
ਐਤਵਾਰ ਯਾਨੀ 12 ਅਗਸਤ ਨੂੰ ਲੰਡਨ ਦੇ ਟ੍ਰਾਫ਼ਲਗਰ ਸਕਵਾਇਰ ਵਿਚ ਅਮਰੀਕੀ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਵਲੋਂ ਕਰਵਾਏ ਜਾਣ ਵਾਲਾ ਖ਼ਾਲਿਸਤਾਨੀ ਪੱਖੀ...
ਲੰਡਨ : ਐਤਵਾਰ ਯਾਨੀ 12 ਅਗਸਤ ਨੂੰ ਲੰਡਨ ਦੇ ਟ੍ਰਾਫ਼ਲਗਰ ਸਕਵਾਇਰ ਵਿਚ ਅਮਰੀਕੀ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਵਲੋਂ ਕਰਵਾਏ ਜਾਣ ਵਾਲਾ ਖ਼ਾਲਿਸਤਾਨੀ ਪੱਖੀ 'ਰੈਫਰੈਂਡਮ-2020' ਸਬੰਧੀ ਸਮਾਗਮ ਇਸ ਵੇਲੇ ਕਾਫ਼ੀ ਚਰਚਾ ਵਿਚ ਆਇਆ ਹੋਇਆ ਹੈ। ਭਾਰਤ ਸਰਕਾਰ ਵਲੋਂ ਇਸ ਸਮਾਗਮ ਨੂੰ ਅਸਫ਼ਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖ਼ਾਸ ਤੌਰ 'ਤੇ ਪੰਜਾਬ ਵਿਚ ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮ ਹੈ। ਸੁਣਨ ਵਿਚ ਆ ਰਿਹਾ ਹੈ ਕਿ ਲੰਡਨ ਵਿਚ ਹੋਣ ਵਾਲੇ ਇਸ ਸਮਾਗਮ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੇੜੇ ਤੋਂ ਨਜ਼ਰ ਹੈ।
Khalistani Event Londonਭਾਵੇਂ ਕਿ ਭਾਰਤ ਨੇ ਇਸ ਸਮਾਗਮ ਨੂੰ ਰੱਦ ਕਰਵਾਉਣ ਲਈ ਇੰਗਲੈਂਡ ਸਰਕਾਰ ਕੋਲ ਕਈ ਵਾਰ ਅਪੀਲ ਕੀਤੀ ਹੈ, ਜਿਸ ਨੂੰ ਇੰਗਲੈਂਡ ਸਰਕਾਰ ਵਲੋਂ ਰੱਦ ਕਰ ਦਿਤਾ ਗਿਆ ਸੀ। ਇਸ ਦੇ ਬਾਵਜੂਦ ਭਾਰਤ ਵਲੋਂ ਇੰਗਲੈਂਡ ਨੂੰ ਇਹ ਕਿਹਾ ਗਿਆ ਸੀ ਕਿ ਜੇਕਰ ਇਸ ਸਮਾਗਮ ਵਿਚ ਭਾਰਤ ਨੂੰ ਲੈ ਕੇ ਕਿਸੇ ਗੰਭੀਰ ਮੁੱਦੇ 'ਤੇ ਫ਼ੈਸਲਾ ਲਿਆ ਜਾਂਦਾ ਹੈ ਤਾਂ ਇੰਗਲੈਂਡ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਜ਼ਰੂਰ ਧਿਆਨ ਵਿਚ ਰੱਖੇ। ਭਾਰਤ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਸ ਸਮਾਗਮ ਦੇ ਜੋ ਵੀ ਨਤੀਜੇ ਨਿਕਲਣਗੇ, ਉਨ੍ਹਾਂ ਦਾ ਜਾਂ ਉਸ ਵਲੋਂ ਕਿਸੇ ਵੀ ਸਮੇਂ ਕਰਵਾਈ ਜਾਣ ਵਾਲੀ ਕਿਸੇ ਰਾਇਸ਼ੁਮਾਰੀ ਦਾ ਕਿਤੇ ਕੋਈ ਅਸਰ ਨਹੀਂ ਪਵੇਗਾ ਅਤੇ ਨਾ ਹੀ ਕੋਈ ਉਸ ਨੂੰ ਮੰਨਣ ਲਈ ਪਾਬੰਦ ਹੋਵੇਗਾ।
Khalistani Event Londonਜਿਥੇ ਇਕ ਪਾਸੇ ਭਾਰਤ ਵਲੋਂ ਇਸ ਸਮਾਗਮ ਨੂੰ ਠੁੱਸ ਕਰਾਰ ਦਿਤਾ ਜਾ ਰਿਹਾ ਹੈ, ਉਥੇ ਹੀ ਇਸ ਸਮਾਗਮ ਨੂੰ ਕਰਵਾਉਣ ਵਾਲੀ ਸਿੱਖ ਜਥੇਬੰਦੀ ਦਾ ਕਹਿਣਾ ਹੈ ਕਿ ਉਸ ਦੇ ਸਮਾਗਮ ਨੂੰ ਕਾਫ਼ੀ ਹਮਾਇਤ ਮਿਲ ਰਹੀ ਹੈ। ਭਾਰਤੀ ਡਿਪਲੋਮੈਟਸ ਨੇ ਇੰਗਲੈਂਡ ਦੇ ਵਿਦੇਸ਼ ਦਫ਼ਤਰ ਨੂੰ ਬਹੁਤ ਸਪੱਸ਼ਟ ਸ਼ਬਦਾਂ ਵਿਚ ਸੂਚਿਤ ਕਰ ਦਿਤਾ ਸੀ ਕਿ ਇਹ ਸਮਾਰੋਹ ਇਕ ਵੱਖਵਾਦੀ ਗਤੀਵਿਧੀ ਹੈ, ਜਿਸ ਦਾ ਭਾਰਤ ਦੀ ਖੇਤਰੀ ਅਖੰਡਤਾ 'ਤੇ ਪੈ ਸਕਦਾ ਹੈ ਅਤੇ ਇਸ ਨਾਲ ਹਿੰਸਾ, ਵੱਖਵਾਦ ਤੇ ਨਫ਼ਰਤ ਨੂੰ ਬੜ੍ਹਾਵਾ ਮਿਲੇਗਾ। ਇਕ ਭਾਰਤੀ ਅਧਿਕਾਰੀ ਨੇ ਦਸਿਆ ਕਿ ਇੰਗਲੈਂਡ ਦੇ ਅਧਿਕਾਰੀਆਂ ਨੂੰ ਹੁਣ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਧਿਆਨ ਵਿਚ ਰੱਖ ਕੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ।
Khalistani Event Londonਉਨ੍ਹਾਂ ਤਕ ਸਾਰੀ ਅਸਲੀਅਤ ਲਿਖਤੀ ਰੂਪ ਵਿਚ ਤੇ ਨਿਜੀ ਮੁਲਾਕਾਤਾਂ ਰਾਹੀਂ ਬਹੁਤ ਮਜ਼ਬੂਤੀ ਨਾਲ ਪੁੱਜਦੀ ਕਰ ਦਿਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਇੰਗਲੈਂਡ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਵਾਰ-ਵਾਰ ਦਸਿਆ ਜਾ ਚੁੱਕਾ ਹੈ ਕਿ ਟ੍ਰਾਫ਼ਲਗਰ ਸਕਵਾਇਰ ਵਿਖੇ ਐਤਵਾਰ 12 ਅਗੱਸਤ ਨੂੰ 'ਰੈਫਰੈਂਡਮ-2020' ਦੇ ਨਾਂਅ 'ਤੇ ਜੋ ਕੁੱਝ ਵੀ ਹੋਵੇਗਾ, ਉਹ ਭਾਰਤ ਦੇ ਹਿੱਤ 'ਚ ਨਹੀਂ ਹੈ।ਬ੍ਰਿਟਿਸ਼ ਅਧਿਕਾਰੀ ਇਸ ਸਮਾਰੋਹ 'ਤੇ ਰੋਕ ਲਾਉਣ ਦੀ ਸੰਭਾਵਨਾ ਇਹ ਆਖ ਕੇ ਰੱਦ ਕਰ ਚੁੱਕੇ ਹਨ ਕਿ ਹਰੇਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ। ਉੱਧਰ 'ਸਿੱਖਸ ਫ਼ਾਰ ਜਸਟਿਸ' ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੇ ਐੱਮਪੀ ਮੈਟ ਵੈਸਟਰਨ ਤੇ ਸਾਬਕਾ ਐੱਮਪੀ ਜਾਰਜ ਗੈਲੋਵੇਅ ਨੇ ਉਸ ਦੇ ਸਮਾਰੋਹ ਨੂੰ ਆਪਣੀ ਹਮਾਇਤ ਦਿਤੀ ਹੈ।
Khalistani Event Londonਇਸ ਮੁੱਦੇ 'ਤੇ ਇੰਗਲੈਂਡ ਦੀਆਂ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਨਾਲ ਗੱਲ ਕੀਤੀ ਗਈ, ਉਨ੍ਹਾਂ ਸਭ ਨੇ ਇਸ ਮੁਹਿੰਮ ਨੂੰ ਇਕ ਅਖੌਤੀ ਮੁਹਿੰਮ ਦਸਿਆ। ਕੁੱਝ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਸਿਰਫ਼ ਵਿਸ਼ਵ ਭਰ ਵਿਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਭਾਰਤੀ ਅਧਿਕਾਰੀਆਂ ਵਲੋਂ ਸਿੱਖਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਵਲੋਂ ਸਿੱਖ ਹੋਮਲੈਂਡ ਦੀ ਮੰਗ ਕੀਤੀ ਜਾ ਰਹੀ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਜਦੋਂ ਤਕ ਕਿਸੇ ਸਰਕਾਰ ਵਲੋਂ ਅਜਿਹੀ ਕਿਸੇ ਰਾਇਸ਼ੁਮਾਰੀ ਨੂੰ ਮਾਨਤਾ ਨਹੀਂ ਮਿਲਦੀ, ਉਦੋਂ ਤਕ ਇਸ ਮੁਹਿੰਮ ਦੀ ਕੋਈ ਅਹਿਮੀਅਤ ਨਹੀਂ ਹੈ।