84 ਦੇ ਦੋਸ਼ੀ ਨੂੰ ਥੱਪੜ ਮਾਰਨ ਦਾ ਮੈਨੂੰ ਕੋਈ ਪਛਤਾਵਾ ਨਹੀਂ: ਸਿਰਸਾ
Published : Nov 17, 2018, 12:14 pm IST
Updated : Nov 17, 2018, 12:14 pm IST
SHARE ARTICLE
Talking to the media, Mr. Manjeet Singh GK, Bibi Cham Kaur, S. Manjinder Singh Sirsa
Talking to the media, Mr. Manjeet Singh GK, Bibi Cham Kaur, S. Manjinder Singh Sirsa

ਨਵੰਬਰ 1984 ਦੇ ਦੋਸ਼ੀਆਂ ਨੂੰ ਸੀਖਾਂ ਪਿਛੇ ਡੱਕਣ ਦੀ ਲੜਾਈ ਤੋੜ ਤੱਕ ਲੜਨ ਦਾ ਅਹਿਦ ਲੈਂਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ........

ਨਵੀਂ ਦਿੱਲੀ : ਨਵੰਬਰ 1984 ਦੇ ਦੋਸ਼ੀਆਂ ਨੂੰ ਸੀਖਾਂ ਪਿਛੇ ਡੱਕਣ ਦੀ ਲੜਾਈ ਤੋੜ ਤੱਕ ਲੜਨ ਦਾ ਅਹਿਦ ਲੈਂਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਅੱਜ 34 ਸਾਲ ਪਿਛੋਂ ਵੀ ਸਿੱਖਾਂ ਨੂੰ ਇਨਸਾਫ਼ ਲੈਣ ਤੋਂ ਰੋਕਣ ਲਈ ਕੋਝੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹ ਕਿਹਾ ਪਟਿਆਲਾ ਹਾਊਸ ਅਦਾਲਤੀ ਕਮਰੇ ਦੇ ਬਾਹਰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੂੰ ਚਿੜ੍ਹਾਉਣ ਲਈ 84 ਦੁਹਰਾਉਣ ਦੀਆਂ ਧਮਕੀਆਂ ਦੇਣਾ ਨਿਖੇਧੀ ਯੋਗ ਹੈ।

ਉਨਾਂ੍ਹ ਕਿਹਾ ਅਦਾਲਤ ਵਲੋਂ 84 ਕਤਲੇਆਮ ਵਿਚ ਦੋ ਜਣਿਆਂ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ  ਨੂੰ ਦੋਸ਼ੀ ਐਲਾਨ ਦਿਤਾ ਗਿਆ  ਹੈ, ਪਰ ਆਪ ਵਿਧਾਇਕ ਕਰਨਲ ਦੇਵੇਂਦਰ ਸਹਿਰਾਵਤ ਵਲੋਂ ਦਿਤੇ ਬਿਆਨ ਕਿ ਦੋਸ਼ੀਆਂ ਨੂੰ ਗਲਤ ਫਸਾਇਆ ਗਿਆ ਹੈ,  ਨਾਲ ਕੇਜਰੀਵਾਲ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਕੇਜਰੀਵਾਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਵਿਧਾਇਕ ਸਹਿਰਾਵਤ ਨੇ ਜਾਤ ਦਾ ਪੱਤ ਖੇਡ ਕੇ, ਕਾਤਲਾਂ ਦੀ ਪੁਸ਼ਤਪਨਾਹੀ ਕਿਉਂ ਕੀਤੀ? ਉਨ੍ਹਾਂ ਅਦਾਲਤੀ ਕਮਰੇ ਤੋਂ ਬਾਹਰ ਮਾਹੌਲ ਖ਼ਰਾਬ ਕਰਨ ਲਈ ਕਾਂਗਰਸੀ ਹਮਾਇਤੀਆਂ ਨੂੰ ਦੋਸ਼ੀ ਠਹਿਰਾਇਆ।

