
Bengaluru News: 270 ਵਾਰ ਟ੍ਰੈਫ਼ਿਕ ਨਿਯਮਾਂ ਦੀ ਕੀਤੀ ਉਲੰਘਣਾ, ਬਿਨਾਂ ਹੈਲਮੇਟ ਪਾਏ ਤਿੰਨ ਯਾਤਰੀਆਂ ਨੂੰ ਲਿਜਾਂਦੇ ਦੇਖਿਆ
Bengaluru News: ਬੈਂਗਲੁਰੂ ਦੀ ਇੱਕ ਮਹਿਲਾ ਰਾਈਡਰ ਨੂੰ ਟ੍ਰੈਫ਼ਿਕ ਨਿਯਮਾਂ ਨੂੰ ਉਲੰਘਣਾ ਕਰਨ ’ਤੇ ਮੋਟਾ ਜੁਰਮਾਨਾ ਲਗਾਇਆ ਗਿਆ ਹੈ। ਮਹਿਲਾ ਟ੍ਰੈਫ਼ਿਕ ਉਲੰਘਣਾ ਵਿਚ ਬਿਨਾਂ ਹੈਲਮੇਟ ਪਾਏ ਇੱਕ ਸਕੂਟਰ ’ਤੇ ਤਿੰਨ ਯਾਤਰੀਆਂ ਨੂੰ ਲਿਜਾਂਦਾ ਦੇਖਿਆ ਗਿਆ। ਪੁਲਿਸ ਨੇ ਉਸ ਦਾ 1.36 ਲੱਖ ਰੁਪਏ ਦਾ ਚਲਾਨ ਕੀਤਾ ਹੈ।
ਇਹ ਵੀ ਪੜੋ:Ludhiana News: ਲੁਧਿਆਣਾ ’ਚ ਸਰਕਾਰੀ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ, ਲੋਕਾਂ ਨੂੰ ਪਈਆਂ ਭਾਜੜਾਂ
ਇੱਥੇ ਦਿਲਚਸਪ ਇਹ ਹੈ ਕਿ ਇਹ ਰਕਮ ਉਸ ਦੀ ਹੌਂਡਾ ਐਕਟਿਵਾ ਦੀ ਕੀਮਤ ਤੋਂ ਕਿਤੇ ਜ਼ਿਆਦਾ ਵੱਧ ਹੈ। ਰਿਪੋਰਟ ਅਨੁਸਾਰ ਦੱਖਣ ਦੇ ਇੱਕ ਕੰਨੜ ਟੀਵੀ ਚੈਨਲ ਨੇ ਆਪਣੇ ਯੂਟਿਊਬ ਚੈਨਲ ’ਤੇ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਹਿਲਾ ਰਾਈਡਰ ਨੇ 270 ਵਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਦਾ ਐਕਟਿਵਾ ਸਕੂਟਰ ਵੀ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।
ਇਹ ਵੀ ਪੜੋ:Road Accident News : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਵਾਪਿਰਆ ਹਾਦਸਾ ਤੇਜ਼ ਰਫ਼ਤਾਰ ਕਾਰ ਖੱਡ 'ਚ ਡਿੱਗੀ
ਰਿਪੋਰਟ ਅਨੁਸਾਰ ਨਿਯਮਾਂ ਦੀ ਉਲੰਘਣਾ ਵਿਚ ਬਿਨਾਂ ਹੈਲਮੇਟ ਸਵਾਰੀ ਕਰਨਾ, ਸੜਕ ਦੇ ਗ਼ਲਤ ਪਾਸੇ ਚਲਾਉਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਅਤੇ ਇੱਥੋਂ ਤੱਕ ਕਿ ਟਰੈਫ਼ਿਕ ਸਿਗਨਲਾਂ ਨੂੰ ਤੋੜਨਾ ਸ਼ਾਮਲ ਹੈ। ਇਹ ਸਭ ਸ਼ਹਿਰ ਦੇ ਅੰਦਰ ਆਮ ਰੂਟ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਿਆ।
ਇਹ ਵੀ ਪੜੋ:Indore suicide News: ਇੰਦੌਰ 'ਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਔਰਤ ਨੇ ਆਪਣੀ ਬਾਂਹ 'ਤੇ ਲਿਖਿਆ- ਸੁਸਾਈਡ ਨੋਟ
ਇਨ੍ਹਾਂ ਉਲੰਘਣਾਵਾਂ ’ਤੇ ਲਗਾਏ ਗਏ ਭਾਰੀ ਜੁਰਮਾਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਿਰੁੱਧ ਸਖ਼ਤ ਚਿਤਾਵਨੀ ਵਜੋਂ ਲਾਏ ਹਨ। ਇਹ ਸੀਸੀਟੀਵੀ ਨਿਗਰਾਨੀ ਦੇ ਮਹੱਤਵ ਨੂੰ ਵੀ ਉਜਾਗਰ ਕਰਦੀ ਹੈ, ਜਿਸ ਨੂੰ ਬਹੁਤ ਸਾਰੇ ਮਹਾਨਗਰਾਂ ਦੁਆਰਾ ਅਪਣਾਇਆ ਗਿਆ ਹੈ, ਤਾਂ ਜੋ ਟ੍ਰੈਫ਼ਿਕ ਦੀ ਸਥਿਤੀ ਉਤੇ ਨਜ਼ਰ ਰੱਖੀ ਜਾ ਸਕੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਸੜਕਾਂ ’ਤੇ ਟ੍ਰੈਫ਼ਿਕ ਅਧਿਕਾਰੀਆਂ ਦੀ ਗੈਰ-ਮੌਜੂਦਗੀ ‘ਚ ਵੀ ਡਿਜੀਟਲ ਸਾਧਨਾਂ ਰਾਹੀਂ ਜੁਰਮਾਨੇ ਕੀਤੇ ਜਾ ਸਕਣ।
ਇਸ ਤੋਂ ਇਲਾਵਾ ਦੋਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮੇਟ ਪਹਿਨਣਾ ਚਾਹੀਦਾ ਹੈ। ਕਿਉਂਕਿ ਇਹ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿਚ ਸਵਾਰੀਆਂ ਨੂੰ ਜਾਨਲੇਵਾ ਸੱਟਾਂ ਤੋਂ ਬਚਾਉਣ ਲਈ ਇੱਕ ਮਹੱਤਵਪੂਰਨ ਸਾਧਨ ਹੈ।
ਇਹ ਵੀ ਪੜੋ:Indian men's Hockey team : ਹੁਣ ਤੋਂ ਹਰ ਅਭਿਆਸ ਸੈਸ਼ਨ ਜ਼ਰੂਰੀ, ਹਾਕੀ ਕਪਤਾਨ ਨੇ ਕਿਹਾ ਓਲੰਪਿਕ ਦੇ 100 ਦਿਨ ਬਾਕੀ
(For more news apart from traffic police issued challan 1.36 lakhs woman riding scooter In Bangalore News in Punjabi, stay tuned to Rozana Spokesman)