
Bangalore Water Crisis Bews: ਹੁਕਮਾਂ ਦੀ ਉਲੰਘਣਾ ਕਰਨ 'ਤੇ 5,000 ਰੁਪਏ ਜੁਰਮਾਨਾ ਲਗਾਇਆ ਗਿਆ
ਵਧਦੀ ਗਰਮੀ ਅਤੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਦੇ ਕਾਰਨ, ਬੈਂਗਲੁਰੂ ਜਲ ਬੋਰਡ (BWSSB) ਨੇ ਪੀਣ ਵਾਲੇ ਪਾਣੀ ਦੀ ਗ਼ੈਰ-ਜ਼ਰੂਰੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਦੀ ਉਲੰਘਣਾ ਕਰਨ 'ਤੇ 5,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਵਾਰ-ਵਾਰ ਗਲਤੀ ਦੁਹਰਾਉਣ 'ਤੇ 5000 ਰੁਪਏ ਦੇ ਨਾਲ ਪ੍ਰਤੀ ਦਿਨ 500 ਰੁਪਏ ਵਸੂਲੇ ਜਾਣਗੇ।
ਬੈਂਗਲੁਰੂ ਵਾਟਰ ਸਪਲਾਈ ਅਤੇ ਸੀਵਰੇਜ ਐਕਟ 1964 ਦੀ ਧਾਰਾ 33 ਅਤੇ 34 ਦੇ ਤਹਿਤ ਜਾਰੀ ਹੁਕਮਾਂ ਵਿੱਚ ਵਾਹਨਾਂ ਨੂੰ ਧੋਣ, ਬਾਗਬਾਨੀ, ਨਿਰਮਾਣ ਕਾਰਜ, ਮਨੋਰੰਜਨ ਅਤੇ ਸਜਾਵਟ ਲਈ ਪੀਣ ਵਾਲੇ ਪਾਣੀ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। BWSSB ਨੇ ਬੈਂਗਲੁਰੂ ਦੇ ਨਾਗਰਿਕਾਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਕਿਸੇ ਵੀ ਉਲੰਘਣਾ ਦੀ 1916 ਹੈਲਪਲਾਈਨ 'ਤੇ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।