ਕਿਸਾਨਾਂ ਦਾ ਦੇਸ਼-ਵਿਆਪੀ ਰੇਲ-ਰੋਕੋ ਪ੍ਰੋਗਰਾਮ ਅੱਜ, 12 ਤੋਂ 4 ਵਜੇ ਤਕ ਰੋਕੀਆਂ ਜਾਣਗੀਆਂ ਰੇਲਾਂ
Published : Feb 18, 2021, 8:01 am IST
Updated : Feb 18, 2021, 8:01 am IST
SHARE ARTICLE
Farmers
Farmers

ਸੰਯੁਕਤ ਕਿਸਾਨ ਮੋਰਚੇ ਨੇ ਰੇਲ ਰੋਕੋ ਪ੍ਰੋਗਰਾਮ ਲਈ ਸ਼ਾਂਤਮਈ ਪ੍ਰਦਰਸ਼ਨ ਦੀ ਕੀਤੀ ਅਪੀਲ

ਨਵੀਂ ਦਿੱਲੀ (ਇਸਮਾਈਲ ਏਸ਼ੀਆ):  ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਅੱਜ 12 ਤੋਂ ਸ਼ਾਮ 4 ਵਜੇ ਤਕ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ ਅਤੇ ਇਸ ਦੇ ਸਮਰਥਨ ਵਿਚ ਵਧੇਰੇ ਕਿਸਾਨਾਂ ਨੂੰ ਲਾਮਬੰਦ ਕਰੇਗਾ। ਸੰਯੁਕਤ ਕਿਸਾਨ ਮੋਰਚੇ ਨੇ 18 ਫ਼ਰਵਰੀ ਨੂੰ ਦੇਸ਼-ਵਿਆਪੀ ਰੇਲ-ਰੋਕੋ ਪ੍ਰੋਗਰਾਮ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਲਈ ਸਾਰਿਆਂ ਨੂੰ ਅਪੀਲ ਕੀਤੀ ਹੈ।  

Farmers ProtestFarmers Protest

ਇਸ ਦੌਰਾਨ 12 ਤੋਂ ਸ਼ਾਮ 4 ਵਜੇ ਤਕ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ ਜਿਸ ਵਿਚ ਸਾਰੇ ਦੇਸ਼ ਤੋਂ ਮਦਦ ਦੀ ਉਮੀਦ ਹੈ। ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਬਿਲਾਰੀ ਵਿਚ ਆਯੋਜਤ ਇਕ ਮਹਾਂ ਪੰਚਾਇਤ/ਜਨ ਸਭਾ ਵਿਚ ਕਿਸਾਨਾਂ ਦੀ ਪ੍ਰਭਾਵਸ਼ਾਲੀ ਤਬਦੀਲੀ ਨੇ ਸੰਕੇਤ ਦਿਤਾ ਕਿ ਚਲ ਰਹੀ ਕਿਸਾਨੀ ਲਹਿਰ ਵਧੇਰੇ ਤਾਕਤ ਫੜ ਰਹੀ ਹੈ। ਇਸ ਜਨਸਭਾ ਵਿਚ ਬੁਲਾਰਿਆਂ ਵਿਚ ਮੇਧਾ ਪਾਟਕਰ, ਤਜਿੰਦਰ ਵਿਰਕ, ਗੁਰਨਾਮ ਸਿੰਘ ਚਡੂੰਨੀ, ਹਰਪਾਲ ਸਿੰਘ ਬਿਲਾਰੀ ਅਤੇ ਹੋਰ ਆਗੂ ਸ਼ਾਮਲ ਸਨ।

Rail Roko Movement Rail Roko Protest

ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਮੁਜ਼ੱਫ਼ਰਪੁਰ ਵਿਚ ਏ.ਆਈ.ਕੇ.ਕੇ.ਐਮ.ਐਸ ਵਲੋਂ ਕਰਵਾਏ ਜਾ ਰਹੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਉਤੇ ਵੀ.ਐਚ.ਪੀ. ਦੇ ਗੁੰਡਿਆਂ ਵਲੋਂ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ। ਹਮਲਾਵਰਾਂ ਵਲੋਂ ਪ੍ਰਦਰਸ਼ਨਕਾਰੀਆਂ ਦੇ ਬੈਨਰ, ਤਖ਼ਤੀਆਂ ਅਤੇ ਸਾਉਂਡ ਸਿਸਟਮ ਨੂੰ ਨੁਕਸਾਨਿਆ ਗਿਆ। ਪੁਲਿਸ ਦੀ ਨਾਕਾਮਯਾਬੀ ਬਹੁਤ ਨਿੰਦਣਯੋਗ ਹੈ।

