
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਤਿੰਨ ਮਈ ਤਕ ਯਾਤਰਾ ਕਰਨ ਦੇ ਲਈ ਲਾਕਡਾਊਨ ਦੇ ਪਹਿਲੇ ਗੇੜ੍ਹ ਦੌਰਾਨ ਜਹਾਜ਼
ਨਵੀਂ ਦਿੱਲੀ, 16 ਅਪ੍ਰੈਲ : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਤਿੰਨ ਮਈ ਤਕ ਯਾਤਰਾ ਕਰਨ ਦੇ ਲਈ ਲਾਕਡਾਊਨ ਦੇ ਪਹਿਲੇ ਗੇੜ੍ਹ ਦੌਰਾਨ ਜਹਾਜ਼ ਦੀਆਂ ਟਿਕਟਾਂ ਬੁੱਕ ਕਰਾਈਆਂ ਸੀ, ਉਨ੍ਹਾਂ ਨੂੰ ਏਅਰਲਾਈਨਾਂ ਤੋਂ ਪੂਰਾ ਪੈਸਾ ਵਾਪਸ ਮਿਲ ਜਾਵੇਗਾ ਅਤੇ ਟਿਕਟ ਰੱਦ ਹੋਣ ਦੇ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ।
File photo
ਅਸਲ ਵਿਚ ਕਈ ਯਾਤਰੀ ਸੋਸ਼ਲ ਮੀਡੀਆ ’ਤੇ ਇਹ ਸ਼ਿਕਾਇਤ ਕਰਨ ਰਹੇ ਸਨ ਕਿ ਘਰੇਲੂ ਏਅਰਲਾਈਨਾਂ ਨੇ ਲਾਕਡਾਊਨ ਦੇ ਕਾਰਨ ਰੱਦ ਹੋ ਚੁਕੀਆਂ ਉਡਾਨਾਂ ਦੇ ਲਈ ਨਕਦ ’ਚ ਕਰਾਏ ਦੀ ਰਕਮ ਨਹੀਂ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਦੀ ਥਾਂ ਉਕਤ ਰਕਮ ਨੂੰ ਭਵਿੱਖ ਦੀ ਯਾਤਰਾ ’ਚ ਜੋੜਨ ਦਾ ਪ੍ਰਸਤਾਵ ਕਰ ਰਿਹਾ ਹੈ। (ਪੀਟੀਆਈ)