਹਾਂ ਜਿਹੜੇ ਘਰਾਂ ਵਿਚ ਵਾਟਰ ਹਾਰਵੈਸਟਿੰਗ ਯੂਨਿਟ ਨਹੀਂ ਲਾਉਂਦੇ, ਉਨ੍ਹਾਂ ਲਈ ਵੀ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਜਲ ਪੁਰਸ਼ ਰਾਜੇਂਦਰ ਸਿੰਘ ਦੀ ਪ੍ਰਧਾਨਗੀ ਹੇਠ ਤਿਆਰ ਕੀਤੀ ਗਏ ਰਾਈਟ ਟੂ ਵਾਟਰ ਐਕਟ ਦੇ ਡਰਾਫਟ ਮੁਤਾਬਕ ਪਾਣੀ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਰਾਜ ਜਲ ਪ੍ਰਬੰਧਨ ਅਥਾਰਟੀ (ਐਸਡਬਲਯੂਐਮਏ) ਬਣਾਈ ਜਾਵੇਗੀ।

Pollute WaterPollute Water

ਇਸ ਕਾਨੂੰਨ ਦੀ ਖਾਸ ਗੱਲ ਇਹ ਹੈ ਕਿ ਪ੍ਰਸਤਾਵਿਤ ਕਾਨੂੰਨ ਤਹਿਤ ਪਾਣੀ ਦੇ ਸੋਮੇ ਨੂੰ ਗੰਦਾ ਕਰਨਾ ਇੱਕ ਸਮਝਣਯੋਗ ਜੁਰਮ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਅਜਿਹਾ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਸ ਨੂੰ ਜ਼ਮਾਨਤ ਅਦਾਲਤ ਤੋਂ ਹੀ ਮਿਲੇਗੀ। ਅਜਿਹੇ ਕਿਸੇ ਵੀ ਕੇਸ ਵਿਚ ਪਹਿਲੀ ਸ਼੍ਰੇਣੀ ਦੇ ਮੈਜਿਸਟ੍ਰੇਟ ਪੱਧਰ ਦਾ ਇੱਕ ਮੈਜਿਸਟਰੇਟ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦਾ ਆਦੇਸ਼ ਦੇ ਸਕੇਗਾ।

Pollute WaterPollute Water

ਇਕ ਮੀਡੀਆ ਰਿਪੋਰਟ ਮੁਤਾਬਕ 2017 'ਚ ਪਾਣੀ ਨੂੰ ਲੈ ਕੇ ਹੋਈਆਂ ਹਿੰਸਕ ਘਟਨਾਵਾਂ ਦੇ 432 ਮਾਮਲੇ ਦਰਜ ਹੋਏ ਸੀ ਜੋਕਿ 2018 ਤੋਂ ਵੱਧ ਕੇ 838 ਹੋ ਗਏ। 2018 'ਚ ਗੁਜਰਾਤ 'ਚ ਕਤਲ ਦੇ 18 ਮਾਮਲੇ ਦਰਜ ਹੋਏ। ਜਦਕਿ ਬਿਹਾਰ 'ਚ 15, ਮਹਾਰਾਸ਼ਟਰ 'ਚ 14, ਉੱਤਰ ਪ੍ਰਦੇਸ਼ 'ਚ 12, ਰਾਜਸਥਾਨ ਅਤੇ ਝਾਰਖੰਡ 'ਚ 10-10 ਕਰਨਾਟਕ 'ਚ 4, ਪੰਜਾਬ 'ਚ 3, ਤੇਲੰਗਾਨਾ ਅਤੇ ਮੱਧ ਪ੍ਰਦੇਸ਼ 'ਚ 2-2, ਤਾਮਿਨਲਾਡੂ।

ਦਿੱਲੀ 'ਚ ਕਤਲ ਦਾ 1-1 ਮਾਮਲਾ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ 60 ਕਰੋੜ ਲੋਕ ਗੰਭੀਰ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 2030 ਤੱਕ ਦੇਸ਼ 'ਚ ਪਾਣੀ ਦੀ ਮੰਗ ਦੁਗਣੀ ਹੋ ਜਾਵੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement