ਰੇਂਜਰ ਨੂੰ ਅਜਗਰ ਨਾਲ ਸੈਲਫ਼ੀ ਲੈਣੀ ਪਈ ਮਹਿੰਗੀ,
Published : Jun 18, 2018, 4:01 pm IST
Updated : Jun 18, 2018, 4:01 pm IST
SHARE ARTICLE
Ranger put his life in Danger
Ranger put his life in Danger

ਸੈਲਫੀ ਦੇ ਚੱਕਰ ਵਿਚ ਮੌਤ ਨੂੰ ਸਹੇੜਨ ਵਾਲੇ ਲੋਕਾਂ ਦੀਆਂ ਕਈ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ।

ਕੋਲਕਾਤਾ, ਸੈਲਫੀ ਦੇ ਚੱਕਰ ਵਿਚ ਮੌਤ ਨੂੰ ਸਹੇੜਨ ਵਾਲੇ ਲੋਕਾਂ ਦੀਆਂ ਕਈ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ। ਜਿੱਥੇ ਸੈਲਫੀ ਲੈਣ ਦੇ ਚੱਕਰ ਵਿਚ ਲੋਕ ਇੰਨਾ ਬੇਸੁਰਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਧਿਆਨ ਵੀ ਨਹੀਂ ਰਹਿੰਦਾ ਕਿ ਉਹ ਮੌਤ ਨਾਲ ਖੇਡ ਰਹੇ ਹਨ। ਕੁੱਝ ਅਜਿਹਾ ਹੀ ਇਸ ਜੰਗਲਾਤ ਮਹਿਕਮੇ ਦੇ ਫਾਰੈਸਟ ਰੇਂਜਰ ਦੇ ਨਾਲ ਹੋਇਆ। ਜੋ ਕਿ ਅਜਗਰ ਦੇ ਨਾਲ ਸੈਲਫੀ ਲੈ ਕੇ ਦਿਖਾਉਣਾ ਤਾਂ ਅਪਣੀ ਬਹਾਦਰੀ ਸਮਝਦਾ ਸੀ ਪਰ ਹੋ ਕੁਝ ਹੋਰ ਹੀ ਗਿਆ।

Ranger put his life in DangerRanger put his life in Dangerਜਿਵੇਂ ਹੀ ਰੇਂਜਰ ਨੇ ਅਜਗਰ ਨੂੰ ਅਪਣੇ ਗਲ ਵਿਚ ਸੈਲਫੀ ਲੈਣ ਲਈ ਪਾਇਆ ਤਾਂ ਅਜਗਰ ਨੇ ਰੇਂਜਰ ਨੂੰ ਹੀ ਘੁੱਟ ਕੇ ਅਪਣੀ ਕੁੰਡਲੀ ਵਿਚ ਜਕੜ ਲਿਆ। ਇਹ ਰੇਂਜਰ ਦੀ ਖੁਸ਼ਨਸੀਬੀ ਸੀ ਕਿ ਵਕਤ ਰਹਿੰਦੇ ਰੇਂਜਰ ਦੇ ਗਲੇ ਵਿਚੋਂ ਇਕ ਸਹਾਇਕ ਨੇ ਅੱਗੜ ਦੀ ਕੁੰਡਲੀ ਨੂੰ ਢਿੱਲਾ ਕੀਤਾ ਤੇ ਰੇਂਜਰ ਸਾਬ੍ਹ ਸੰਭਲ ਗਏ। 
ਦੱਸ ਦਈਏ ਕਿ ਮਾਮਲਾ ਕੋਲਕਾਤਾ ਤੋਂ 600 ਕਿਲੋਮੀਟਰ ਦੂਰ ਇੱਕ ਪਿੰਡ ਦਾ ਹੈ।

Ranger put his life in DangerRanger put his life in Dangerਕੋਲਕਾਤਾ ਤੋਂ 600 ਕਿਲੋਮੀਟਰ ਦੂਰ ਜਲਪਾਈਗੁੜੀ ਵਿਚ ਇਹ ਵਿਸ਼ਾਲ ਅਕਾਰ ਦਾ ਅਜਗਰ ਨਿਕਲਿਆ ਸੀ। ਜਿਸ ਤੋਂ ਬਾਅਦ ਜੰਗਲ ਵਿਭਾਗ ਦੀ ਟੀਮ ਨੂੰ ਰੇਸਕਿਊ ਕਰਨ ਲਈ ਬੁਲਾਇਆ ਗਿਆ ਸੀ ਅਤੇ ਬੈਕੁੰਠਪੁਰ ਫਾਰੈਸਟ ਰੇਂਜ ਦੀ ਟੀਮ ਉੱਥੇ ਪਹੁੰਚੀ। ਟੀਮ ਦੇ ਰੇਂਜਰ ਸੰਜੈ ਦੱਤ ਨੇ ਠੀਕ ਠਾਕ ਤਰੀਕੇ ਨਾਲ ਅਜਗਰ ਨੂੰ ਕਾਬੂ ਵੀ ਕਰ ਲਿਆ। ਪਰ ਅਖੀਰ ਵਿਚ ਇੱਕ ਛੋਟੀ ਜਿਹੀ ਗਲਤੀ ਨੇ ਸਭ ਕੁਝ ਵਿਗਾੜ ਦੇਣਾ ਸੀ।

Ranger put his life in DangerRanger put his life in Dangerਦੱਸ ਦਈਏ ਕਿ ਸਭ ਕੁੱਝ ਠੀਕ ਠਾਕ ਚਲ ਰਿਹਾ ਸੀ। ਰੇਂਜਰ ਵਲੋਂ ਅਜਗਰ ਨੂੰ ਕਾਬੂ ਵਿਚ ਵੀ ਕਰ ਲਿਆ ਗਿਆ ਸੀ। ਉਸ ਸਮੇਂ ਉੱਥੇ ਵਿਸ਼ਾਲ ਅਕਾਰ ਅਜਗਰ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਾਰੇ ਇਸ ਭਾਰੀ ਅਜਗਰ ਦੀਆਂ ਤਸਵੀਰਾਂ ਲੈਣ ਲੱਗੇ। ਇੰਨੀ ਲੋਕਾਂ ਦੀ ਭੀੜ ਦੇਖ ਕਿ ਰੇਂਜਰ ਨੇ ਅਜਗਰ ਨੂੰ ਆਪਣੇ ਗਲੇ ਵਿਚ ਪਾ ਲਿਆ ਅਤੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ।

Ranger put his life in DangerRanger put his life in Danger ਜੋਸ਼ ਵਿਚ ਆਏ ਰੇਂਜਰ ਨੇ ਸੇਲਫੀ ਦੇ ਚੱਕਰ ਵਿਚ 18 ਫੁੱਟ ਲੰਬੇ ਅਤੇ 40 ਕਿਲੋ ਵਜ਼ਨ ਦੇ ਇਸ ਅਜਗਰ ਨੂੰ ਆਪਣੇ ਗਲੇ ਵਿਚ ਪਾ ਕਿ ਜਾਨ ਖ਼ਤਰੇ ਵਿਚ ਪਾ ਲਈ। ਅਜਗਰ ਨੂੰ ਥੋੜੀ ਜਿਹੀ ਢਿਲ ਮਿਲਦੇ ਹੀ ਉਸ ਨੇ ਰੇਂਜਰ ਦੀ ਗਰਦਨ ਨੂੰ ਦਬੋਚਨਾ ਸ਼ੁਰੂ ਕਰ ਦਿੱਤਾ। ਕੋਲ ਖੜ੍ਹੇ ਇਕ ਵਿਅਕਤੀ ਨੇ ਭੱਜ ਕਿ ਰੇਂਜਰ ਦੀ ਮਦਦ ਕੀਤੀ ਅਤੇ ਰੇਂਜਰ ਦੇ ਗਲੇ ਵਿੱਚੋ ਅਜਗਰ ਦੀ ਕੁੰਡਲੀ ਨੂੰ ਕੱਢਿਆ। ਸੈਲਫੀ ਦੇ ਚੱਕਰ ਵਿਚ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement