
ਭਾਰਤ ਅਤੇ ਸ਼੍ਰੀਲੰਕਾ ਦੇ ਰਿਸ਼ਤਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਖਟਾਈ ਆਈ ਹੈ। ਪਰ ਹੁਣ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਨਵਾਂ ਬਿਆਨ ਬਹੁਤ ਵਿਵਾਦ ਪੈਦਾ ਕਰ...
ਨਵੀਂ ਦਿੱਲੀ (ਭਾਸ਼ਾ) : ਭਾਰਤ ਅਤੇ ਸ਼੍ਰੀਲੰਕਾ ਦੇ ਰਿਸ਼ਤਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਖਟਾਈ ਆਈ ਹੈ। ਪਰ ਹੁਣ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਨਵਾਂ ਬਿਆਨ ਬਹੁਤ ਵਿਵਾਦ ਪੈਦਾ ਕਰ ਸਕਦਾ ਹੈ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਭਾਰਤੀ ਖ਼ੂਫ਼ੀਆ ਏਜੰਸੀ ਉਤੇ ਉਨ੍ਹਾਂ ਦੇ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਕੈਬੀਨਟ ਦੀ ਬੈਠਕ ਦੇ ਦੌਰਾਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਭਾਰਤੀ ਖ਼ੂਫ਼ੀਆ ਏਜੰਸੀ ਉਤੇ ਇਹ ਇਲਜ਼ਾਮ ਲਗਾਇਆ ਸੀ।
Srisena & P.M Modiਜਾਣਕਾਰੀ ਦੇ ਅਨੁਸਾਰ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਮੰਗਲਵਾਰ ਨੂੰ ਹੋਈ ਕੈਬਨਿਟ ਦੀ ਬੈਠਕ ਵਿਚ ਭਾਰਤ ਦੀ ਖ਼ੂਫ਼ੀਆ ਏਜੰਸੀ ਉਤੇ ਸੰਗੀਨ ਦੋਸ਼ ਲਗਾਏ ਹਨ। ਉਨ੍ਹਾਂ ਨੇ ਇਸ ਦੇ ਨਾਲ ਇਹ ਵੀ ਜੋੜਿਆ ਹੈ ਕਿ ਸ਼ਾਇਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਪਰ ਭਾਰਤੀ ਖ਼ੂਫ਼ੀਆ ਏਜੰਸੀ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚ ਰਹੀ ਹੈ। ਹਾਲਾਂਕਿ, ਰਾਸ਼ਟਰਪਤੀ ਦੇ ਉੱਤਮ ਸਲਾਹਕਾਰ ਸ਼ਿਰਲ ਲਖਠਿਲਕਾ ਨੇ ਇਸ ਰਿਪੋਟ ਨੂੰ ਝੂਠਾ ਦੱਸਿਆ ਹੈ।
Sri Lanka's Presidentਉਨ੍ਹਾਂ ਨੇ ਕਿਹਾ ਕਿ ਮੀਡੀਆ ਨੇ ਸਿਰੀਸੇਨਾ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਦੱਸਿਆ ਹੈ ਅਤੇ ਇਸ ਸਬੰਧ ਵਿਚ ਰਾਸ਼ਟਰਪਤੀ ਦੇ ਦਫ਼ਤਰ ਵਲੋਂ ਛੇਤੀ ਬਿਆਨ ਜਾਰੀ ਕੀਤਾ ਜਾਵੇਗਾ। ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ਤੇ ਆਇਆ ਹੈ ਜਦੋਂ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦਿੱਲੀ ਦੀ ਯਾਤਰਾ ਉਤੇ ਭਾਰਤ ਅਉਣ ਵਾਲੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਦੀ ਖ਼ੂਫ਼ੀਆ ਏਜੰਸੀ ਉਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ।
ਰਾਸ਼ਟਰਪਤੀ ਸਿਰੀਸੇਨਾ ਤੋਂ ਪਹਿਲਾਂ ਵੀ ਸਾਲ 2015 ਵਿਚ ਚੋਣਾਂ ਵਿਚ ਹਾਰਨ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਭਾਰਤ ਦੀ ਖ਼ੂਫ਼ੀਆ ਏਜੰਸੀ ਉਤੇ ਚੋਣਾਂ ਵਿਚ ਹਰਾਉਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਸ਼੍ਰੀਲੰਕਾ ਦੇ ਨੇਤਾ ਦੁਆਰਾ ਭਾਰਤੀ ਖ਼ੁਫ਼ੀਆ ਏਜੰਸੀ ‘ਤੇ ਅਜਿਹੇ ਦੋਸ਼ ਲਗਾਏ ਗਏ ਹੋਣ। 2015 ਵਿਚ ਚੋਣਾਂ ਵਿਚ ਹਾਰਨ ਦੇ ਬਾਅਦ ਸਾਬਕਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਵੀ ਸ਼ਿਰੀਲੰਕਾ ਵਿਚ ਸੱਤਾ ਪਲਟਣ ਲਈ ਭਾਰਤੀ ਖ਼ੂਫ਼ੀਆ ਏਜੰਸੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।