
ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਬਿਨਾਂ ਪਹਿਚਾਣ ਵੈਰੀਫੀਕੇਸ਼ਨ ਦੇ ਕੋਈ ਅਕਾਉਂਟ ਚਾਲੂ...
ਨਵੀਂ ਦਿੱਲੀ: ਹੁਣ ਤੁਹਾਡੇ ਲਈ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਕੇਂਦਰ ਸਰਕਾਰ ਦੇਸ਼ ਵਿਚ ਮੌਜੂਦ ਸਾਰੇ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ, ਵਟਸਐਪ, ਟਵਿੱਟਰ, ਇੰਸਟਾਗ੍ਰਾਮ ਅਤੇ ਟਿਕਟਾਕ ਅਕਾਉਂਟ ਖੋਲ੍ਹਣ ਦੇ ਨਿਯਮ ਨੂੰ ਸਖ਼ਤ ਕਰਨ ਜਾ ਰਹੀ ਹੈ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਬਿਨਾਂ ਪਹਿਚਾਣ ਵੈਰੀਫੀਕੇਸ਼ਨ ਦੇ ਕੋਈ ਅਕਾਉਂਟ ਚਾਲੂ ਨਹੀਂ ਹੋਵੇਗਾ। ਇਸ ਬਾਬਤ ਕਾਨੂੰਨ ਬਣਾਉਣ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ।
Photo
ਆਈਟੀ ਵਿਭਾਗ ਦੇ ਸੂਤਰਾਂ ਮੁਤਾਬਕ ਸੋਸ਼ਲ ਮੀਡੀਆ ਵਿਚ ਇਹਨਾਂ ਦਿਨਾਂ ਵਿਚ ਫੇਕ ਨਿਊਜ਼, ਅਫਵਾਹ, ਗੈਰ-ਫਿਰਕੂ ਖ਼ਬਰਾਂ ਅਤੇ ਔਰਤਾਂ ਤੇ ਭੱਦੇ ਕੁਮੈਂਟ ਦੇ ਮਾਮਲੇ ਵਧ ਗਏ ਹਨ। ਜ਼ਿਆਦਾਤਰ ਅਸਮਾਜਿਕ ਤੱਤ ਫੇਕ ਅਕਾਉਂਟ ਬਣਾ ਕੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰ ਰਿਹਾ ਹੈ। ਅਜਿਹੇ ਮਾਮਲਿਆਂ ਤੇ ਨਕੇਲ ਕੱਸਣ ਲਈ ਹੀ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਹੈ। ਇਸ ਨਵੇਂ ਕਾਨੂੰਨ ਦਾ ਖਰੜਾ ਤਿਆਰ ਹੋ ਚੁੱਕਿਆ ਹੈ।
Photo
ਜਲਦ ਹੀ ਇਸ ਨੂੰ ਕੈਬਨਿਟ ਦੀ ਮਨਜੂਰੀ ਤੋਂ ਬਾਅਦ ਸੰਸਦ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਖਰੜਾ ਤਿਆਰ ਕਰਨ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਕੋਈ ਵੀ ਵਿਅਕਤੀ ਨਵਾਂ ਅਕਾਉਂਟ ਬਣਾਉਂਦਾ ਹੈ ਤਾਂ ਉਸ ਨੂੰ ਅਪਣੀ ਜਾਣਕਾਰੀ ਉਪਲੱਬਧ ਕਰਵਾਉਣੀ ਪਵੇਗੀ। ਇਸ ਵਿਚ ਯੂਜ਼ਰਸ ਨੂੰ ਅਪਣੀ ਈਮੇਲ ਆਈਡੀ ਤੋਂ ਇਲਾਵਾ ਫੋਨ ਨੰਬਰ ਵੀ ਵੈਰੀਫਾਈ ਕਰਵਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਨਾਲ ਹੀ ਇੰਟਰਨੈਟ ਕੰਪਨੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਦੀ ਲੋਕੇਸ਼ਨ ਨੂੰ ਵੀ ਵੈਰੀਫਾਈ ਕੀਤਾ ਜਾਵੇ।
WhatsApp User
ਇਸ ਨਾਲ ਫੇਕ ਅਕਾਉਂਟ ਬਣਾਉਣ ਦੇ ਮਾਮਲੇ ਘਟ ਜਾਣਗੇ। ਨਾਲ ਹੀ ਅਫਵਾਹ ਫੈਲਾਉਣ ਵਾਲਿਆਂ ਨੂੰ ਫੜਨਾ ਆਸਾਨ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ, ਟਵਿੱਟਰ ਜਾਂ ਇੰਸਟਾਗ੍ਰਾਮ ਦੇ ਇਸਤੇਮਾਲ 'ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਰੋਕ ਹੈ। ਇਕਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਤੋਂ ਹੀ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਬਣ ਚੁੱਕਾ ਹੈ। ਇਸ ਨੇ ਸਾਡੇ ਵਲੋਂ ਸਮਾਜ ਵਿਚ ਵਿਚਰਨ ਦੇ ਅੰਦਾਜ਼ ਵਿਚ ਵੱਡੀ ਤਬਦੀਲੀ ਲਿਆਂਦੀ ਹੈ।
Photo
ਹਰ ਵਰਗ, ਤਬਕੇ ਤੇ ਕਿੱਤੇ ਦੇ ਲੋਕਾਂ ਵਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਦੇਸ਼-ਦੁਨੀਆ ਦੇ ਉੱਘੇ ਸਿਆਸਤਦਾਨਾਂ, ਫ਼ਿਲਮੀ ਤੇ ਖੇਡ ਜਗਤ ਨਾਲ ਜੁੜੀਆਂ ਹਸਤੀਆਂ, ਸੁੱਘੜ ਬੁੱਧੀਜੀਵੀਆਂ, ਲੇਖਕਾਂ ਅਤੇ ਪ੍ਰਸਿੱਧ ਕਾਰੋਬਾਰੀਆਂ ਵਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਨੌਜਵਾਨਾਂ ਵਿਚ ਇਸ ਪ੍ਰਤੀ ਰੁਚੀ ਵਧੇਰੇ ਹੈ। ਫੇਸਬੁੱਕ, ਵੱਟਸਐਪ, ਯੂ-ਟਿਊਬ, ਇੰਸਟਾਗ੍ਰਾਮ, ਸਨੈਪਚੈਟ ਆਦਿ ਸੋਸ਼ਲ ਮੀਡੀਆ ਨੈੱਟਵਰਕ ਦੇ ਪ੍ਰਮੁੱਖ ਪਲੈਟਫਾਰਮ ਹਨ।
Photo
ਇਨ੍ਹਾਂ ਦੀ ਸਹਾਇਤਾ ਨਾਲ ਅਸੀਂ ਕਮਰੇ ਵਿਚ ਬੈਠਿਆਂ ਹੀ ਪੂਰੀ ਦੁਨੀਆ ਨਾਲ ਜੁੜ ਸਕਦੇ ਹਾਂ, ਨਵੇਂ ਮਿੱਤਰ ਬਣਾ ਸਕਦੇ ਹਾਂ, ਵਿਛੜੇ ਪੁਰਾਣੇ ਦੋਸਤਾਂ ਨੂੰ ਲੱਭ ਸਕਦੇ ਹਾਂ। ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ, ਜਿਸ ‘ਤੇ ਨੌਜਵਾਨ ਲੋਕਾਂ ਸਾਹਮਣੇ ਆਪਣੀ ਰਾਇ ਪ੍ਰਗਟ ਕਰ ਸਕਦੇ ਹਨ, ਜਾਣਕਾਰੀ ‘ਚ ਵਾਧੇ ਲਈ ਮਿਆਰੀ ਵੀਡੀਓ ਦੇਖ ਸਕਦੇ ਹਨ, ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹਨ, ਪੜ੍ਹਾਈ ਅਤੇ ਅਧਿਐਨ ਲਈ ਸਮੱਗਰੀ ਹਾਸਲ ਕਰ ਸਕਦੇ ਹਨ, ਆਪਣੇ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਜਾਣ ਸਕਦੇ ਹਨ।
ਅੱਜਕਲ੍ਹ ਆਮ ਤੌਰ ‘ਤੇ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਪ੍ਰੀਖਿਆਵਾਂ ਦੇ ਦਿਨਾਂ ਵਿਚ ਪੜ੍ਹਨਯੋਗ ਸਮੱਗਰੀ ਤੇ ਨੋਟਸ ਆਦਿ ਵੱਟਸਐਪ ਰਾਹੀਂ ਹੀ ਇਕ ਦੂਜੇ ਨੂੰ ਭੇਜਦੇ ਹਨ, ਜਿਸ ਨਾਲ ਸਮਾਂ ਤੇ ਸਾਧਨਾਂ ਦੀ ਬੱਚਤ ਹੁੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।