ਕੋਰੋਨਾ ਦੇ ਇਲਾਜ ਲਈ ਕੈਮਿਸਟ ਨੂੰ ਇਹਨਾਂ 55 ਜ਼ਰੂਰੀ ਦਵਾਈਆਂ ਦੇ ਸਟਾਕ ਰੱਖਣ ਦੇ ਨਿਰਦੇਸ਼
Published : Apr 18, 2020, 10:27 am IST
Updated : Apr 18, 2020, 10:27 am IST
SHARE ARTICLE
Photo
Photo

ਇਹਨੀਂ ਦਿਨੀਂ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ

ਨਵੀਂ ਦਿੱਲੀ: ਇਹਨੀਂ ਦਿਨੀਂ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 450 ਤੋਂ ਵੱਧ ਹੈ। ਪੀੜਤਾਂ ਦਾ ਇਹ ਅੰਕੜਾ ਹਰ ਦਿਨ ਵਧ ਰਿਹਾ ਹੈ। ਕੋਰੋਨਾ ਪੀੜਤਾਂ ਨੂੰ ਸਮੇਂ ਸਿਰ ਦਵਾਈਆਂ ਮੁਹੱਈਆ ਕਰਵਾਉਣ ਲਈ ਦੇਸ਼ ਦੀ ਦਵਾਈ ਰੈਗੂਲੇਟਰ ਆਲ ਇੰਡੀਆ ਆਰਗੇਨਾਇਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਸ (AIOCD ) ਨੇ ਸਾਰੇ ਕੈਮਿਸਟਾਂ ਨੂੰ 55 ਜ਼ਰੂਰੀ ਦਵਾਈਆਂ ਦਾ ਸਟਾਕ ਰੱਖਣ ਨੂੰ ਕਿਹਾ ਹੈ।

File photoFile photo

ਇਕ ਰਿਪੋਰਟ ਮੁਤਾਬਕ ਦੇਸ਼ ਦੇ 8 ਲੱਖ ਤੋਂ ਜ਼ਿਆਦਾ ਕੈਮਿਸਟਾਂ ਦੀ ਨੁਮਾਇੰਦਗੀ ਕਰਨ ਵਾਲੀ AIOCD ਨੇ ਅਜਿਹੀਆਂ 55 ਦਵਾਈਆਂ ਦੀ ਸੂਚੀ ਬਣਾਈ ਹੈ, ਜਿਸ ਵਿਚ ਐਂਟੀਬਾਇਓਟਿਕਸ, ਨੇਬੁਲਾਈਜ਼ਰ ਅਤੇ ਕਾਰਡਿਯਕ ਮੈਡੀਸਿਨ ਸ਼ਾਮਲ ਹਨ। ਇਹ ਦਵਾਈਆਂ ਆਈਸੀਯੂ ਵਿਚ ਭਰਤੀ ਕੋਵਿਡ-19 ਦੇ ਮਰੀਜਾਂ ਲਈ ਕਾਰਗਰ ਸਾਬਿਤ ਹੋ ਸਕਦੀਆਂ ਹਨ।

CORONAPhoto

AIOCD  ਨੇ ਕੈਮਿਸਟਾਂ ਨੂੰ ਘੱਟ ਬਲੱਡ ਪ੍ਰੈਸ਼ਰ ਵਿਚ ਵਰਤੀਆਂ ਜਾਣ ਵਾਲੀਆਂ ਕੁਝ ਐਂਟੀਬਾਇਓਟਿਕ ਦਵਾਈਆਂ ਦਾ ਵੱਧ ਤੋਂ ਵੱਧ ਸਟਾਕ ਰੱਖਣ ਲਈ ਕਿਹਾ ਹੈ। ਇਸ ਵਿਚ ਐਡਰੇਨਾਲੀਨ, ਐਟਰੋਫਾਈਨ, ਐਮੀਓਡਰੋਨ, ਫੈਂਟਾਨਿਲ, ਸੈਲਬੂਟਾਮੋਲ, ਅਮੋਕਸਿਸਿਲਿਨ, ਸਿਪ੍ਰੋਫਲੋਕਸਸੀਨ ਅਤੇ ਮੈਟਰੋਨੀਡਾਜ਼ੋਲ ਹਨ।

File PhotoFile Photo

ਐਸੋਸੀਏਸ਼ਨ ਨੇ 100 ਹੋਰ ਜ਼ਰੂਰੀ ਦਵਾਈਆਂ ਦਾ ਸਟਾਕ ਰੱਖਣ ਲਈ ਕਿਹਾ ਹੈ। ਇਸ ਵਿਚ ਬੁਖਾਰ ਦੀ ਦਵਾਈ ਪੈਰਾਸੀਟਾਮੋਲ, ਐਸੀਕਲੋਵਿਰ, ਇਨਸੁਲਿਨ, ਗਲਾਈਮੇਪੀਰੀਡ ਅਤੇ ਅਮਲੋਡੀਪੀਨ ਵਰਗੀਆਂ ਦਵਾਈਆਂ ਸ਼ਾਮਲ ਹਨ। AIOCD  ਦੇ ਜਨਰਲ ਸੱਕਤਰ ਰਾਜੀਵ ਸਿੰਘਲ ਨੇ ਕਿਹਾ ਕਿ ਇਸ ਸਮੇਂ ਸਾਡੇ ਕੋਲ ਇਕ ਮਹੀਨੇ ਤੋਂ ਵੀ ਵੱਧ ਸਮੇਂ ਲਈ ਇਹਨਾਂ ਜ਼ਰੂਰੀ ਦਵਾਈਆਂ ਦਾ ਭੰਡਾਰ ਹੈ।

File PhotoFile Photo

ਇਸ ਦੌਰਾਨ ਮਲੇਰੀਆ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਹਾਈਡਰੋਕਸਾਈਕਲੋਰੋਕਿਨ, ਕੋਰੋਨਾ ਦੇ ਇਲਾਜ ਵਿਚ ਬਹੁਤ ਪ੍ਰਭਾਵਸ਼ਾਲੀ ਦੱਸੀ ਜਾ ਰਹੀ ਹੈ। ਇਸ ਦੇ ਚਲਦਿਆਂ ਭਾਰਤ ਨੇ ਮਲੇਰੀਆ ਦੇ ਇਲਾਜ ਵਿਚ ਵਰਤੇ ਜਾਣ ਵਾਲੇ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਰੋਕ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਇਸ ਦਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਭਾਰਤ ਨੇ ਇਸ ਡਰੱਗ 'ਤੇ ਪਾਬੰਦੀ ਨੂੰ ਅੰਸ਼ਕ ਤੌਰ 'ਤੇ ਹਟਾ ਦਿੱਤਾ ਹੈ। ਭਾਰਤ ਨੇ ਇਹ ਦਵਾਈ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਭੇਜੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement