
Meerut News : ਮੁਕਾਬਲੇ 'ਚ ਹੋਇਆ ਜ਼ਖ਼ਮੀ, ਉਸ ਕੋਲੋਂ ਪੁੱਛਗਿੱਛ ਜਾਰੀ
Meerut News : ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਇੱਕ ਸਿਖਿਆਰਥੀ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਦੇਸ਼ ਭੜਕ ਰਿਹਾ ਹੈ। ਇਨਕਲਾਬ ਦੀ ਧਰਤੀ ਮੇਰਠ ’ਚ ਵਾਪਰੀ ਇੱਕ ਘਟਨਾ ਨੇ ਇੱਕ ਵਾਰ ਫਿਰ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾਇਆ ਹੈ। ਮੇਰਠ ’ਚ ਆਪਣੀ ਮਾਂ ਨਾਲ ਸੌਂ ਰਹੀ ਦੋ ਸਾਲ ਦੀ ਬੱਚੀ ਨੂੰ ਅਗਵਾ ਕਰ , ਜਬਰ ਜਨਾਹ ਅਤੇ ਫਿਰ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮੇਰਠ 'ਚ ਸਨਸਨੀ ਫੈਲ ਗਈ। ਲੜਕੀ ਦਾ ਕਾਤਲ ਪੁਲਿਸ ਦੀ ਗ੍ਰਿਫ਼ਤ 'ਚੋਂ ਫਰਾਰ ਹੋ ਗਿਆ ਪਰ ਮੁਕਾਬਲੇ 'ਚ ਜ਼ਖਮੀ ਹੋ ਗਿਆ।
ਮਾਮਲਾ ਮੇਰਠ ਦੇ ਸਦਰ ਥਾਣਾ ਖੇਤਰ 'ਚ ਝੁੱਗੀ 'ਚ ਰਹਿਣ ਵਾਲੇ ਇਕ ਪਰਿਵਾਰ ਨਾਲ ਜੁੜਿਆ ਹੈ। ਦੋ ਸਾਲ ਦੀ ਬੱਚੀ ਘਰ ਦੇ ਬਾਹਰ ਆਪਣੀ ਮਾਂ ਨਾਲ ਸੌਂ ਰਹੀ ਸੀ, ਜਦੋਂ ਉਸ ਦੀ ਧੀ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਕਿਸੇ ਦੇ ਆਉਣ ਕਾਰਨ ਉਹ ਆਪਣਾ ਟੀਚਾ ਹਾਸਲ ਕਰਨ ’ਚ ਅਸਮਰਥ ਰਿਹਾ ਪਰ ਕੁਝ ਦੇਰ ਬਾਅਦ ਸੰਨਾਟਾ ਛਾ ਗਿਆ ਤਾਂ ਲੜਕੀ ਨੂੰ ਅਗਵਾ ਕਰ ਲਿਆ ਗਿਆ।
ਇਹ ਵੀ ਪੜੋ:Patiala News : ਨੈਸ਼ਨਲ ਕਾਲਜ ਆਫ ਐਜੁਕੇਸ਼ਨ ਦੇ ਕਲਰਕ ਅਤੇ ਖਜ਼ਾਨਜੀ ਨੇ ਮਾਰੀ 69 ਲੱਖ ਰੁਪਏ ਦੀ ਠੱਗੀ
ਜਦੋਂ ਬੱਚੀ ਦੀ ਮਾਂ ਨੂੰ ਅਚਾਨਕ ਜਾਗ ਆਈ ਤਾਂ ਉਹ ਲੜਕੀ ਨੂੰ ਆਪਣੇ ਨੇੜੇ ਨਾ ਦੇਖ ਕੇ ਘਬਰਾ ਗਈ। ਪਰਿਵਾਰ ਲੜਕੀ ਦੀ ਭਾਲ ਕਰਨ ਲੱਗੇ ਪਏ । ਦੱਸਿਆ ਜਾਂਦਾ ਹੈ ਕਿ ਬਲਾਤਕਾਰੀ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਲੜਕੀ ਨੂੰ ਨਾਲੇ ਵਿਚ ਸੁੱਟ ਦਿੱਤਾ ਅਤੇ ਨਾਲੇ ਵਿੱਚ ਡੁੱਬਣ ਕਾਰਨ ਲੜਕੀ ਦੀ ਮੌਤ ਹੋ ਗਈ। ਲੋਕਾਂ ਨੇ ਕਾਤਲ ਨੂੰ ਮੌਕੇ ਤੋਂ ਫੜ ਕੇ ਦੇਖਿਆ ਕਿ ਲੜਕੀ ਨਾਲੇ ਵਿਚ ਡੁੱਬੀ ਹੋਈ ਸੀ ਅਤੇ ਉਸ ਦੀਆਂ ਲੱਤਾਂ ਉੱਪਰ ਵੱਲ ਦਿਖਾਈ ਦੇ ਰਹੀਆਂ ਸਨ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਆਪਣਾ ਨਾਂ ਮੋਇਸ ਦੱਸਿਆ।
ਇਹ ਵੀ ਪੜੋ:Pune News : ਪੁਣੇ ਦੇ ਰੇਸਤਰਾਂ ਤੋਂ ਅਦਾਲਤੀ ਕੇਸ ਹਾਰੀ ਅਮਰੀਕੀ ਕੰਪਨੀ ਬਰਗਰ ਕਿੰਗ
ਬੱਚੀ ਨੂੰ ਅਗਵਾ ਕਰਕੇ ਨਾਲੇ ਵਿੱਚ ਸੁੱਟ ਕੇ ਮਾਰਨ ਵਾਲਾ ਮੋਇਸ ਬੱਚੇ ਨੂੰ ਮਾਂ ਤੋਂ ਚੁੱਕਦਾ ਹੋਇਆ ਸੀਸੀਟੀਵੀ ’ਚ ਵੀ ਕੈਦ ਹੋ ਗਿਆ। ਜਦੋਂ ਪੁਲਿਸ ਨੇ ਮੋਇਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਲੜਕੀ ਨਾਲ ਜ਼ਬਰ ਜਨਾਹ ਕਰਨ ਦੀ ਗੱਲ ਕਬੂਲੀ ਅਤੇ ਉਹ ਮੂਲ ਰੂਪ ਤੋਂ ਬਿਹਾਰ ਦੇ ਪੂਰਨੀਆ ਦੇ ਪਿੰਡ ਜਾਜੀਆਂ ਦਾ ਰਹਿਣ ਵਾਲਾ ਹੈ, ਜੋ ਮੇਰਠ 'ਚ ਪਿੰਕੀ ਚੋਲੇ ਭਟੂਰੇ ਦੀ ਦੁਕਾਨ 'ਤੇ ਕੰਮ ਕਰਦਾ ਹੈ। ਪੋਸਟ ਮਾਰਟਮ ਰਿਪੋਰਟ ਵਿਚ ਵੀ ਦੋ ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜੋ:Delhi News : ਲੰਡਨ ਦੇ ਹੋਟਲ ’ਚ ਏਅਰ ਇੰਡੀਆ ਦੇ ਕੈਬਿਨ ਕਰੂ ਦੀ ਮਹਿਲਾ ਮੈਂਬਰ ’ਤੇ ਹਮਲਾ
ਜਦੋਂ ਸਦਰ ਬਜ਼ਾਰ ਥਾਣਾ ਸਦਰ ਬਜ਼ਾਰ ਦੀ ਪੁਲਿਸ ਦੋ ਸਾਲਾ ਬੱਚੀ ਦੀ ਨਾਲ ਜਬਰ ਜਨਾਹ ਕਰਨ ਵਾਲੇ ਨੂੰ ਮੈਡੀਕਲ ਕਰਵਾਉਣ ਲਈ ਜ਼ਿਲ੍ਹਾ ਹਸਪਤਾਲ ਲਿਜਾ ਰਹੀ ਸੀ ਤਾਂ ਮੋਇਸ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਮੇਰਠ ਵਿੱਚ ਨਾਕਾਬੰਦੀ ਲਗਾ ਦਿੱਤੀ। ਕਰੀਬ ਦੋ ਘੰਟੇ ਬਾਅਦ ਮੋਇਸ ਨੂੰ ਪੁਲਿਸ ਨੇ ਕੰਕਰਖੇੜਾ ਥਾਣਾ ਖੇਤਰ ਦੇ ਅੰਡਰਪਾਸ ਨੇੜੇ ਲੱਭਿਆ ਅਤੇ ਜਦੋਂ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਮੋਇਸ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਹ ਜ਼ਖਮੀ ਹੋ ਗਿਆ। ਹੈਵਾਨ ਦੀਆਂ ਦੋਵੇਂ ਲੱਤਾਂ 'ਚ ਗੋਲੀ ਲੱਗੀ ਹੈ, ਜ਼ਖਮੀ ਮੋਇਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜੋ:Bhatinda News : ਪੁਲਿਸ ਹਿਰਾਸਤ ’ਚੋਂ ਫਰਾਰ ਹੋਇਆ ਗੰਭੀਰ ਧਾਰਾਵਾਂ ਤਹਿਤ ਮੁਲਜ਼ਮ ਨਾਮਜ਼ਦ
ਦੋ ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਨਾਲੇ ਵਿੱਚ ਸੁੱਟ ਕੇ ਕਤਲ ਕਰਨ ਵਾਲਾ ਕਾਤਲ ਮੋਇਸ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੇਰਠ ਦੇ ਐਸਐਸਪੀ ਵਿਪਿਨ ਟਾਂਡਾ ਦਾ ਕਹਿਣਾ ਹੈ ਕਿ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਕਰਨ ਵਾਲਾ ਵਿਅਕਤੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ ਜਿਸ ਕਾਰਨ ਉਸ ਦਾ ਮੁਕਾਬਲਾ ਹੋਇਆ ਅਤੇ ਉਸ ਦੀਆਂ ਦੋਵੇਂ ਲੱਤਾਂ ਵਿੱਚ ਗੋਲੀ ਮਾਰੀ ਗਈ ਸੀ। ਮੋਇਸ ਕੋਲ ਪਿਸਤੌਲ ਅਤੇ ਕਾਰਤੂਸ ਕਿੱਥੋਂ ਆਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from 2-year-old girl raped and killed arrested in Meerut News in Punjabi, stay tuned to Rozana Spokesman)