
ਕੈਨੇਡਾ ਦੀ ਸਭ ਤੋਂ ਵੱਡੀ ਰਿਫਾਇਨਰੀ ਵਿਚ ਵਿਸਫੋਟ ਅਤੇ ਅੱਗ ਲੱਗਣ ਨਾਲ ਕਈ ਕਰਮਚਾਰੀ ਜਖ਼ਮੀ ਹੋ...
ਮੋਨਟ੍ਰੀਅਲ (ਭਾਸ਼ਾ) : ਕੈਨੇਡਾ ਦੀ ਸਭ ਤੋਂ ਵੱਡੀ ਰਿਫਾਇਨਰੀ ਵਿਚ ਵਿਸਫੋਟ ਅਤੇ ਅੱਗ ਲੱਗਣ ਨਾਲ ਕਈ ਕਰਮਚਾਰੀ ਜਖ਼ਮੀ ਹੋ ਗਏ ਹਨ। ਰਿਫਾਇਨਰੀ ਦੇ ਮਾਲਕ ਨੇ ਇਸ ਨੂੰ “ਵੱਡੀ ਘਟਨਾ” ਦੱਸਿਆ ਹੈ। ਕੰਪਨੀ ਦੇ ਕਾਰਜਕਾਰੀ ਅਧਿਕਾਰੀ ਕੇਵਿਨ ਸਕਾਟ ਨੇ ਦੱਸਿਆ ਕਿ ਸੇਂਟ ਜਾਨ, ਨਿਊ ਬਰੰਸਵਿਕ ਵਿਚ ਸਥਿਤ ਈਵਿੰਗ ਆਇਲ ਰਿਫਾਇਨਰੀ ਦੇ ਡੀਜ਼ਲ ਰਿਫਾਇਨਿੰਗ ਸੈਕਸ਼ਨ ਵਿਚ ਸੋਮਵਾਰ ਨੂੰ ਖ਼ਰਾਬੀ ਦੇ ਕਾਰਨ ਵਿਸਫੋਟ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੰਇਤਰ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਚਾਰ ਲੋਕਾਂ ਨੂੰ ਮਾਮੂਲੀ ਚੋਟਾਂ ਦੀ ਵਜ੍ਹਾ ਕਰ ਕੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Canada's Largest Oil Refineryਸੋਸ਼ਲ ਮੀਡੀਆ ਉਤੇ ਪੋਸਟ ਕੀਤੀਆਂ ਗਈਆਂ ਕੁਝ ਤਸਵੀਰਾਂ ਵਿਚ ਰਿਫਾਇਨਰੀ ਤੋਂ ਰੁਕ-ਰੁਕ ਕੇ ਨਿਕਲਦੀਆਂ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਨਜ਼ਰ ਆ ਰਿਹਾ ਸੀ। ਦੇਸ਼ ਦੀ ਇਸ ਸਭ ਤੋਂ ਵੱਡੀ ਰਿਫਾਇਨਰੀ ਵਿਚ ਇਕ ਦਿਨ ਵਿਚ 30,000 ਬੈਰਲ ਦੇ ਰਿਫਾਇੰਡ ਉਤਪਾਦ ਬਣਾਉਣ ਦੀ ਸਮਰੱਥਾ ਸੀ। ਦੱਸ ਦੇਈਏ ਕਿ ਅਗਸਤ ਵਿਚ ਮੁਂਬਈ ਦੇ ਚੇਂਬੂਰ ਵਿਚ ਬੀਪੀਸੀਐਲ ਪਲਾਂਟ ਵਿਚ ਅੱਗ ਲੱਗ ਗਈ ਸੀ। ਇਹ ਅੱਗ ਇਕ ਵੱਡੇ ਧਮਾਕੇ ਦੇ ਬਾਅਦ ਲੱਗੀ ਸੀ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰੇਕ ਵਿਭਾਗ ਦੀ 1 ਦਰਜਨ ਤੋਂ ਜ਼ਿਆਦਾ ਗੱਡੀਆਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈਆਂ ਸਨ।
Fire in Refineryਪੂਰੇ ਖੇਤਰ ਨੂੰ ਖ਼ਾਲੀ ਕਰਾ ਲਿਆ ਗਿਆ ਸੀ। ਅੱਗ ਲੱਗਣ ਤੋਂ ਬਾਅਦ ਪਲਾਂਟ ਦੇ ਕਰਮਚਾਰੀਆਂ ਵਿਚ ਭੱਜ-ਦੌੜ ਮੱਚ ਗਈ। ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਸੀ। ਫਾਇਰ ਬ੍ਰੇਕ ਦੇ ਇਲਾਵਾ ਸਥਾਨਿਕ ਪ੍ਰਸ਼ਾਸਨ ਅਤੇ ਬੀਪੀਸੀਐਲ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ 2 ਫੋਮ ਟੈਂਡਰ ਅਤੇ 2 ਜੰਬੋ ਟੈਂਕਰ ਵੀ ਅੱਗ ਨੂੰ ਬੁਝਾਣ ਵਿਚ ਲੱਗੇ ਸਨ। ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਉਥੋਂ ਕੱਢ ਕੇ ਸੁਰੱਖਿਅਤ ਸਥਾਨ ਉਤੇ ਪਹੁੰਚਾਇਆ ਗਿਆ ਸੀ। ਪਲਾਂਟ ਦੇ ਆਸ ਪਾਸ ਦੇ ਇਲਾਕਿਆਂ ਨੂੰ ਵੀ ਖ਼ਾਲੀ ਕਰਾ ਲਿਆ ਗਿਆ। ਇਸ ਘਟਨਾ ਵਿਚ 21 ਲੋਕ ਜਖ਼ਮੀ ਹੋਏ ਸਨ। ਇਹ ਵੀ ਇਕ ਬਹੁਤ ਵੱਡੀ ਘਟਨਾ ਸੀ।