
ਕਿਹਾ ਕਿ ਇਹ ਫਾਰਮੂਲਾ ਬਿਹਾਰ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ,
ਪਟਨਾ : ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫੇਰ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਰਿਹਾ ਹੋ ਚੁੱਕਾ ਹੈ । ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਖਵੇਂਕਰਨ ਦੀ ਬੋਲਦਿਆਂ ਕਿਹਾ ਕਿ ਬਿਹਾਰ ਵਾਲਾ ਫਾਰਮੂਲਾ ਕੇਂਦਰ ਵਿੱਚ ਲਾਗੂ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਪਿਛੜਾ ਵਰਗ ਦੇ ਅੰਦਰ ਵੀ ਅੱਤ ਪਿਛੜਾ ਵਰਗ ਦੀ ਚੋਣ ਕਰਕੇ ਰਾਖਵਾਂਕਰਨ ਦਾ ਲਾਭ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਫਾਰਮੂਲਾ ਬਿਹਾਰ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ, ਕੇਂਦਰ ਸਰਕਾਰ ਨੂੰ ਵੀ ਇਸ ਫਾਰਮੂਲੇ ਨੂੰ ਇੱਕ ਵਾਰ ਜਰੂਰ ਦੇਖਣਾ ਚਾਹੀਦਾ ਹੈ ।
pm modiਉਨ੍ਹਾਂ ਨੇ ਰਾਖਵੇਂਕਰਨ ਦੇ ਮਾਮਲੇ ਵਿੱਚ ਕੇਂਦਰ ਵਿੱਚ ਬਿਹਾਰ ਦੇ ਫਾਰਮੂਲੇ ‘ਤੇ ਵਿਚਾਰ ਕਰਨ ਦੀ ਵੀ ਗੱਲ ਕਹੀ ਹੈ । ਜੇਕਰ ਕੇਂਦਰ ਵਿਚ ਵੀ ਰਾਖਵੇਂਕਰਨ ਦੇ ਪ੍ਰਬੰਧ ਵਿਚ ਤਬਦੀਲੀ ਦੀ ਗੱਲ ਹੋ ਰਹੀ ਹੈ ਤਾਂ ਇਸ ਨੂੰ ਬਿਹਾਰ ਵਾਂਗ ਲਾਗੂ ਕੀਤਾ ਜਾ ਸਕਦਾ ਹੈ । ਇਸ ਸਮੇਂ ਕੇਂਦਰ ਵਿਚ ਸਿਰਫ ਪਛੜੇ ਵਰਗ ਨੂੰ ਰੱਖਿਆ ਗਿਆ ਹੈ, ਜਦੋਂਕਿ ਬਿਹਾਰ ਵਿਚ ਵੀ ਅੱਤਪਛੜੇ ਵਰਗ ਨੂੰ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ ।
Nitesh kumerਉਨ੍ਹਾਂ ਕਿਹਾ ਕਿ ਕੇਂਦਰ ਅਤੇ ਬਿਹਾਰ ਵਿਚ ਪਹਿਲਾਂ ਤੋਂ ਲਾਗੂ ਰਾਖਵੇਂਕਰਨ ਦੇ ਪ੍ਰਬੰਧਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ । ਜੇ ਕਿਸੇ ਕਿਸਮ ਦਾ ਮੁਲਾਂਕਣ, ਸਰਵੇਖਣ ਜਾਂ ਬਹਿਸ ਚੱਲ ਰਹੀ ਹੈ, ਤਾਂ ਇਹ ਹੋਣਾ ਚਾਹੀਦਾ ਹੈ, ਪਰ ਕਿਸੇ ਨੂੰ ਵੀ ਰਿਜ਼ਰਵੇਸ਼ਨ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ । ਉਨ੍ਹਾਂ ਕਿਹਾ ਹੈ ਕਿ ਹੁਣ ਆਰਥਿਕ ਅਧਾਰ 'ਤੇ ਵੀ, ਜਿਹੜੇ ਐਸਸੀ-ਐਸਟੀ ਨਹੀਂ ਹਨ, ਨੂੰ ਰਾਖਵਾਂਕਰਨ ਦਿੱਤਾ ਗਿਆ ਹੈ, ਫਿਰ ਰਿਜ਼ਰਵੇਸ਼ਨ ਖ਼ਤਮ ਕਰਨ ਜਾਂ ਇਸ ਦੇ ਪ੍ਰਬੰਧ ਵਿਚ ਸੋਧ ਕਰਨ ਦਾ ਸਵਾਲ ਕਿੱਥੇ ਉੱਠਦਾ ਹੈ।
Nitish kumar and pm modiਤੁਹਾਨੂੰ ਦੱਸ ਦੇਈਏ ਕਿ ਅੱਜ ਜੇਡੀਯੂ ਦੇ ਬੁਲਾਰੇ ਅਜੇ ਆਲੋਕ ਨੇ ਕਿਹਾ ਸੀ ਕਿ ਕਿਸੇ ਵੀ ਦੋ ਪੀੜ੍ਹੀਆਂ ਨੂੰ ਲਗਾਤਾਰ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ ਹੈ। ਇਸ ਦੇ ਪ੍ਰਤੀ, ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਸਖਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ- ਰਾਖਵਾਂਕਰਨ ਸੀ, ਹੈ ਅਤੇ ਲਾਗੂ ਰਹੇਗਾ ਜਦੋਂ ਤੱਕ ਸਾਰੇ ਬਰਾਬਰ ਨਹੀਂ ਹੁੰਦੇ।