
ਇਹ ਅੰਕੜਾ ਸਾਲ 2023 ਵਿਚ 15.3 ਕਰੋੜ ਸੀ।
Air passenger traffic: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 2030 ਤਕ ਸਾਲਾਨਾ 30 ਕਰੋੜ ਤਕ ਵਧਣ ਦੀ ਉਮੀਦ ਹੈ।
ਇਹ ਅੰਕੜਾ ਸਾਲ 2023 ਵਿਚ 15.3 ਕਰੋੜ ਸੀ। ਸਿੰਧੀਆ ਨੇ ਇਥੇ ਸਿਵਲ ਏਵੀਏਸ਼ਨ ਕਾਨਫ਼ਰੰਸ ਅਤੇ ਪ੍ਰਦਰਸ਼ਨੀ - ‘ਵਿੰਗਜ਼ ਇੰਡੀਆ 2024’ ਦੇ ਉਦਘਾਟਨ ਸੈਸ਼ਨ ਵਿਚ ਬੋਲਦਿਆਂ ਕਿਹਾ ਕਿ ਦੇਸ਼ ਵਿਚ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਗਿਣਤੀ ਮੌਜੂਦਾ 149 ਤੋਂ ਵੱਧ ਕੇ 200 ਤੋਂ ਵੱਧ ਹੋ ਜਾਵੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਾਲ 2030 ਤਕ ਸਾਲਾਨਾ 30 ਕਰੋੜ ਯਾਤਰੀਆਂ ਦੇ ਨਾਲ ਭਾਰਤ ਵਿਚ ਹਵਾਬਾਜ਼ੀ ਦੀ ਪ੍ਰਵੇਸ਼ 10 ਤੋਂ 15 ਫ਼ੀ ਸਦੀ ਤਕ ਹੋ ਜਾਵੇਗੀ। ਇਸ ਤਰ੍ਹਾਂ ਭਵਿੱਖ ਵਿਚ ਵੀ ਇਥੇ ਵਿਕਾਸ ਦੀ ਗੁੰਜਾਇਸ਼ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿਚ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ ਵਿਚ 15 ਫ਼ੀ ਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਅੰਤਰਰਾਸ਼ਟਰੀ ਹਵਾਈ ਆਵਾਜਾਈ ਵਿਚ 6.1 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਮੌਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਅਤੇ ਤੇਲੰਗਾਨਾ ਸਰਕਾਰ ਦੇ ਮੰਤਰੀ ਵੈਂਕਟ ਰੈਡੀ ਵੀ ਮੌਜੂਦ ਸਨ।
(For more Punjabi news apart from Air passenger traffic in India expected to reach 300 million by 2030, stay tuned to Rozana Spokesman)