ਕੋਰੋਨਾ ਨਾਲ ਜੰਗ ਵਿਚ ਨਵੀਂ ਪਹਿਲ, Drone ਜ਼ਰੀਏ ਦੂਰ ਦੁਰਾਡੇ ਇਲਾਕਿਆਂ ‘ਚ ਪਹੁੰਚਾਈ ਜਾਵੇਗੀ Vaccine
Published : Jun 18, 2021, 12:50 pm IST
Updated : Jun 18, 2021, 12:50 pm IST
SHARE ARTICLE
Drone to deliver Corona Vaccine in remote areas of the country
Drone to deliver Corona Vaccine in remote areas of the country

ਭਾਰਤ ਵਿਚ ਜਲਦ ਹੀ ਡਰੋਨ ਦੂਰ ਦੁਰਾਡੇ ਪਿੰਡਾਂ ਵਿਚ ਦਵਾਈਆਂ ਅਤੇ ਵੈਕਸੀਨ ਦੀ ਸਪਲਾਈ ਲਈ ਉਡਾਣ ਭਰਦੇ ਵੇਖੇ ਜਾਣਗੇ।

ਨਵੀਂ ਦਿੱਲੀ: ਭਾਰਤ ਵਿਚ ਦਵਾਈਆਂ ਅਤੇ ਟੀਕਿਆਂ (Corona Vaccine) ਦੀ ਸਪਲਾਈ ਲਈ ਪਹਿਲੀ ਵਾਰ ਡਰੋਨ (Drone) ਦੀ ਵਰਤੋਂ ਕੀਤੀ ਜਾ ਰਹੀ ਹੈ। ਡਰੋਨ ਹੁਣ ਜਲਦੀ ਹੀ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਉਡਾਣ ਭਰਦੇ ਵੇਖੇ ਜਾਣਗੇ। ਟ੍ਰੈਫਿਕ ਜਾਮ ਜਾਂ ਮਾੜੀਆਂ ਸੜਕਾਂ ਦੇ ਕਾਰਨ ਵੈਕਸੀਨ ਦੀ ਗੁਣਵੱਤਾ ਖਰਾਬ ਹੋਣ ਦਾ ਵੀ ਡਰ ਹੈ। ਜਿਹੜੇ ਇਲਾਕਿਆਂ ‘ਚ ਸੜਕ ਦਾ ਨੈਟਵਰਕ ਨਹੀਂ ਹੈ ਜਾਂ ਮਾਨਸੂਨ (Monsoon) ਵਿੱਚ ਆਵਾਜਾਈ ਸੰਭਵ ਨਹੀਂ ਹੈ, ਉਥੇ ਡਰੋਨ ਦੀ ਮਦਦ ਨਾਲ ਕੰਮ ਸੋਖਾ ਹੋ ਜਾਵੇਗਾ। ਕਰਨਾਟਕ ਵਿੱਚ 18 ਜੂਨ ਤੋਂ 100 ਘੰਟੇ ਦਾ ਟ੍ਰਾਇਲ (Trial) ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਉਦੇਸ਼ ਨਾ ਸਿਰਫ ਦਵਾਈਆਂ ਪਹੁੰਚਾਉਣਾ ਬਲਕਿ ਹੋਰ ਸਾਮਾਨ ਪਹੁੰਚਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਵੀ ਹੈ।

ਹੋਰ ਪੜ੍ਹੋ: ਦੋ ਦੋਸਤਾਂ ਦੀ ਮਿਹਨਤ! ਇਕ ਸਾਲ ਪਹਿਲਾਂ ਸ਼ੁਰੂ ਕੀਤਾ Online Startup, ਹੁਣ ਨਾਲ ਜੁੜੇ ਹਜ਼ਾਰਾਂ ਸਕੂਲ

Covid-19 VaccineCovid-19 Vaccine

ਤੇਲੰਗਾਨਾ ਸਰਕਾਰ (Telangana Government) ਨੇ ਵਿਸ਼ਵ ਆਰਥਿਕ ਫੋਰਮ (World Economic Forum) ਦੇ ਨਾਲ 'ਦਿ ਮੈਡੀਸਨ ਫ੍ਰਾਮ ਦਿ ਸਕਾਈ'(The medicine from the Sky) ਪ੍ਰਾਜੈਕਟ 'ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਸ ‘ਚ, ਦਵਾਈਆਂ ਅਤੇ ਐਮਰਜੈਂਸੀ ਮੈਡੀਕਲ ਉਪਕਰਣ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਟਰਾਇਲ 21 ਜਾਂ 22 ਜੂਨ ਤੋਂ ਸ਼ੁਰੂ ਹੋ ਸਕਦੇ ਹਨ। ਇਸ ਤੋਂ ਇਲਾਵਾ 11 ਜੂਨ ਨੂੰ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਵੀ ਟੈਂਡਰ ਜਾਰੀ ਕੀਤੇ ਹਨ ਤਾਂ ਜੋ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਟੀਕੇ ਪਹੁੰਚਾਉਣ ਲਈ ਡਰੋਨ ਦੀ ਮਦਦ ਲਈ ਜਾ ਸਕੇ।

ਹੋਰ ਪੜ੍ਹੋ: ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ

ਸੁਣਨ ਵਿਚ ਇਹ ਬਹੁਤ ਮਹਿੰਗਾ ਲੱਗ ਸਕਦਾ ਹੈ, ਪਰ ਸੱਚ ਇਹ ਹੈ ਕਿ ਡਰੋਨ ਤੇਜ਼ ਵੀ ਹੈ ਅਤੇ ਸਸਤਾ ਵੀ। ਡਰੋਨਾਂ ਦੀ ਮਦਦ ਨਾਲ 30 ਕਿਲੋਮੀਟਰ ਦੀ ਦੂਰੀ 'ਤੇ ਵੈਕਸੀਨ ਜਾਂ ਹੋਰ ਸਮਾਨ ਪਹੁੰਚਾਉਣ ਲਈ ਸਿਰਫ 500-600 ਰੁਪਏ ਖਰਚ ਹੋਣਗੇ ਅਤੇ ਸਮਾਂ ਵੀ ਸਿਰਫ 30 ਮਿੰਟ ਦਾ ਲਗੇਗਾ।ਇਸ ਰਾਹੀਂ ਇੱਕ ਦਿਨ ਵਿੱਚ 15 ਟ੍ਰਿਪਸ ਹੋ ਸਕਦੀਆਂ ਹਨ।

DroneDrone

ICMR ਨੇ 11 ਜੂਨ ਨੂੰ ਕੋਵਿਡ ਵੈਕਸੀਨ ਦੀ ਡਿਲੀਵਰੀ ਨੂੰ ਲੈ ਕੇ ਟੈਂਡਰ ਜਾਰੀ ਕੀਤੇ ਹਨ। ਹਾਲਾਂਕਿ ਡਰੋਨ ਦੁਆਰਾ ਮਾਲ ਪਹੁੰਚਾਉਣ ਦਾ ਕੰਮ ਲੰਬੇ ਸਮੇਂ ਤੋਂ ਹੀ ਜਾਰੀ ਹੈ। ਸਿਵਲ ਏਵੀਏਸ਼ਨ (Civil Aviation) ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਸਾਲ 2019 ਵਿਚ ਕੰਪਨੀਆਂ ਤੋਂ ਬਿਆਉਂਡ ਦੀ ਵਿਜ਼ੂਅਲ ਲਾਈਨ ਆਫ ਸਾਇਟ (BVLOS) ਯਾਨੀ 30-35 ਕਿਲੋਮੀਟਰ ਦੀ ਦੂਰੀ ਤੋਂ ਪਾਰ ਚੀਜ਼ਾਂ ਪਹੁੰਚਾਉਣ ਲਈ ਪ੍ਰਸਤਾਵ ਮੰਗੇ ਸਨ। ਇਸ ਵਿਚ 20 ਕੰਪਨੀਆਂ ਦੇ ਸਮੂਹ ਨੇ ਦਿਲਚਸਪੀ ਦਿਖਾਈ ਹੈ। ਇਸ ਦੇ ਪਹਿਲੇ ਪ੍ਰਯੋਗਾਤਮਕ ਟਰਾਇਲ ਬੰਗਲੌਰ ਵਿੱਚ ਹੋਣਗੇ।

ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ

ਦੱਸ ਦੇਈਏ ਕਿ ਜਦੋਂ ਕਰਨਾਟਕ ਅਤੇ ਤੇਲੰਗਾਨਾ ਵਿਚ ਡਰੋਨ ਦੀ ਵਰਤੋਂ 'ਤੇ ਕੰਮ ਸ਼ੁਰੂ ਹੋਇਆ ਤਾਂ ICMR ਨੇ ਵੀ ਇਹ ਸੋਚਿਆ ਕਿ ਡਰੋਨ ਦੀ ਵਰਤੋਂ ਵੈਕਸੀਨ ਨੂੰ ਦੂਰ-ਦੂਰ ਦੇ ਇਲਾਕਿਆਂ ਵਿਚ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ। ਉਹਨਾਂ ਨੇ ਆਈਆਈਟੀ-ਕਾਨਪੁਰ ਦੇ ਸਹਿਯੋਗ ਨਾਲ ਇੱਕ ਵਿਵਹਾਰਕਤਾ ਅਧਿਐਨ ਕੀਤਾ ਜਿਸ ਦੇ ਲਈ ਡੀਜੀਸੀਏ ਤੋਂ ਲੋੜੀਂਦੇ ਹੁਕਮ ਲਏ ਗਏ ਸਨ।

DroneDrone

ਇਹ ਵੀ ਪੜ੍ਹੋ: ਅਧਿਆਪਕ ਦਾ ਸਤਿਕਾਰ ਦੇਸ਼ ਦੇ ਭਵਿੱਖ ਦਾ ਸਤਿਕਾਰ ਹੈ, ਉਨ੍ਹਾਂ ਨੂੰ ਟੈਂਕੀਆਂ ਤੇ ਨਾ ਚੜ੍ਹਾਉ.....

