
ਦਸਿਆ ਕਿ ਦਿੱਲੀ ਤੋਂ ਬਿਹਾਰ ਦੇ ਜੈਨਗਰ ਜਾ ਰਹੀ ਇਸ ਰੇਲਗੱਡੀ ਵਿਚੋਂ ਇਹ ਨਗਦੀ ਬਰਾਮਦ ਹੋਈ ਹੈ।
ਕਾਨਪੁਰ : ਕਾਨਪੁਰ ਸੈਂਟ੍ਰਲ ਰੇਲਵੇ ਸਟੇਸ਼ਨ ’ਤੇ ਸੁਤੰਤਰਤਾ ਸੰਗਰਾਮ ਸੈਨਾਨੀ ਸਪੇਸ਼ਲ ਰੇਲ ’ਚ ਇਕ ਲਵਾਰਿਸ ਬੈਗ਼ ’ਚ ਇਕ ਕਰੋੜ 40 ਲੱਖ ਰੁਪਏ ਮਿਲੇ ਹਨ। ਰੇਲਵੇ ਦੇ ਉਪ ਮੁੱਖ ਪੈਸੰਜਰ ਮੈਨੇਜਰ ਹਿਮਾਂਸ਼ੁ ਸ਼ੇਖਰ ਨੇ ਬੁਧਵਾਰ ਨੂੰ ਦਸਿਆ ਕਿ ਦਿੱਲੀ ਤੋਂ ਬਿਹਾਰ ਦੇ ਜੈਨਗਰ ਜਾ ਰਹੀ ਇਸ ਰੇਲਗੱਡੀ ਵਿਚੋਂ ਇਹ ਨਗਦੀ ਬਰਾਮਦ ਹੋਈ ਹੈ। ਉਨ੍ਹਾਂ ਦਸਿਆ ਕਿ ਰੇਲ ਦੇ ਪੈਂਟਰੀ ਕਰਮਚਾਰੀਆਂ ਨੇ ਲਵਾਰਿਸ ਟ੍ਰਾਲੀ ਬੈਗ਼ ਦੇਖਿਆ ਅਤੇ ਰੇਲਵੇ ਅਧਿਕਾਰੀਆਂ, ਰੇਲਵੇ ਸੁਰੱਖਿਆ ਬਲ ਅਤੇ ਸਰਕਾਰੀ ਰੇਲਵੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ,
photoਜਿਨ੍ਹਾਂ ਨੇ ਬੈਗ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਇਹ ਬੈਗ਼ ਰੇਲਵੇ ਦੇ ਅਧਿਕਾਰੀਆਂ, ਆਰਪੀਐਫ਼ ਅਤੇ ਜੀਆਰਪੀ ਦੀ ਮੌਜੂਦਗੀ ’ਚ ਖੋਲਿਆ ਗਿਆ ਸੀ ਅਤੇ ਦੇਖਿਆ ਕਿ ਇਸ ਵਿਚ ਨੋਟ ਭਰੇ ਹੋਏ ਸੀ। ਨਗਦੀ ਨਾਲ ਭਰੇ ਇਸ ਬੈਗ਼ ਨੂੰ ਜੀਆਰਪੀ ਨੂੰ ਸੌਂਪ ਦਿਆ ਗਿਆ, ਜਿਨ੍ਹਾਂ ਨੇ ਇਨਕਮ ਟੈਕਸ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿਤੀ। ਜੀਆਰਪੀ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
Indian Railwayਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ। ਫਿਲਹਾਲ ਨੋਟਾਂ ਨਾਲ ਭਰਿਆ ਇਹ ਬੈਗ ਪੁਲਿਸ ਦੀ ਸੁਰੱਖਿਆ ਹੇਠ ਖਾਣੇ ਵਿਚ ਰੱਖਿਆ ਹੋਇਆ ਸੀ। ਇਨ੍ਹਾਂ ਪੈਸਿਆਂ ਬਾਰੇ ਇੰਸਪੈਕਟਰ ਇੰਚਾਰਜ ਜੀਆਰਪੀ ਰਾਮਮੋਹਨ ਰਾਏ ਨੇ ਦੱਸਿਆ ਕਿ ਇਹ ਬੈਗ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਖੋਲ੍ਹਿਆ ਗਿਆ ਸੀ ਅਤੇ ਇਸ ਦੇ ਅੰਦਰ ਨੋਟ ਗਿਣ ਲਏ ਗਏ ਸਨ। ਨੋਟਾਂ ਦੀ ਗਿਣਤੀ ਦੌਰਾਨ ਫੋਟੋਗ੍ਰਾਫੀ ਵੀ ਕੀਤੀ ਗਈ ਤਾਂ ਜੋ ਇਸ ਨੂੰ ਰਿਕਾਰਡ ‘ਤੇ ਰੱਖਿਆ ਜਾ ਸਕੇ। ਪੁਲਿਸ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।