Samyukta Kisan MorchaSamyukta Kisan Morcha

ਸੰਯੁਕਤ ਕਿਸਾਨ ਮੋਰਚਾ ਨੇ ਜੇ.ਪੀ. ਨੱਡਾ ਦੀ ਭਾਰਤੀ ਜਨਤਾ ਪਾਰਟੀ ਦੀ ਉੱਚ ਪਧਰੀ ਮੀਟਿੰਗ ਦਾ ਨੋਟਿਸ ਲਿਆ, ਜਿਨ੍ਹਾਂ ਵਿਚ ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਤੋਂ ਚੁਣੇ ਗਏ ਪਾਰਟੀ ਨੇਤਾਵਾਂ ਅਤੇ ਹੋਰ ਮੰਤਰੀਆਂ ਸਮੇਤ ਅਮਿਤ ਸ਼ਾਹ, ਨਰਿੰਦਰ ਤੋਮਰ, ਸੰਜੀਵ ਬਾਲੀਆਂ ਅਤੇ ਹੋਰ ਸ਼ਾਮਲ ਸਨ। 

Delhi Police Delhi Police

ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਉਤੇ ਕੰਡਿਆਲੀ ਤਾਰ ਨੂੰ ਹੋਰ ਸੰਘਣਾ ਕੀਤਾ

ਦਿੱਲੀ ਵਾਲੇ ਪਾਸੇ ਸਿੰਘੂ ਬਾਰਡਰ ਉਤੇ ਪੁਲਿਸ ਵਲੋਂ ਕੰਡਿਆਲੀ ਤਾਰ ਨੂੰ ਹੋਰ ਸੰਘਣਾ ਕਰ ਦਿਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਹਿਲਾਂ   ਸਿੰਘੂ ਉਤੇ ਲਗਾਈ ਕੰਡਿਆਲੀ ਤਾਰ ਤੋਂ ਕੋਈ ਵਿਅਕਤੀ ਪੁੁਲਿਸ ਵਾਲੇ ਪਾਸੇ ਨੂੰ ਚਲਿਆ ਗਿਆ ਜਿਸ ਕਾਰਨ ਪੁਲਿਸ ਨੇ ਉਸ ਨੂੰ ਹੋਰ ਸੰਘਣੀ ਕਰ ਦਿਤਾ ਹੈ ਦਿੱਲੀ ਵਾਲੇ ਪਾਸੇ ਕੰਡਿਆਲੀ ਤਾਰ ਲੱਗਣ ਕਾਰਨ ਪੁਲਿਸ ਵਲੋਂ ਪਹਿਲਾਂ ਦਿੱਲੀ ਤੋਂ ਸਿੰਘੂ ਅਤੇ ਕੁੰਡਲੀ ਬਾਰਡਰ ਉਤੇ ਚੱਲ ਰਹੇ ਅੰਦੋਲਨਾਂ ਵਿਚ ਸ਼ਾਮਲ ਹੋਣ ਲਈ ਜਾਂ ਇਧਰਲੇ ਪਾਸੇ ਰਹਿਣ ਵਾਲੇ ਵਿਅਕਤੀਆਂ ਨੂੰ ਇਸ ਇਲਾਕੇ ਵਿਚ ਆਉਣ ਲਈ ਦਿੱਲੀ ਵਾਲੇ ਪਾਸੇ ਤੋਂ ਜਾਂ ਸਿੰਘੂ ਵਾਲੇ ਪਾਸਿਉਂ ਪਿੰਡ ਵਿਚੋਂ ਲੰਘ ਕੇ ਆਉਣਾ ਪੈਂਦਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement