
ਕਰੋਨਾ ਦੇ ਕਾਰਨ ਪੂਰੀ ਦੁਨੀਆਂ ਦੇ ਲੋਕ ਖ਼ੌਫ ਦੇ ਵਿਚੋਂ ਗੁਜਰ ਰਹੇ ਹਨ
ਕਰੋਨਾ ਦੇ ਕਾਰਨ ਪੂਰੀ ਦੁਨੀਆਂ ਦੇ ਲੋਕ ਖ਼ੌਫ ਦੇ ਵਿਚੋਂ ਗੁਜਰ ਰਹੇ ਹਨ। ਦੁਨੀਆਂ ਦੇ ਅੱਧੇ ਨਾਲੋਂ ਵੱਧ ਦੇਸ਼ਾਂ ਵਿਚ ਕਰੋਨਾ ਵਾਇਰਸ ਪਹੁੰਚ ਚੁੱਕਾ ਹੈ। ਅਮਰੀਕਾ ਦੇ ਲੋਕਾਂ ਨੇ ਤਾਂ ਇਸ ਵਾਇਰਸ ਦੇ ਡਰ ਕਾਰਨ ਸਮਾਨ ਨੂੰ ਸਟੋਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ । ਇਹ ਵੀ ਪਤਾ ਲੱਗਾ ਹੈ ਕਿ ਅਮਰੀਕਾ ਦੇ ਲੋਕ ਰੋਜ-ਜਿੰਦਗੀ ਵਿਚ ਵਰਤੋ ਹੋਣ ਵਾਲੇ ਸਮਾਨ ਤੋਂ ਇਲਾਵਾ ਗੰਨ ਅਤੇ ਗੋਲੀਆਂ ਵੀ ਖ਼੍ਰੀਦ ਰਹੇ ਹਨ
fileਕਿਉਕਿ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੱਲ ਨੂੰ ਕਿਹੋ ਜਿਹੇ ਹਲਾਤ ਹੋਣ ਕੁਝ ਨਹੀ ਪਤਾ ਇਸ ਲਈ ਆਪਣੀ ਸੁਰੱਖਿਆ ਤਾਂ ਜਰੂਰੀ ਹੈ। ਦੱਸ ਦੱਈਏ ਕਿ ਅਮਰੀਕਾ ਦੁਨੀਆਂ ਦੀ ਮਹਾਂ ਸ਼ਕਤੀ ਦੇ ਵੱਜੋਂ ਪੂਰੀ ਦੁਨੀਆਂ ਦੇ ਵਿਚ ਜਾਣਿਆਂ ਜਾਂਦਾ ਹੈ ਜਿਸ ਕੋਲ ਸਭ ਤੋਂ ਤਾਕਤਵਰ ਸੈਨਾ, 686 ਅਰਬ ਦਾ ਰੱਖਿਆ ਬਜਟ ਅਤੇ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦੇ ਬਾਵਜੂਦ ਵੀ ਅਮਰੀਕਾ ਕਰੋਨਾ ਵਾਇਰਸ ਦੇ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਇਆ ਪਿਆ ਹੈ ।
photo
ਹਸਪਤਾਲਾਂ ਵਿਚ ਬੈਡ, ਵੈਟੀਲੇਟਰ ਅਤੇ ਮਾਸਕ ਦੀ ਕਮੀ ਆ ਰਹੀ ਹੈ ਜਿਸ ਤੋਂ ਹਲਾਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਅਤੇ ਉਧਰ ਬਜ਼ਾਰ ਵਿਚ ਵੀ ਰਾਸ਼ਨ ਘੱਟ ਹੁੰਦਾ ਜਾ ਰਿਹਾ ਹੈ ਜੇਕਰ ਟਾਇਲੇਟ ਪੇਪਰਾਂ ਦੀ ਗੱਲ ਕਰੀਏ ਤਾਂ ਉਹ ਤਾਂ ਪਹਿਲਾਂ ਹੀ ਲੋਕਾਂ ਨੇ ਖਤਮ ਕਰ ਦਿੱਤੇ । ਦੱਸਣ ਯੋਗ ਹੈ ਕਿ ਅਮਰੀਕਾ ਵਿਚ ਹੁਣ ਤੱਕ 4200 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ 72 ਲੋਕਾਂ ਦੀ ਮੌਤ ਹੋ ਚੁੱਕੀ ਹੈ ।
photo
ਰੋਜ ਵਰਤੋ ਵਿਚ ਆਉਣ ਵਾਲੀਆਂ ਚੀਜਾਂ ਖਰੀਦਣ ਦੇ ਨਾਲ ਨਾਲ ਅਮਰੀਕਾ ਦੇ ਲੋਕਾ ਅੱਜ-ਕੱਲ ਜਿਸ ਚੀਜ ਨੂੰ ਦੁਕਾਨਾਂ ਦੀਆਂ ਲੰਮੀਆਂ ਲਾਈਨਾਂ ਵਿਚ ਖੜ੍ਹ ਕੇ ਖ੍ਰੀਦ ਰਹੇ ਹਨ ਉਹ ਗੰਨ ਹੈ ਦੱਸ ਦਈਏ ਕਿ ਇਥੇ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ਼ ਤਾਂ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿਚ ਉਹ ਲੋਕ ਵੀ ਹੁਣ ਹਥਿਆਰ ਖ਼੍ਰੀਦ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਹਥਿਆਰ ਨਹੀ ਖ੍ਰੀਦਿਆ ਸੀ ।
coronavirus
ਅਮਰੀਕਾ ਦੀ ਹਸਪਤਾਲ ਐਸ਼ੋਸੀਏਸ਼ਨ ਦੇ ਮੁਤਾਬਿਕ ਆਈਸੀਯੂ ਵਿਚ 100,000 ਤੋਂ ਵੀ ਘੱਟ ਬੈਡ ਹਨ। ਜਿਸ ਤੇ ਜਿਆਦਾਤਰ ਪਹਿਲਾਂ ਤੋਂ ਹੀ ਮਰੀਜ਼ ਹਨ। ਗੰਭੀਰ ਮਰੀਜ਼ਾਂ ਦੇ ਲਈ ਵੀ 160,000 ਵੈਟੀਲੇਟਰ ਹਨ ਜਿਹੜੇ ਜਰੂਰਤ ਦੇ ਮੁਤਾਬਿਕ ਕਾਫ਼ੀ ਘੱਟ ਹਨ । ਉਧਰ ਡੋਨਲ ਟਰੰਪ ਨੇ ਵੀ ਟਵੀਟ ਕਰਕੇ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਉਨ੍ਹਾਂ ਉਦਯੋਗਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਵਿਸ਼ੇਸ਼ ਰੂਪ ਵਿਚ ਚੀਨੀ ਵਾਇਰਸ ਤੋਂ ਪ੍ਰਭਾਵਿਤ ਹਨ ।
coronavirus
ਟਰੰਪ ਨੇ ਅਮਰੀਕਾ ਦੇ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਸੁਰੱਖਿਆ ਦੇ ਨਾਲ-ਨਾਲ ਆਪਣੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰਨ ਅਤੇ ਸ਼ਾਂਤੀ ਬਣਾ ਕੇ ਰੱਖਣ ਕਿਉਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਵਾਇਰਸ ਨੂੰ ਖ਼ਤਮ ਕੀਤਾ ਜਾ ਸਕੇ ।