ਇਸ ਤੋਂ ਬਾਅਦ, ਐਚਐਲਐਲ ਇੰਫਰਾ ਟੈਕ ਸਰਵਿਸਿਜ਼ (HLL Infratech Services), ਇੱਕ ਮਿੰਨੀਰਤਨ ਕੰਪਨੀ ਜੋ ICMR ਦੀ ਤਰਫੋਂ ਕੇਂਦਰ ਸਰਕਾਰ ਲਈ ਟੀਕਾ ਖਰੀਦ ਰਹੀ ਸੀ, ਨੇ 11 ਜੂਨ ਨੂੰ ਟੈਂਡਰ ਜਾਰੀ ਕੀਤੇ। ਇਸ ਵਿਚ ਕੁਝ ਸ਼ਰਤਾਂ ਨਾਲ ਉਨ੍ਹਾਂ ਕੰਪਨੀਆਂ ਵੱਲੋਂ ਪ੍ਰਸਤਾਵ ਮੰਗਵਾਏ ਗਏ, ਜੋ ਡਰੋਨ ਰਾਹੀਂ ਦੇਸ਼ ਭਰ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਟੀਕਾ ਪਹੁੰਚਾ ਸਕਦੀਆਂ ਹਨ। ਹੁਣ ਕਰਨਾਟਕ ਅਤੇ ਤੇਲੰਗਾਨਾ ਵਿਚ ਚੱਲ ਰਹੇ ਪ੍ਰਯੋਗਾਂ ਦੇ ਨਤੀਜਿਆਂ ਦੇ ਅਧਾਰ 'ਤੇ ਹਰ ਚੀਜ਼ ਦਾ ਫੈਸਲਾ ਲਿਆ ਜਾਵੇਗਾ।ਜੇਕਰ ਸਭ ਕੁਝ ਠੀਕ ਰਿਹਾ, ਤਾਂ ਇਸ ਮਾਨਸੂਨ  ਵਿਚ ਹੀ ਭਾਰਤ ਵਿਚ ਡਰੋਨ ਰਾਹੀਂ ਸਪਲਾਈ ਦੇਖਣ ਨੂੰ ਮਿਲ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh ਖਿਲਾਫ਼ ਮੁੰਡਾ ਕੱਢ ਲਿਆਇਆ Video ਤੇ ਕਰ 'ਤੇ ਵੱਡੇ ਖ਼ੁਲਾਸੇ, ਸਾਥੀ ਸਿੰਘਾਂ 'ਤੇ ਵੀ ਚੁੱਕੇ ਸਵਾਲ !

23 May 2024 8:32 AM

Darbar-E-Siyasat 'ਚ Sunil Jakhar ਨੇ ਕਈ ਰਾਜ਼ ਕੀਤੇ ਬੇਪਰਦਾ Exclusive Interview LIVE

22 May 2024 4:35 PM

Sukhpal Khaira ਦੇ ਬਿਆਨ ਨੇ ਭਖਾਈ ਸਿਆਸਤ ਤੇ PM ਦਾ ਪਲਟਵਾਰ ਕੌਣ ਮਾਰ ਰਿਹਾ ਪੰਜਾਬੀਆਂ ਦੇ ਹੱਕ? Debate LIVE

22 May 2024 4:28 PM

ਹੁਸ਼ਿਆਰਪੁਰ ਤੋਂ ਲੋਕ ਸਭਾ 'ਚ ਕੌਣ ਜਾਵੇਗਾ ਇਸ ਵਾਰ? ਸੁਣੋ ਕੌਣ ਲੋਕਾਂ ਦਾ ਚਹੇਤਾ, ਕਿਸ ਕੋਲੋਂ ਨੇ ਨਾਰਾਜ਼?

22 May 2024 4:22 PM

ਪਿੰਡ ਦੇ ਵਿਚਾਲੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਦੀਆਂ ਗਰੰਟੀਆਂ ਬਾਰੇ ਕੀਤੇ ਖੁਲਾਸੇ,ਬਿਜਲੀ ਤੋਂ ਬਿਨ੍ਹਾ ਹੋਰ ਕੋਈ ਗਰੰਟੀ

22 May 2024 2:15 PM
Advertisement