
ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਦੇ ਦਿੱਗਜ ਨੇਤਾ ਜਸਵੰਤ ਸਿੰਘ ਦੇ ਵਿਧਾਇਕ ਬੇਟੇ ਮਾਨਵੇਂਦਰ ਸਿੰਘ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ...
ਨਵੀਂ ਦਿੱਲੀ : (ਭਾਸ਼ਾ) ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਦੇ ਦਿੱਗਜ ਨੇਤਾ ਜਸਵੰਤ ਸਿੰਘ ਦੇ ਵਿਧਾਇਕ ਬੇਟੇ ਮਾਨਵੇਂਦਰ ਸਿੰਘ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਪਾਰਟੀ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਸਚਿਨ ਪਾਇਲਟ ਵੀ ਮੌਜੂਦ ਸਨ। ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਤੋਂ ਪਾਰਟੀ ਨੂੰ ਰਾਜਪੂਤ ਵੋਟ ਦਾ ਫਾਇਦਾ ਹੋਵੇਗਾ ਅਤੇ ਹਾਲ ਹੀ 'ਚ ਹੋਣ ਵਾਲੇ ਵਿਧਾਨਸਭਾ ਚੋਣ 'ਚ ਇਹ ਕਾਫ਼ੀ ਮਹੱਤਵਪੂਰਣ ਰਹਿਣ ਵਾਲਾ ਹੈ। ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਮਾਨਵੇਂਦਰ ਸਿੰਘ ਨੇ ਕਿਹਾ ਕਿ ਮੈਂ ਸਵੇਰੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ
Jaswant Singh's son Manvendra to join Congress
ਉਨ੍ਹਾਂ ਨੇ ਪਾਰਟੀ ਵਿਚ ਮੇਰਾ ਸਵਾਗਤ ਕੀਤਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਸਮਰਥਕ ਅੱਗੇ ਵੀ ਸਮਰਥਨ ਕਰਨਾ ਜਾਰੀ ਰੱਖਾਂਗੇ। ਰਾਜਸਥਾਨ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਇਸ ਦੌਰਾਨ ਮੁੱਖ ਮੰਤਰੀ ਵਸੁੰਧਰਾ ਰਾਜੇ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀਜੇਪੀ ਅਤੇ ਰਾਜੇ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਉਂ ਦਹਾਕਿਆਂ ਤੋਂ ਕੰਮ ਕਰ ਰਹੇ ਲੋਕਾਂ ਨੂੰ ਘੁਟਨ ਮਹਿਸੂਸ ਹੋ ਰਹੀ ਹੈ। ਧਨਸ਼ਿਆਮ ਤ੍ਰਿਪਾਠੀ ਪਾਰਟੀ ਤੋਂ ਵੱਖ ਹੋ ਗਏ ਅਤੇ ਮਾਨਵੇਂਦਰ ਜੀ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ। ਪਾਇਲਟ ਨੇ ਕਿਹਾ ਕਿ ਪਾਰਟੀ ਦੇ ਨੇਤਾਵਾਂ ਦਾ ਇਹ ਹਾਲ ਹੈ ਤਾਂ ਜਨਤਾ ਦੀ ਕੀ ਹਾਲਤ ਹੋਵੇਗੀ।
ਇਹ ਸਮਝਿਆ ਜਾ ਸਕਦਾ ਹੈ। ਮਾਨਵੇਂਦਰ ਨੇ 2013 ਦਾ ਵਿਧਾਨਸਭਾ ਚੋਣ ਬੀਜੇਪੀ ਦੇ ਟਿਕਟ 'ਤੇ ਬਾਡ਼ਮੇਰ ਦੀ ਸ਼ਿਵ ਵਿਧਾਨਸਭਾ ਸੀਟ ਤੋਂ ਲੜਿਆ ਅਤੇ ਜਿੱਤੀਆ ਸੀ। ਮਾਨਵੇਂਦਰ ਨੇ ਪਿਛਲੇ ਹੀ ਮਹੀਨੇ ਬਾਡ਼ਮੇਰ ਵਿਚ ਸਵਾਭਿਮਾਨ ਰੈਲੀ ਕੀਤੀ ਅਤੇ ਕਮਲ ਦਾ ਫੁੱਲ, ਵੱਡੀ ਭੁੱਲ ਕਹਿੰਦੇ ਹੋਏ ਬੀਜੇਪੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਬੀਜੇਪੀ ਦੇ ਮੁਤਾਬਕ ਇਹ ਮਾਨਵੇਂਦਰ ਸਿੰਘ ਦਾ ਰਾਜਨੀਤਿਕ ਤੌਰ 'ਤੇ ਗਲਤ ਫੈਸਲਾ ਹੈ ਅਤੇ ਇਸ ਤੋਂ ਕੋਈ ਪ੍ਰਭਾਵ ਨਹੀਂ ਪਵੇਗਾ।
Jaswant Singh's son Manvendra to join Congress
ਕਾਂਗਰਸ ਨੇਤਾ ਨੇ ਕਿਹਾ ਕਿ ਬੀਜੇਪੀ ਛੱਡ ਕੇ ਜਾਣ ਵਾਲਿਆਂ ਦੀ ਲੰਮੀ ਸੂਚੀ ਹੈ ਅਤੇ ਪਾਰਟੀ ਨੂੰ ਸਵੈਮੰਥਨ ਕਰਨਾ ਚਾਹੀਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ। ਅਸੀਂ ਮਾਨਵੇਂਦਰ ਸਿੰਘ ਦਾ ਸਵਾਗਤ ਕਰ ਰਹੇ ਹਾਂ ਅਤੇ ਇਸ ਤੋਂ ਕਾਂਗਰਸ ਹੋਰ ਮਜਬੂਤ ਹੋਵੇਗੀ। ਪਾਇਲਟ ਨੇ ਇਹ ਵੀ ਕਿਹਾ ਕਿ ਪਾਰਟੀ ਸੁਨਿਸ਼ਚਿਤ ਕਰੇਗੀ ਕਿ ਅਗਲੀ ਵਿਧਾਨਸਭਾ ਚੋਣ ਵਿਚ ਉਨ੍ਹਾਂ ਦੀ ਸਰਗਰਮ ਹਿਸੇਦਾਰੀ ਹੈ।