
ਪੱਤਰਕਾਰ ਅਤੇ ਸਮਾਜਿਕ ਵਰਕਰ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕਿਹਾ ਕਿ ਪਰਸ਼ੂਰਾਮ ....
ਬੰਗਲੁਰੂ : ਪੱਤਰਕਾਰ ਅਤੇ ਸਮਾਜਿਕ ਵਰਕਰ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕਿਹਾ ਕਿ ਪਰਸ਼ੂਰਾਮ ਵਾਘਮਾਰੇ ਨੇ ਗੌਰੀ ਦੀ ਹੱਤਿਆ ਨੂੰ ਅੰਜ਼ਾਮ ਦਿਤਾ ਸੀ। ਪਰਸ਼ੂਰਾਮ ਵਾਘਮਾਰੇ ਗੌਰੀ ਲੰਕੇਸ਼ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਛੇ ਸ਼ੱਕੀਆਂ ਵਿਚੋਂ ਇਕ ਹੈ। ਐਸਆਈਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਗੌਰੀ ਅਤੇ ਤਰਕਵਾਦੀ ਅਤੇ ਅੰਧਵਿਸ਼ਵਾਸ ਵਿਰੋਧੀ ਗੋਵਿੰਦ ਪਨਸਾਰੇ ਅਤੇ ਐਮ ਐਮ ਕਲਬੁਰਗੀ ਨੂੰ ਗੋਲੀ ਮਾਰਨ ਲਈ ਇਕ ਹੀ ਹਥਿਆਰ ਦੀ ਵਰਤੋਂ ਕੀਤੀ ਗਈ।
parashuram waghmareਨਾਮ ਨਾ ਦੱਸਣ ਦੀ ਸ਼ਰਤ 'ਤੇ ਐਸਆਈਟੀ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਵਾਘਮਾਰੇ ਨੇ ਗੌਰੀ ਨੂੰ ਗੋਲੀ ਮਾਰੀ ਅਤੇ ਫੋਰੈਂਸਿਕ ਜਾਂਚ ਤੋਂ ਪੁਸ਼ਟੀ ਹੁੰਦੀ ਹੈ ਕਿ ਤਰਕਵਾਦੀ ਗੋਵਿੰਦ ਪਨਸਾਰੇ, ਐਮ ਐਮ ਕੁਲਬੁਰਗੀ ਅਤੇ ਗੌਰੀ ਦੀ ਹੱਤਿਆ ਇਕ ਹੀ ਹਥਿਆਰ ਨਾਲ ਕੀਤੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਘਮਾਰੇ ਨੇ ਐਸਆਈਟੀ ਦੇ ਸਾਹਮਣੇ ਦਾਅਵਾ ਕੀਤਾ ਕਿ ਜਦੋਂ 5 ਸਤੰਬਰ 2017 ਨੂੰ ਬੰਗਲੁਰੂ ਦੇ ਆਰਆਰ ਨਗਰ ਸਥਿਤ ਘਰ ਦੇ ਸਾਹਮਣੇ ਗੌਰੀ 'ਤੇ ਇਕ ਤੋਂ ਬਾਅਦ ਇਕ ਚਾਰ ਗੋਲੀਆਂ ਦਾਗ਼ੀਆਂ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਦੀ ਹੱਤਿਆ ਕਰ ਰਿਹਾ ਹੈ। ਐਸਆਈਟੀ ਦੇ ਸਾਹਮਣੇ ਵਾਘਮਾਰੇ ਨੇ ਕਿਹਾ ਕਿ ਮੈਨੂੰ ਮਈ 2017 ਵਿਚ ਕਿਹਾ ਗਿਆ ਸੀ ਕਿ ਅਪਣੇ ਧਰਮ ਨੂੰ ਬਚਾਉਣ ਲਈ ਮੈਨੂੰ ਕਿਸੇ ਦੀ ਹੱਤਿਆ ਕਰਨੀ ਹੋਵੇਗੀ।
karnataka policeਇਸ ਤੋਂ ਬਾਅਦ ਮੈਂ ਤਿਆਰ ਹੋ ਗਿਆ ਸੀ। ਮੈਂ ਉਦੋਂ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਪਰ ਹੁਣ ਮੈਂ ਸੋਚਦਾ ਹਾਂ ਕਿ ਮੈਨੂੰ ਇਕ ਔਰਤ ਨੂੰ ਨਹੀਂ ਮਾਰਨਾ ਚਾਹੀਦਾ ਸੀ। ਅਧਿਕਾਰੀ ਨੇ ਦਸਿਆ ਕਿ ਹਿੰਦੁ ਦੱਖਣਪੱਥੀ ਸਮੂਹਾਂ ਦੇ ਲੋਕਾਂ ਨੂੰ ਸ਼ਾਮਲ ਕਰ ਕੇ ਬਣਾਏ ਗਏ ਇਸ ਸੰਗਠਨ ਵਿਚ 60 ਮੈਂਬਰ ਹਨ ਜੋ ਘੱਟ ਤੋਂ ਘੱਟ ਪੰਜ ਰਾਜਾਂ ਵਿਚ ਫੈਲੇ ਹੋਏ ਹਨ ਪਰ ਇਸ ਸੰਗਠਨ ਦਾ ਕੋਈ ਨਾਮ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਸਾਨੂੰ ਪਤਾ ਚੱਲਿਆ ਹੈ ਕਿ ਇਸ ਗਿਰੋਹ ਦਾ ਮੱਧ ਪ੍ਰਦੇਸ਼, ਗੁਜਰਾਤ, ਮਹਾਰਸ਼ਟਰ, ਗੋਆ ਅਤੇ ਕਰਨਾਟਕ ਵਿਚ ਨੈੱਟਵਰਕ ਹੈ। ਅਸੀਂ ਅਜੇ ਤਕ ਉਤਰਪ ਪ੍ਰਦੇਸ਼ ਨਾਲ ਸਬੰਧ ਹੋਣ ਦਾ ਪਤਾ ਨਹੀਂ ਲਗਾ ਸਕੇ ਹਾਂ।
karnataka policeਉਨ੍ਹਾਂ ਕਿਹਾ ਕਿ ਭਲੇ ਹੀ ਇਸ ਗਿਰੋਹ ਨੇ ਮਹਾਰਾਸ਼ਟਰ ਦੇ ਹਿੰਦੂ ਜਾਗ੍ਰਿਤੀ ਕਮੈੀ ਅਤੇ ਸਨਾਤਨ ਸੰਸਥਾ ਵਰਗੇ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਦੇ ਲੋਕਾਂ ਦੀ ਭਰਤੀ ਕੀਤੀ ਪਰ ਅਜਿਹਾ ਜ਼ਰੂਰੀ ਨਹੀਂ ਇਹ ਸੰਸਥਾਵਾਂ ਸਿੱਧੇ ਤੌਰ 'ਤੇ ਹੱਤਿਆ ਵਿਚ ਸ਼ਾਮਲ ਹੋਣ। ਦੋਹੇ ਹੀ ਸੰਗਠਨਾਂ ਨੇ ਇਨ੍ਹਾਂ ਤਿੰਨਾਂ ਦੀ ਹੱਤਿਆ ਵਿਚ ਕਿਸੇ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਸੁਜੀਤ ਕੁਮਾਰ ਉਰਫ਼ ਪ੍ਰਵੀਨ ਗਿਰੋਹ ਦੇ ਲਈ ਲੋਕਾਂ ਦੀ ਭਰਤੀ ਕਰਦਾ ਸੀ ਅਤੇ ਉਸੇ ਤੋਂ ਪੁੱਛਗਿਛ ਦੌਰਾਨ ਇਸ ਨੈੱਟਵਰਕ ਦਾ ਪਰਦਾਫਾਸ਼ ਹੋਇਆ।
parashuram waghmareਉਨ੍ਹਾਂ ਦਸਿਆ ਕਿ ਐਸਆਈਟੀ ਨੂੰ ਸ਼ੱਕ ਸੀ ਕਿ ਗੌਰੀ ਦੀ ਹੱਤਿਆ ਦੌਰਾਨ ਤਿੰਨ ਹੋਰ ਲੋਕ ਉਥੇ ਮੌਜੂਦ ਸਨ। ਉਨ੍ਹਾਂ ਦਸਿਆ ਕਿ ਇਹ ਗਿਰੋਹ ਵੱਡੀ ਚੌਕਸੀ ਨਾਲ ਅਪਣੇ ਕੰਮਾਂ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਸ ਦੀ ਯੋਜਨਾ ਬਣਾਉਂਦਾ ਸੀ। ਇਹ ਗਿਰੋਹ ਜਾਸੂਸੀ ਕਰਨਾ, ਨਿਸ਼ਾਨੇ 'ਤੇ ਲਏ ਲੋਕਾਂ ਦੀਆਂ ਕਮਜ਼ੋਰੀਆਂ ਪਹਿਚਾਣਨਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਵਿਚ ਛੇ ਮਹੀਨੇ ਤੋਂ ਸਾਲ ਭਰ ਤਕ ਦਾ ਸਮਾਂ ਲੈਂਦਾ ਸੀ।
gauri lankeshਉਨ੍ਹਾਂ ਕਿਹਾ ਕਿ ਇਹ ਗਿਰੋਹ ਕੰਨੜ ਲੇਖਕ ਪ੍ਰੋਫੈਸਰ ਐਸ ਭਗਵਾਨ ਦੀ ਹੱਤਿਆ ਦੇ ਲਗਭਗ ਆਖ਼ਰੀ ਪੜਾਅ ਵਿਚ ਹੀ ਸੀ ਜਦੋਂ ਅਸੀਂ ਇਨ੍ਹਾਂ ਨੂੰ ਫੜ ਲਿਆ। ਕਰਨਾਟਕ ਪੁਲਿਸ ਨੇ ਹਾਲ ਹੀ ਵਿਚ ਭਗਵਾਨ ਦੀ ਹੱਤਿਆ ਦੀ ਸਾਜਿਸ਼ ਦਾ ਖ਼ੁਲਾਸਾ ਕੀਤਾ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੀ ਗੌਰੀ ਲੰਕੇਸ਼ ਦੀ ਹਤਿਆ ਵਿਚ ਇਨ੍ਹਾਂ ਦੀ ਸ਼ਮੂਲੀਅਤ ਦਾ ਸ਼ੱਕ ਹੋਇਆ।