PIB ਦੇ ਟਵਿਟਰ ਹੈਂਡਲ ਤੋਂ ਪ੍ਰਦਰਸ਼ਨ ਦੇ ਸਮਰਥਨ ਵਿਚ ਹੋਇਆ ਨਿੱਜੀ ਟਵੀਟ, ਫਿਰ ਜਤਾਇਆ ਅਫਸੋਸ
Published : Dec 17, 2019, 10:25 am IST
Updated : Apr 9, 2020, 11:35 pm IST
SHARE ARTICLE
File Photo
File Photo

ਪ੍ਰੈਸ ਇਨਫਾਰਮੇਸ਼ਨ ਬਿਊਰੋ (Press Information Bureau) ਨੇ ਐਤਵਾਰ ਨੂੰ ਅਪਣੇ ਅਧਿਕਾਰਕ ਟਵਿਟਰ ਹੈਂਡਲ ਤੋਂ ਇਕ ਨਿੱਜੀ ਟਵੀਟ ਕੀਤੇ ਜਾਣ ‘ਤੇ ਅਫਸੋਸ ਜਤਾਇਆ ਹੈ।

ਨਵੀਂ ਦਿੱਲੀ: ਪ੍ਰੈਸ ਇਨਫਾਰਮੇਸ਼ਨ ਬਿਊਰੋ (Press Information Bureau) ਨੇ ਐਤਵਾਰ ਨੂੰ ਅਪਣੇ ਅਧਿਕਾਰਕ ਟਵਿਟਰ ਹੈਂਡਲ ਤੋਂ ਇਕ ਨਿੱਜੀ ਟਵੀਟ ਕੀਤੇ ਜਾਣ ‘ਤੇ ਅਫਸੋਸ ਜਤਾਇਆ ਹੈ। ਦਰਅਸਲ ਇਹ ਨਿੱਜੀ ਟਵੀਟ ਦਿੱਲੀ ਪੁਲਿਸ ਦੇ ਨਾਲ ਝੜਪ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿਚ ਕੀਤਾ ਗਿਆ ਸੀ।

ਪੀਆਈਬੀ ਦੀ ਸੋਸ਼ਲ ਮੀਡੀਆ ਟੀਮ ਦੇ ਇਕ ਮੈਂਬਰ ਅਤੇ ਜਾਮਿਆ ਮਿਲਿਆ ਇਸਲਾਮੀਆ ਦੇ ਸਾਬਕਾ ਵਿਦਿਆਰਥੀ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਟਵੀਟ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਇਕਜੁੱਟਤਾ ਵਿਅਕਤ ਕੀਤੀ ਗਈ ਸੀ। ਇਸ ਵਿਵਾਦਤ ਟਵੀਟ ਦੇ ਸਿਰਫ ਇਕ ਘੰਟੇ ਬਾਅਦ ਹੀ ਪੀਆਈਬੀ ਨੇ ਅਪਣੇ ਅਧਿਕਾਰਕ ਹੈਂਡਲ ਤੋਂ ਟਵੀਟ ਕੀਤਾ ਕਿ ਸੋਸ਼ਲ ਮੀਡੀਆ ਟੀਮ ਦੇ ਇਕ ਮੈਂਬਰ ਨੇ ਇਸ ਮੁੱਦੇ ‘ਤੇ ਅਪਣੀ ਨਿੱਜੀ ਟਿੱਪਣੀ ਪੋਸਟ ਕੀਤੀ ਹੈ।

ਟਵੀਟ ਵਿਚ ਕਿਹਾ ਗਿਆ ਸੀ, ‘ਸਾਡੀ ਸੋਸ਼ਲ ਮੀਡੀਆ ਟੀਮ ਦੇ ਇਕ ਮੈਂਬਰ ਨੇ ਜਾਮਿਆ ਮਿਲਿਆ ਵਿਚ ਸਥਿਤੀ ਨੂੰ ਲੈ ਕੇ ਅਪਣੀ ਨਿੱਜੀ ਟਿੱਪਣੀ ਟਵੀਟ ਕਰ ਦਿੱਤੀ ਸੀ। ਇਸ ‘ਤੇ ਸਾਨੂੰ ਅਫਸੋਸ ਹੈ। ਉਚਿਤ ਕਾਰਵਾਈ ਕੀਤੀ ਜਾ ਰਹੀ ਹੈ’। ਜ਼ਿਕਰਯੋਗ ਹੈ ਕਿ ਸਾਬਕਾ ਵਿਦਿਆਰਥੀ ਨੇ ਉਸ ਟਵੀਟ ਵਿਚ ਕਿਹਾ ਸੀ, ‘ਮੇਰੇ ਲਈ ਬਸ ਜਾਮਿਆ ਨੂੰ ਜੰਗ ਦੇ ਮੈਦਾਨ ਵਿਚ ਤਬਦੀਲ ਹੁੰਦੇ ਦੇਖਣਾ ਹੀ ਬਚਿਆ ਰਹਿ ਗਿਆ ਸੀ'।

'ਵਿਦਿਆਰਥੀਆਂ ਖਿਲਾਫ ਹਿੰਸਾ ਬੰਦ ਕਰੋ’। ਹੈਸ਼ਟੈਗ ਦੇ ਨਾਲ ਲਿਖਿਆ ਗਿਆ ਸੀ, ‘ਮੈਂ ਅਪਣੀ ਸਾਬਕਾ ਸੰਸਥਾ ਵਿਚ ਖੂਨ ਵਹਿੰਦਾ ਨਹੀਂ ਦੇਖ ਸਕਦਾ’। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੀ ਜਾਮਿਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਅਤੇ ਹੋਰ ਕਈ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਸ ਦੇ ਚਲਦਿਆਂ ਦਿੱਲੀ ਪੁਲਿਸ ਨੇ ਜਾਮਿਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੇ ਅੰਦਰ ਕਾਫੀ ਭੰਨਤੋੜ ਕੀਤੀ ਸੀ ਅਤੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement