
ਪੀਐਮ ਮੋਦੀ, ਆਰਐਸਐਸ ਮੁਖੀ ਤੇ ਯੋਗੀ ਆਦਿਤਿਆਨਾਥ ਕਰਨਗੇ ਸ਼ਿਰਕਤ
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਅਯੁੱਧਿਆ ਵਿਚ ਜਲਦ ਹੀ ਰਾਮ ਮੰਦਰ ਦਾ ਨਿਰਮਾਣ ਰਾਮ ਜਨਮਭੂਮੀ ਤੀਰਥ ਖੇਤਰ ਦੇ ਟਰੱਸਟ ਵੱਲੋਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਹਿਮਤੀ ਦੇ ਨਾਲ ਹੀ ਤਰੀਕ ਨੂੰ ਅੰਤਿਮ ਰੂਪ ਦੇਣ ਲਈ ਅਯੁੱਧਿਆ ਵਿਚ ਬੈਠਕ ਹੋਈ। ਟਰੱਸਟ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਭੇਜਣ ਦੀ ਪੁਸ਼ਟੀ ਕੀਤੀ।
Ram Mandir
ਇਸ ਦੀ ਸੰਭਾਵਨਾ ਹੈ ਕਿ ਕੱਲ਼ ਦੀ ਬੈਠਕ ਵਿਚ ਮੰਦਰ ਨਿਰਮਾਣ ਦੀ ਸ਼ੁਰੂਆਤ ਦੀ ਤਰੀਕ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਰੀਕ ਤੈਅ ਕਰਨ ਨੂੰ ਲੈ ਕੇ ਹੋਣ ਵਾਲੀ ਬੈਠਕ ਵਿਚ ਕੱਲ਼ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨ੍ਰਪਿੰਦਰ ਮਿਸ਼ਰਾ ਵੀ ਹਾਜ਼ਰ ਹੋਣਗੇ। ਬੈਠਕ ਵਿਚ ਸਾਰਿਆਂ ਨੂੰ ਨਿਰਮਾਣ ਦੀ ਤਰੀਕ ਸਬੰਧੀ ਜਾਣੂ ਕਰਵਾਇਆ ਜਾਵੇਗਾ।
Ram Mandir
ਇਹ ਵੀ ਸੰਭਾਵਨਾ ਹੈ ਕਿ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਆਸਐਸਐਸ ਦੇ ਮੁਖੀ ਮੋਹਨ ਭਾਗਵਤ ਵੀ ਮੌਕੇ ‘ਤੇ ਮੌਜੂਦ ਰਹਿਣਗੇ। ਸੂਤਰਾਂ ਅਨੁਸਾਰ ਰਾਮ ਜਨਮਭੂਮੀ ‘ਤੇ ਨਿਰਮਾਣ ਅਗਸਤ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
Yogi-Modi
ਸੂਤਰਾਂ ਅਨੁਸਾਰ ਮੰਦਰ ਨਿਰਮਾਣ ਸਮਾਰੋਹ ਨੂੰ ਕਈ ਮੰਤਰੀਆਂ, ਮੁੱਖ ਮੰਤਰੀਆਂ ਅਤੇ ਹੋਰ ਕਈ ਖ਼ਾਸ ਸ਼ਖਸੀਅਤਾਂ ਦੇ ਨਾਲ ਮਨਾਇਆ ਜਾਣਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਸੂਚੀ ਵਿਚ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐਸਐਸ ਮੁਖੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਲ-ਨਾਲ ਕੁਝ ਮੰਤਰੀਆਂ ਅਤੇ ਖੇਤਰ ਦੇ ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।