ਦੇਸ਼ ਵਿਚ 2018 ਵਿਚ ਆਨਲਾਇਨ ਵੀਡੀਓ ਦੇਖਣ ਵਿਚ ਪੰਜ ਗੁਣਾ ਹੋਇਆ ਵਾਧਾ
Published : Jul 17, 2018, 6:01 pm IST
Updated : Jul 17, 2018, 6:01 pm IST
SHARE ARTICLE
Online videos watch time increased in India
Online videos watch time increased in India

ਸਾਲ 2018 ਵਿਚ ਦੇਸ਼ ਵਿਚ ਆਨਲਾਈਨ ਵੀਡੀਓ ਦੇਖਣ ਵਿਚ ਲਗਭਗ ਪੰਜ ਗੁਣਾ ਵਾਧਾ ਹੋਇਆ ਹੈ।

ਨਵੀਂ ਦਿੱਲੀ, ਸਾਲ 2018 ਵਿਚ ਦੇਸ਼ ਵਿਚ ਆਨਲਾਈਨ ਵੀਡੀਓ ਦੇਖਣ ਵਿਚ ਲਗਭਗ ਪੰਜ ਗੁਣਾ ਵਾਧਾ ਹੋਇਆ ਹੈ। ਰਿਪੋਰਟ ਦੇ ਮੁਤਾਬਕ, ਇਨ੍ਹਾਂ ਅੰਕੜਿਆਂ ਵਿਚ 96 ਫੀਸਦੀ ਵੀਡੀਓ ਲੰਮੇ ਸਮੇਂ ਤੱਕ ਦੇਖੇ ਜਾਣ ਵਾਲੇ ਹਨ। ਸਰਵੇਖਣ ਦੇ ਮੁਤਾਬਕ ਆਨਲਾਇਨ ਵੀਡੀਓ ਪਲੇਟਫਾਰਮ ਹਾਟਸਟਾਰਸ ਦੀ 'ਇੰਡੀਆ ਵਾਚ ਰਿਪੋਰਟ' ਦੇ ਅਨੁਸਾਰ ਇੰਟਰਨੈਟ ਦੀਆਂ ਦਰਾਂ ਦਾ ਸਸਤਾ ਹੋਣ ਨਾਲ ਪਿਛਲੇ ਇੱਕ ਸਾਲ ਵਿਚ ਛੋਟੇ ਸ਼ਹਿਰਾਂ ਵਿਚ ਆਨਲਾਇਨ ਵੀਡੀਓ ਦੇਖੇ ਜਾਣ ਵਿਚ ਵਾਧਾ ਹੋਇਆ ਹੈ।

Online videos watch time increased in India Online videos watch time increased in India ਹਾਲਾਂਕਿ ਵੱਡੇ ਸ਼ਹਿਰਾਂ ਵਾਲੇ ਵੀ ਇਸ ਤਬਦੀਲੀ ਦਾ ਹਿੱਸਾ ਹਨ, ਪਰ ਜ਼ਿਆਦਾਤਰ ਲੋਕ ਛੋਟੇ ਸ਼ਹਿਰਾਂ ਵਾਲੇ ਹਨ ਜਿਨ੍ਹਾਂ ਦੇ ਆਨਲਾਇਨ ਵੀਡੀਓ ਦੇਖਣ ਵਿਚ ਵਾਧਾ ਹੋਇਆ ਹੈ। ਰਿਪੋਰਟ ਦੇ ਮੁਤਾਬਕ, ਇਹ ਭਾਰਤ ਵਿਚ ਇੱਕ ਮਹੱਤਵਪੂਰਣ ਬਦਲਾਅ ਨੂੰ ਦਰਸਾਉਂਦਾ ਹੈ। ਜਿੱਥੇ ਸ਼ੁਰੂਆਤੀ ਸਾਲਾਂ ਵਿਚ ਇੰਟਰਨੈਟ ਦੀਆਂ ਮਹਿੰਗੀਆਂ ਕੀਮਤਾਂ ਦੇ ਕਾਰਨ ਖਪਤਕਾਰ ਛੋਟੀ ਮਿਆਦ ਦੇ ਵੀਡੀਓ ਨੂੰ ਹੀ ਆਨਲਾਇਨ ਦੇਖਦੇ ਸਨ ਅਤੇ ਹੁਣ ਵੱਡੇ ਵੀਡੀਓ ਵੀ ਦੇਖੇ ਜਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੁਣ ਵੇਬਸਾਈਟ ਦੇ ਮੁਕਾਬਲੇ ਲੋਕ ਮੋਬਾਇਲ ਉੱਤੇ ਹੀ ਵੀਡੀਓ ਦੇਖਣਾ ਜ਼ਿਆਦਾ ਪਸੰਦ ਕਰ ਰਹੇ ਹਨ। 

