
ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਚੱਲ ਰਹੇ ਲੌਕਡਾਊਨ ਵਿਚਕਾਰ ਸਰਕਾਰ ਨੇ ਸ਼ੁੱਕਰਵਾਰ ਨੂੰ ਕੁਝ ਖੇਤਰਾਂ ਨੂੰ ਛੋਟ ਦਿੱਤੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਚੱਲ ਰਹੇ ਲੌਕਡਾਊਨ ਵਿਚਕਾਰ ਸਰਕਾਰ ਨੇ ਸ਼ੁੱਕਰਵਾਰ ਨੂੰ ਕੁਝ ਖੇਤਰਾਂ ਨੂੰ ਛੋਟ ਦਿੱਤੀ ਹੈ। ਇਹਨਾਂ ਵਿਚ ਗ੍ਰਾਮੀਣ ਇਲਾਕਿਆਂ ਵਿਚ ਨਿਰਮਾਣ ਗਤੀਵਿਧਿਆਂ ਅਤੇ ਦੇਸ਼ ਭਰ ਵਿਚ ਪਾਣੀ ਦੀ ਪੂਰਤੀ, ਸਾਫ-ਸਫਾਈ, ਬਿਜਲੀ, ਗੈਰ ਬੈਂਕਿੰਗ ਵਿੱਤੀ ਸੇਵਾਵਾਂ ਅਤੇ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣਾ ਸ਼ਾਮਿਲ ਹੈ।
File Photo
ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲ਼ਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਦਿਸ਼ਾ-ਨਿਰਦੇਸ਼ਾ ਵਿਚ ਕਿਹਾ ਕਿ ਇਮਾਰਤੀ ਲੱਕੜੀਆਂ ਵਾਲੇ ਦਰਖ਼ਤਾਂ ਨੂੰ ਛੱਡ ਕੇ ਜੰਗਲ ਦੇ ਹੋਰ ਦਰਖਤਾਂ ਨੂੰ ਸਟੋਰੇਜ਼, ਕਟਾਈ ਅਤੇ ਪ੍ਰੋਸੈਸਿੰਗ ਕਰਨ ਵਿਚ ਆਦਿਵਾਸੀਆਂ ਅਤੇ ਜੰਗਲਾਤ ਨਿਵਾਸੀਆਂ ਨੂੰ 3 ਮਈ ਤੱਕ ਛੋਟ ਦਿੱਤੀ ਜਾਵੇਗੀ।
Photo
ਉਹਨਾਂ ਕਿਹਾ ਕਿ ਗ੍ਰਾਮੀਣ ਇਲ਼ਾਕਿਆਂ ਵਿਚ ਨਿਰਮਾਣ ਗਤੀਵਿਧੀਆਂ, ਪਾਣੀ ਦੀ ਪੂਰਤੀ, ਸਾਫ-ਸਫਾਈ, ਬਿਜਲੀ, ਦੂਰਸੰਚਾਰ ਦੀਆਂ ਲਾਈਨਾਂ ਅਤੇ ਕੇਬਲ ਵਿਛਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਦੇਸ਼ ਭਰ ਵਿਚ ਲੌਕਡਾਊਨ ਦੌਰਾਨ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ, ਹਾਊਸਿੰਗ ਵਿੱਤ ਕੰਪਨੀਆਂ, ਛੋਟੀਆਂ ਵਿੱਤ ਸੰਸਥਾਵਾਂ ਨੂੰ ਘੱਟੋ ਘੱਟ ਸਟਾਫ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ।
Photo
ਬਾਂਸ, ਨਾਰਿਅਲ, ਮਸਾਲੇ ਆਦਿ ਦੀ ਕਾਸ਼ਤ, ਉਹਨਾਂ ਦੀ ਕਟਾਈ, ਪ੍ਰੋਸੈਸਿੰਗ, ਪੈਕਜਿੰਗ, ਵਿਕਰੀ ਅਤੇ ਮਾਰਕੀਟਿੰਗ ਨੂੰ ਲੌਕਡਾਊਨ ਦੌਰਾਨ ਛੋਟ ਦਿੱਤੀ ਜਾਂਦੀ ਹੈ।
Photo
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 24 ਮਾਰਚ ਤੋਂ 14 ਅਪ੍ਰੈਲ ਨੂੰ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਸੀ, ਪਰ ਹੁਣ ਇਸ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਲੌਕਡਾਊਨ ਦੌਰਾਨ ਵੱਖ-ਵੱਖ ਲੋਕਾਂ ਅਤੇ ਸੇਵਾਵਾਂ ਲਈ ਕਈ ਛੋਟਾਂ ਦਾ ਐਲਾਨ ਕੀਤਾ ਸੀ।