
ਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ 'ਤੇ ਕਸ਼ਮੀਰ ਘਾਟੀ ਵਿਚ ਸੰਵੇਦਨਸ਼ੀਲ ਥਾਵਾਂ 'ਤੇ...
ਸ੍ਰੀਨਗਰ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ 'ਤੇ ਕਸ਼ਮੀਰ ਘਾਟੀ ਵਿਚ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤ ਕਰ ਦਿਤੀ ਹੈ। ਵੱਖਵਾਦੀਆਂ ਵਲੋਂ ਬੁਲਾਈ ਗਈ ਹੜਤਾਲ ਦੇ ਮੱਦੇਨਜ਼ਰ ਅੇਤਵਾਰ ਨੂੰ ਇਕ ਦਿਨ ਦੇ ਲਈ ਅਮਰਨਾਥ ਯਾਤਰਾ ਮੁਲਤਵੀ ਕਰ ਦਿਤੀ ਗਈ ਹੈ। ਇਹਤਿਆਤ ਦੇ ਤੌਰ 'ਤੇ ਕਸ਼ਮੀਰ ਘਾਟੀ ਵਿਚ ਮੋਬਾਈਲ ਇੰਟਰਨੈੱਟ ਸੇਵਾ ਵੀ ਸਸਪੈਂਡ ਕਰ ਦਿਤੀ ਗਈ ਹੈ। ਹਾਲਾਂਕਿ ਬੀਐਸਐਨਐਲ ਦੀ ਬ੍ਰਾਡਬੈਂਡ ਸੇਵਾ 'ਤੇ ਕੋਈ ਰੋਕ ਨਹੀਂ ਹੈ।
Security Forcesਪੁਲਿਸ ਮੁਖੀ ਐਸਪੀ ਵੈਦ ਨੇ ਸ਼ਨੀਵਾਰ ਨੂੰ ਦਸਿਆ ਸੀ ਕਿ ਤੁਹਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਚੰਗੀ ਨਹੀਂ ਹੈ ਅਤੇ ਸਾਡਾ ਯਤਨ ਤੀਰਥ ਯਾਤਰੀਆ ਲਈ ਸੁਰੱਖਿਅਤ ਯਾਤਰਾ ਯਕੀਨੀ ਕਰਨਾ ਹੈ। ਉਨ੍ਹਾਂ ਐਤਵਾਰ ਦੀ ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਅਜਿਹੇ ਵਿਚ ਸਾਨੂੰ ਯਾਤਰਾ ਰੋਕਣੀ ਪਈ ਹੈ। ਸਾਡਾ ਕਰਤੱਵ ਤੀਰਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨਾ ਹੈ। ਉਹ ਸ਼ਨੀਵਾਰ ਨੂੰ ਕਠੂਆ ਗਏ ਅਤੇ ਦੇਸ਼ ਭਰ ਤੋਂ ਇਸ ਅਮਰਨਾਥ ਯਾਤਰਾ ਦੇ ਲਈ ਆ ਰਹੇ ਤੀਰਥ ਯਾਤਰੀਆਂ ਲਈ ਕੀਤੇ ਗਏ ਇੰਤਜ਼ਾਮਾਂ ਦੀ ਸਮੀਖਿਆ ਕੀਤੀ।
Security Forcesਇਕ ਪੁਲਿਸ ਬੁਲਾਰੇ ਨੇ ਦਸਿਆ ਕਿ ਪੁਲਿਸ ਮੁਖੀ ਨੇ ਹੋਰ ਸਥਾਨਾਂ ਦੇ ਨਾਲ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਦੇ ਲਈ ਦੁਆਰ ਸਮਝੇ ਜਾਣ ਵਾਲੇ ਲਖਨਪੁਰ ਰਿਸਪੈਸ਼ਨ ਸੈਂਟਰ 'ਤੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਵੈਦ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਮੇਰੀ ਤੀਰਥ ਯਾਤਰੀਆਂ ਨੂੰ ਅਪੀਲ ਹੈ ਕਿ ਉਨ੍ਹਾਂ ਨੂੰ ਘਾਟੀ ਦੀ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
Burhan Vaniਜੰਮੂ ਕਸ਼ਮੀਰ ਪੁਲਿਸ ਨੇ ਦਸਿਆ ਕਿ ਕੁਲਗਾਮ ਜ਼ਿਲ੍ਹੇ ਵਿਚ 3 ਆਮ ਨਾਗਰਿਕਾਂ ਦੀ ਮੌਤ ਦੇ ਮੱਦੇਨਜ਼ਰ ਸਮੁੱਚੀ ਕਸ਼ਮੀਰ ਘਾਟੀ ਇਲਾਕੇ ਵਿਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਤਿੰਨੇ ਆਮ ਨਾਗਰਿਕ ਸੁਰੱਖਿਆ ਬਲਾਂ ਅਤੇ ਪੱਥਰਬਾਜ਼ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਸੰਘਰਸ਼ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਬਲਾਂ ਦੀ ਫਾਈਰਿੰਗ ਵਿਚ ਮਾਰੇ ਗਏ ਸਨ।
Jammuਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ ਘਾਟੀ ਵਿਚ ਮੋਬਾਈਲ ਇੰਟਰਨੈਟ ਸੇਵਾ ਸਸਪੈਂਡ ਕਰ ਦਿਤੀ ਗਈ ਹੈ, ਹਾਲਾਂਕਿ ਬੀਐਸਐਨਐਲ ਲੈਂਡਲਾਈਨਾਂ 'ਤੇ ਬ੍ਰਾਡਬੈਂਡ ਸੇਵਾ ਕੰਮ ਕਰਦੀ ਰਹੇਗੀ। ਅਧਿਕਾਰੀ ਨੇ ਦਸਿਆ ਕਿ ਲਾਅ ਐਂਡ ਆਰਡਰ ਨੂੰ ਬਣਾਏ ਰੱਖਣ ਲਈ ਮੋਬਾਈਲ ਇੰਟਰਨੈਟ ਸਰਵਿਸ ਨੂੰ ਇਹਤਿਆਤ ਦੇ ਤੌਰ 'ਤੇ ਬੰਦ ਕੀਤਾ ਗਿਆ ਹੈ। ਅਤਿਵਾਦੀ ਬੁਰਹਾਨ ਵਾਨੀ ਦੀ ਦੂਜੀ ਬਰਸੀ ਦੇ ਮੱਦੇਨਜ਼ਰ ਕਸ਼ਮੀਰ ਘਾਟੀ ਦੇ ਕੁੱਝ ਇਲਾਕਿਆਂ ਵਿਚ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ।
Security Forces at Jammuਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਜ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਦੱਖਣੀ ਕਸ਼ਮੀਰ ਦੇ ਕੁੱਝ ਇਲਾਕਿਆਂ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ। ਇਥੋਂ ਦੀਆਂ ਇੰਟਰਨੈਟ ਸੇਵਾਵਾਂ ਵੀ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਘਾਟੀ ਵਿਚ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
Security Forces ਸੁਰੱਖਿਆ ਬਲਾਂ ਨੇ 8 ਜੁਲਾਈ 2016 ਨੂੰ ਤ੍ਰਾਲ ਦਾ ਰਹਿਣ ਵਾਲੇ ਵਾਨੀ ਨੂੰ ਦੱਖਣੀ ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇੇ ਦੇ ਕੋਕਰਨਾਗ ਇਲਾਕੇ ਵਿਚ ਮੁਠਭੇੜ ਦੌਰਾਨ ਮਾਰ ਗਿਰਾਇਆ ਸੀ। ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਘਾਟੀ ਵਿਚ ਅਤਿਵਾਦ ਦਾ ਪੋਸਟਰ ਬੋਆਏ ਸੀ। ਉਸ ਦੀ ਮੌਤ ਤੋਂ ਬਾਅਦ ਘਾਟੀ ਵਿਚ ਜਗ੍ਹਾ ਜਗ੍ਹਾ ਹਿੰਸਕ ਪ੍ਰਦਰਸ਼ਨ ਹੋਏ ਸਨ ਅਤੇ ਲੰਬੇ ਸਮੇਂ ਤਕ ਕਰਫਿਊ ਲਗਾਉਣਾ ਪਿਆ ਸੀ।