
ਉਹਨਾਂ ਸਾਰਿਆਂ ਦਾ ਧੰਨਵਾਦ ਜੋ ਉਪ ਰਾਜਪਾਲ ਦੇ ਰੂਪ ਵਿਚ ਮੇਰੀ ਯਾਤਰਾ ਦਾ ਹਿੱਸਾ ਸਨ- ਕਿਰਨ ਬੇਦੀ
ਨਵੀਂ ਦਿੱਲੀ: ਪੁਡੂਚੇਰੀ ਵਿਚ ਪੈਦਾ ਹੋਏ ਸਿਆਸੀ ਸੰਕਟ ਵਿਚਕਾਰ ਬੀਤੀ ਰਾਤ ਅਚਾਨਕ ਉਪ ਰਾਜਪਾਲ ਡਾ. ਕਿਰਨ ਬੇਦੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਤੇਲੰਗਾਨਾ ਦੇ ਰਾਜਪਾਲ ਡਾ. ਤਾਮਿਲਿਸਾਈ ਸੌਂਦਰਾਰਾਜਨ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਉਪ ਰਾਜਪਾਲ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਕਿਰਨ ਬੇਦੀ ਨੇ ਟਵੀਟ ਕੀਤਾ ਹੈ।
Kiran Bedi
ਕਿਰਨ ਬੇਦੀ ਨੇ ਲਿਖਿਆ, ‘ਦਿਆਲੂ ਦਿਲ, ਤੇਜ਼ ਦਿਮਾਗ, ਸਾਹਸੀ ਜਜ਼ਬਾ’। ਉਹਨਾਂ ਨੇ ਲਿਖਿਆ ਇਹ ਉਹਨਾਂ ਦੀ ਟੇਬਲ ‘ਤੇ ਰੱਖੀ ਇਕ ਡਾਇਰੀ ਦਾ ਕਵਰ ਹੈ।ਇਸ ਤੋਂ ਬਾਅਦ ਇਕ ਹੋਰ ਟਵੀਟ ਕਰਦਿਆਂ ਕਿਰਨ ਬੇਦੀ ਨੇ ਇਕ ਚਿੱਠੀ ਸ਼ੇਅਰ ਕੀਤੀ। ਇਸ ਵਿਚ ਉਹਨਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
Tweet
ਕਿਰਨ ਬੇਦੀ ਨੇ ਕਿਹਾ ਉਹਨਾਂ ਸਾਰਿਆਂ ਦਾ ਧੰਨਵਾਦ ਜੋ ਉਪ ਰਾਜਪਾਲ ਦੇ ਰੂਪ ਵਿਚ ਉਹਨਾਂ ਦੀ ਯਾਤਰਾ ਦਾ ਹਿੱਸਾ ਸਨ। ਉਹਨਾਂ ਕਿਹਾ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਸ ਕਾਰਜਕਾਲ ਦੌਰਾਨ 'ਟੀਮ ਰਾਜ ਨਿਵਾਸ' ਨੇ ਲਗਨ ਨਾਲ ਲੋਕ ਹਿੱਤਾਂ ਦੀ ਸੇਵਾ ਲਈ ਕੰਮ ਕੀਤਾ। ਚਿੱਠੀ ਵਿਚ ਉਹਨਾਂ ਨੇ ਪੁਡੂਚੇਰੀ ਦੀ ਜਨਤਾ ਅਤੇ ਜਨਤਕ ਅਧਿਕਾਰੀਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਪੁਡੂਚੇਰੀ ਦਾ ਭਵਿੱਖ ਬਹੁਤ ਬਿਹਤਰ ਹੈ ਅਤੇ ਇਹ ਲੋਕਾਂ ਦੇ ਹੱਥਾਂ ਵਿਚ ਹੈ।
Kiran Bedi
ਦੱਸ ਦਈਏ ਕਿ ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਪ ਰਾਜਪਾਲ ਕਿਰਨ ਬੇਦੀ ਨੂੰ ਵਾਪਸ ਬੁਲਾਉਣ ਲਈ ਪਟੀਸ਼ਨ ਸੌਂਪੀ।