Online videos watch time increased in India Online videos watch time increased in Indiaਵੀਡੀਓ ਦੇਖਣ ਦੇ ਕੁਲ ਸਮੇਂ ਵਿਚੋਂ 90 ਫੀਸਦੀ ਤੋਂ ਜ਼ਿਆਦਾ ਸਮਾਂ ਲੋਕਾਂ ਨੇ ਮੋਬਾਈਲ 'ਤੇ ਵੀਡੀਓ ਦੇਖਣ ਵਿਚ ਗੁਜ਼ਾਰਿਆ। ਇੱਕ ਔਸਤ ਖਪਤਕਾਰ ਦਾ ਮੋਬਾਈਲ ਉੱਤੇ ਵੀਡੀਓ ਦੇਖਣ ਦਾ ਸਮਾਂ ਵੀ ਵੇਬਸਾਈਟ ਦੀ ਤੁਲਨਾ ਵਿੱਚ ਢਾਈ ਗੁਣਾ ਜ਼ਿਆਦਾ ਹੋਇਆ ਹੈ। ਕਰੀਬ 35 ਕਰੋੜ ਫਾਲੋਅਰਸ ਦੀ ਗਿਣਤੀ ਵਾਲੇ ਹਾਟਸਟਾਰ ਨੇ ਪਾਇਆ ਕਿ ਉਸਦੇ ਪਲੇਟਫਾਰਮ ਉੱਤੇ ਆਨਲਾਇਨ ਵੀਡੀਓ ਦੇਖੇ ਜਾਣ ਦੇ ਸਮੇਂ ਦਾ 96 ਫੀਸਦੀ 20 ਮਿੰਟ ਤੋਂ ਜ਼ਿਆਦਾ ਲੰਮੇ ਵੀਡੀਓ ਨੂੰ ਦੇਖਣ ਵਿਚ ਖਰਚ ਕੀਤਾ ਗਿਆ।

Online videos watch time increased in India Online videos watch time increased in Indiaਆਨਲਾਇਨ ਵੀਡੀਓ ਦੇਖਣ ਦੇ ਸਮੇਂ ਵਿਚ ਇੱਕ ਲੱਖ ਨਾਲੋਂ ਦਸ ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਵਾਧਾ ਯਾਨੀ 4.3 ਗੁਣਾ ਦੇਖਿਆ ਗਿਆ ਹੈ। ਕੁੱਝ ਸ਼ਹਿਰਾਂ ਵਿਚ ਇਹ ਰਾਸ਼ਟਰੀ ਔਸਤ ਨਾਲੋਂ ਜ਼ਿਆਦਾ ਜਿਵੇਂ ਮੁਰਾਦਾਬਾਦ ਵਿਚ ਇਹ 22 ਗੁਣਾ, ਅਲਾਹਾਬਾਦ ਵਿਚ 13 ਗੁਣਾ, ਹੁਬਲੀ ਵਿਚ 12 ਗੁਣਾ ਅਤੇ ਸੋਨੀਪਤ ਵਿਚ 12 ਗੁਣਾ ਵਧਿਆ ਹੈ।

Online videos watch time increased in India Online videos watch time increased in Indiaਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਹੂਲਤ ਨੇ ਔਰਤਾਂ, ਖਾਸਕਰ ਛੋਟੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਔਰਤਾਂ ਲਈ ਵੀਡੀਓ ਦੇਖਣ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement