
ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ੁਕਰਵਾਰ ਨੂੰ ਸਵੇਰੇ 7 ਵਜੇ 437 ਸੀ, ਜਦਕਿ ਵੀਰਵਾਰ ਨੂੰ ਸ਼ਾਮ 4 ਵਜੇ ਇਹ 419 ਸੀ।
Delhi Pollution: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਸ਼ੁਕਰਵਾਰ ਨੂੰ 'ਗੰਭੀਰ' ਤੋਂ 'ਬਹੁਤ ਗੰਭੀਰ' ਸ਼੍ਰੇਣੀ ਵਿਚ ਪਹੁੰਚਣ ਦੀ ਕਗਾਰ ’ਤੇ ਹੈ। ਅਜਿਹੇ 'ਚ ਰਾਸ਼ਟਰੀ ਰਾਜਧਾਨੀ 'ਚ ਔਡ-ਈਵਨ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ੁਕਰਵਾਰ ਨੂੰ ਸਵੇਰੇ 7 ਵਜੇ 437 ਸੀ, ਜਦਕਿ ਵੀਰਵਾਰ ਨੂੰ ਸ਼ਾਮ 4 ਵਜੇ ਇਹ 419 ਸੀ।
ਰਾਸ਼ਟਰੀ ਰਾਜਧਾਨੀ ਦੀ 24 ਘੰਟੇ ਦੀ ਔਸਤ AQI ਬੁੱਧਵਾਰ ਨੂੰ 401, ਮੰਗਲਵਾਰ ਨੂੰ 397, ਸੋਮਵਾਰ ਨੂੰ 358, ਐਤਵਾਰ ਨੂੰ 218, ਸ਼ਨੀਵਾਰ ਨੂੰ 220 ਅਤੇ ਸ਼ੁੱਕਰਵਾਰ ਨੂੰ 279 ਸੀ। ਪਿਛਲੇ ਹਫਤੇ ਦੇ ਅੰਤ ਵਿਚ ਹਵਾ ਦੀ ਮੁਕਾਬਲਤਨ ਚੰਗੀ ਗੁਣਵੱਤਾ ਨੂੰ ਬਾਰਸ਼ ਦਾ ਕਾਰਨ ਮੰਨਿਆ ਜਾ ਸਕਦਾ ਹੈ। ਪਰ ਅਗਲੇ ਦਿਨਾਂ ਵਿਚ ਦੀਵਾਲੀ ਦੀ ਰਾਤ ਨੂੰ ਭਾਰੀ ਆਤਿਸ਼ਬਾਜ਼ੀ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ।
ਗਾਜ਼ੀਆਬਾਦ ਵਿਚ AQI 374, ਗੁਰੂਗ੍ਰਾਮ ਵਿਚ 404, ਗ੍ਰੇਟਰ ਨੋਇਡਾ ਵਿਚ 313, ਨੋਇਡਾ ਵਿਚ 366 ਅਤੇ ਫਰੀਦਾਬਾਦ ਵਿਚ AQI 415 ਦਰਜ ਕੀਤਾ ਗਿਆ। ਜ਼ੀਰੋ ਅਤੇ 50 ਦੇ ਵਿਚਕਾਰ AQI 'ਚੰਗਾ', 51 ਤੋਂ 100 'ਤਸੱਲੀਬਖਸ਼', 101 ਤੋਂ 200 'ਦਰਮਿਆਨਾ', 201 ਤੋਂ 300 ‘ਖਰਾਬ’, 301 ਤੋਂ 400 'ਬਹੁਤ ਖਰਾਬ’ , 401 ਤੋਂ 450 ਨੂੰ ‘ਗੰਭੀਰ’, 450 ਤੋਂ ਉੱਪਰ ਨੂੰ 'ਬਹੁਤ ਗੰਭੀਰ' ਮੰਨਿਆ ਜਾਂਦਾ ਹੈ।
ਇਸ ਹਫਤੇ ਦੇ ਸ਼ੁਰੂ ਵਿਚ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਜੇਕਰ AQI 450 ਨੂੰ ਪਾਰ ਕਰਦਾ ਹੈ ਤਾਂ ਔਡ-ਈਵਨ ਸਕੀਮ ਲਾਗੂ ਕੀਤੀ ਜਾ ਸਕਦੀ ਹੈ। ਇਹ ਸਕੀਮ 2016 ਤੋਂ ਹੁਣ ਤਕ ਚਾਰ ਵਾਰ ਲਾਗੂ ਕੀਤੀ ਜਾ ਚੁੱਕੀ ਹੈ। ਇਹ ਸਕੀਮ ਆਖਰੀ ਵਾਰ 2019 ਵਿਚ ਲਾਗੂ ਕੀਤੀ ਗਈ ਸੀ। ਹਵਾ ਦੀ ਗੁਣਵੱਤਾ ਵਿਚ ਮਹੱਤਵਪੂਰਨ ਸੁਧਾਰ ਤੋਂ ਬਾਅਦ ਸਰਕਾਰ ਨੇ ਪਿਛਲੇ ਹਫਤੇ ਸ਼ੁਕਰਵਾਰ ਨੂੰ ਇਸ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਮੁਲਤਵੀ ਕਰ ਦਿਤਾ ਸੀ।