ਇਸ ਮੌਕੇ 84 ਦੀ ਚਸ਼ਮਦੀਦ ਗਵਾਹ ਬੀਬੀ ਚਾਮ ਕੌਰ ਵੀ ਹਾਜ਼ਰ ਸਨ, ਜਿਨ੍ਹਾਂ ਅੱਜ ਅਦਾਲਤ ਵਿਚ ਸੱਜਣ ਕੁਮਾਰ ਦੀ ਪਛਾਣ ਕੀਤੀ। ਸ.ਜੀ.ਕੇ. ਨੇ ਬੀਬੀ ਚਾਮ ਕੌਰ ਦੀ ਦਲੇਰੀ  ਦੀ ਵੀ ਸਿਫ਼ਤ ਕੀਤੀ ਤੇ ਕਿਹਾ ਉਨਾਂ੍ਹ ਧਮਕੀਆਂ ਤੇ ਵਕੀਲਾਂ ਦੀ ਫ਼ੌਜ ਦੀ ਪਰਵਾਹ ਨਾ ਕਰਦੇ ਹੋਏ ਸੱਜਣ ਕੁਮਾਰ ਨੂੰ ਅਦਾਲਤ ਵਿਚ ਪਛਾਣਿਆ ਹੈ ਕਿ ਉਹ 84 ਭੂਤਰੀਆਂ ਭੀੜਾਂ ਦੀ ਅਗਵਾਈ ਕਰ ਰਿਹਾ ਸੀ। ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ ਕਲ ਜਦ ਮੈਨੂੰ 1984 ਭੁਲਣ ਬਾਰੇ ਵਿਅੰਗ ਕੀਤਾ ਗਿਆ ਤਾਂ ਮੈਂ ਗੁੱਸੇ ਵਿਚ ਆ ਕੇ, ਦੋਸ਼ੀ ਯਸ਼ਪਾਲ ਨੂੰ ਥੱਪੜ ਜੜ੍ਹ ਦਿਤਾ।

ਜੇ 8 ਹਜ਼ਾਰ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਨੂੰ ਕੋਈ ਪਛਤਾਵਾ ਨਹੀਂ ਤਾਂ ਮੈਨੂੰ ਇਕ ਥੱਪੜ ਜੜ੍ਹਨ ਦਾ ਵੀ ਕੋਈ ਪਛਤਾਵਾ ਨਹੀਂ।'' ਸ.ਸਿਰਸਾ ਨੇ ਕਿਹਾ ਇਹ ਸਮੁੱਚੀ ਕੌਮ ਦੀ ਲੜਾਈ ਹੈ, ਪਰ ਐਡਵੋਕੇਟ ਐਚ.ਐਸ.ਫ਼ੂਲਕਾ ਉਲਟ ਸਟੈਂਡ ਲੈ ਰਹੇ ਹਨ, ਉਹੀ ਬੋਲੀ ਬੋਲ ਰਹੇ ਹਨ, ਜੋ ਆਪ ਵਿਧਾਇਕ ਦੇਵੇਂਦਰ ਸਹਿਰਾਵਤ ਬੋਲ ਰਹੇ ਹਨ। ਕੇਜਰੀਵਾਲ ਦੀ ਵੀ ਇਹੀ ਲੀਹ ਹੋਵੇਗੀ। ਹੈਰਾਨੀ ਹੈ ਕਿ ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਦੋਸ਼ੀ ਨਹੀ ਮੰਨ ਰਹੀ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸ.ਹਰਮਨਜੀਤ ਸਿੰਘ ਸਣੇ  ਕਮੇਟੀ ਮੈਂਬਰ ਸ.ਕੁਲਵੰਤ ਸਿੰਘ ਬਾਠ, ਸਰਵਜੀਤ ਸਿੰਘ ਵਿਰਕ ਆਦਿ ਹਾਜ਼ਰ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement